IndiaTop News

PM ਮੋਦੀ, ਪ੍ਰਿਯੰਕਾ ਗਾਂਧੀ ਸਮੇਤ ਹੋਰ ਵੱਡੇ ਨੇਤਾਵਾਂ ਨੇ ਦਿੱਤੀ ਮੱਲਿਕਾਰਜੁਨ ਖੜਗੇ ਨੂੰ ਵਧਾਈ

ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਪ੍ਰਧਾਨ ਚੁਣੇ ਜਾਣ ’ਤੇ ਮੱਲਿਕਾਰਜੁਨ ਖੜਗੇ ਨੂੰ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਟਵਿੱਟਰ ਕਰ ਕੇ ਖੜਗੇ ਨੂੰ ਵਧਾਈ ਦਿੱਤੀ। ਉਨ੍ਹਾਂ ਟਵਿੱਟਰ ’ਤੇ ਲਿਖਿਆ, ‘‘ਮੱਲਿਕਾਰਜੁਨ ਖੜਗੇ ਜੀ ਨੂੰ ਕਾਂਗਰਸ ਦੇ ਪ੍ਰਧਾਨ ਦੇ ਰੂਪ ਚ ਉਨ੍ਹਾਂ ਦੀ ਨਵੀਂ ਜ਼ਿੰਮੇਵਾਰੀ ਲਈ ਮੇਰੀਆਂ ਸ਼ੁੱਭਕਾਮਨਾਵਾਂ। ਉਨ੍ਹਾਂ ਦਾ ਅੱਗੇ ਦਾ ਕਾਰਜਕਾਲ ਫ਼ਲਦਾਇਕ ਹੋਵੇ।’’ ਇਸੇ ਤਰ੍ਹਾਂ ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਸਮੇਤ ਪਾਰਟੀ ਦੇ ਕਈ ਸੀਨੀਅਰ ਨੇਤਾਵਾਂ ਨੇ ਨਵੇਂ ਚੁਣੇ ਗਏ ਪ੍ਰਧਾਨ ਮੱਲਿਕਾਰਜੁਨ ਖੜਗੇ ਨੂੰ ਵਧਾਈ ਦਿੱਤੀ ਹੈ।

ਟੀਨੂੰ ਬਾਰੇ ਪੁਲਿਸ ਦੇ ਸੀਨੀਅਰ ਦਾ ਵੱਡਾ ਖ਼ੁਲਾਸਾ, ਦੱਸਿਆ ਕਿਸ ਢੰਗ ਨਾਲ ਕੀਤਾ ਕਾਬੂ

ਪ੍ਰਿਯੰਕਾ ਗਾਂਧੀ ਨੇ ਟਵੀਟ ਕੀਤਾ, ‘‘ਭਾਰਤੀ ਰਾਸ਼ਟਰੀ ਕਾਂਗਰਸ ਦੇ ਪ੍ਰਧਾਨ ਬਣਨ ਤੇ ਖੜਗੇ ਦੀ ਨੂੰ ਦਿਲੋਂ ਸ਼ੁੱਭਕਾਮਨਾਵਾਂ। ਮੇਰਾ ਪੂਰਾ ਭਰੋਸਾ ਹੈ ਕਿ ਸਿਆਸੀ ਜੀਵਨ ਦਾ ਤੁਹਾਡਾ ਜ਼ਮੀਨੀ ਤਜ਼ਰਬਾ ਭਾਰਤੀ ਰਾਸ਼ਟਰੀ ਕਾਂਗਰਸ ਦੀ ਵਿਚਾਰਧਾਰਾ ਨੂੰ ਮਜ਼ਬੂਤੀ ਦੇਵੇਗਾ। ਤੁਹਾਡੀ ਅਗਵਾਈ ਚ ਸੰਵਿਧਾਨ ਅਤੇ ਲੋਕਤੰਤਰ ਦੀ ਰਾਖੀ ਲਈ ਕਾਂਗਰਸ ਸੰਘਰਸ਼ ਜਾਰੀ ਰੱਖੇਗੀ।’’ਦੱਸਣਯੋਗ ਹੈ ਕਿ 24 ਸਾਲਾਂ ’ਚ ਪਹਿਲੀ ਵਾਰ ਹੋਇਆ ਹੈ, ਜਦੋਂ ਗਾਂਧੀ ਪਰਿਵਾਰ ਦੇ ਬਾਹਰ ਦਾ ਕੋਈ ਨੇਤਾ ਪ੍ਰਧਾਨ ਅਹੁਦੇ ’ਤੇ ਪਹੁੰਚਿਆ।

ਮਲਿਕਾਰਜੁਨ ਖੜਗੇ ਕਾਂਗਰਸ ਪਾਰਟੀ ਦੇ ਚੁਣੇ ਗਏ ਪ੍ਰਧਾਨ, ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦਾ ਐਲਾਨ (10-19-2022)

ਕਾਂਗਰਸ ਦੇ ਸੀਨੀਅਰ ਨੇਤਾ ਮਲਿਕਾਰਜੁਨ ਖੜਗੇ ਅਤੇ ਸ਼ਸ਼ੀ ਥਰੂਰ ਵਿਚਾਲੇ ਪ੍ਰਧਾਨ ਅਹੁਦੇ ਨੂੰ ਲੈ ਕੇ ਮੁਕਾਬਲਾ ਸੀ। ਮਲਿਕਾਰਜੁਨ ਖੜਗੇ ਪਾਰਟੀ ਦੇ ਨਵੇਂ ਪ੍ਰਧਾਨ ਚੁਣੇ ਗਏ। ਉਨ੍ਹਾਂ ਨੂੰ 7,897 ਵੋਟਾਂ ਮਿਲੀਆਂ, ਜਦਕਿ ਥਰੂਰ ਨੂੰ ਸਿਰਫ਼ 1,072 ਵੋਟਾਂ ਮਿਲੀਆਂ। ਜਦਕਿ 461 ਵੋਟਾਂ ਰਿਜੈਕਟ ਹੋਈਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button