PM ਮੋਦੀ ਦੀ ਸੁਰੱਖਿਆ ਮਾਮਲਾ : Firozpur ਪਹੁੰਚੀ ਕੇਂਦਰ ਦੀ 3 ਮੈਂਬਰੀ ਜਾਂਚ ਟੀਮ, ਘਟਨਾ ਸਥਾਨ ਦਾ ਕੀਤਾ ਦੌਰਾ
ਫਿਰੋਜ਼ਪੁਰ/ਨਵੀਂ ਦਿੱਲੀ : ਪ੍ਰਧਾਨ ਮੰਤਰੀ ਮੋਦੀ ਦੀ ਪੰਜਾਬ ਫੇਰੀ ਦੌਰਾਨ ਸੁਰੱਖਿਆ ‘ਚ ਖਾਮੀ ਦੀ ਜਾਂਚ ਲਈ ਗਠਿਤ ਤਿੰਨ ਮੈਂਬਰੀ ਪੈਨਲ ਫਿਰੋਜ਼ਪੁਰ ਪਹੁੰਚ ਗਿਆ। ਇਸ ਦੌਰਾਨ ਉਨ੍ਹਾਂ ਘਟਨਾ ਸਥਾਨ ਦਾ ਦੌਰਾ ਕੀਤਾ। ਦੱਸ ਦਈਏ ਕਿ ਪੰਜਾਬ ਸਰਕਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਵਿੱਚ ਕਮੀ ਦੇ ਮਾਮਲੇ ਵਿੱਚ ਪਹਿਲੀ ਰਿਪੋਰਟ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜ ਦਿੱਤੀ ਹੈ।
ਫਿਰੋਜ਼ਪੁਰ ਰੈਲੀ ’ਚ ਵੱਡੀ ਅਪਡੇਟ, ਹਾਈਕਮਾਨ ਨੇ ਲਾ ਲਿਆ ਚੰਨੀ ਨੂੰ ਫੋਨ! ਪੰਜਾਬ ਪੁਲਿਸ ਨੂੰ ਸੱਦ ਲਿਆ ਦਿੱਲੀ?
2 ਪੰਨਿਆ ਦੀ ਰਿਪੋਰਟ ‘ਚ ਘਟਨਾ ਦੇ ਸੰਭਾਵਿਤ ਕਾਰਨਾਂ ਬਾਰੇ ਕੁਝ ਨੁਕਤੇ ਲਿਖੇ ਗਏ ਹਨ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਦੇਰ ਰਾਤ ਤੱਕ ਉਨ੍ਹਾਂ ਵੱਲੋਂ ਰਸਤਾ ਸਾਫ਼ ਕਰ ਦਿੱਤਾ ਗਿਆ ਸੀ। ਪੀਐਮ ਮੋਦੀ ਦੇ ਕਾਫ਼ਲੇ ਦੌਰਾਨ ਅਚਾਨਕ ਪ੍ਰਦਰਸ਼ਨਕਾਰੀ ਉੱਥੇ ਆ ਗਏ, ਜਿਨ੍ਹਾਂ ਨੇ ਸੜਕ ਜਾਮ ਕਰ ਦਿੱਤੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.