IndiaNationalPolitics

PM ਮੋਦੀ ‘ਤੇ ਭੜਕੇ ਕੇਜਰੀਵਾਲ, ਕਿਹਾ ਵਾਰ-ਵਾਰ ਮੁਫ਼ਤ ਰੇਵੜੀਆਂ ਕਹਿ ਕੇ ਜਨਤਾ ਦਾ ਅਪਮਾਨ ਨਾ ਕਰੋ…

PM ਮੋਦੀ 'ਤੇ ਭੜਕੇ ਕੇਜਰੀਵਾਲ, ਕਿਹਾ ਵਾਰ-ਵਾਰ ਮੁਫ਼ਤ ਰੇਵੜੀਆਂ ਕਹਿ ਕੇ ਜਨਤਾ ਦਾ ਅਪਮਾਨ ਨਾ ਕਰੋ...

 ਹਿਮਾਚਲ ਅਤੇ ਗੁਜਰਾਤ ਚੋਣਾਂ ਤੋਂ ਪਹਿਲਾਂ ਸਿਆਸੀ ਮਾਹੌਲ ਸਿਖਰਾਂ ‘ਤੇ ਹੈ। ਇਸ ਵਾਰ ਦੋਨਾਂ ਰਾਜਾਂ ‘ਚ ਆਪ ਬੀਜੇਪੀ ਨੂੰ ਪੂਰੀ ਟੱਕਰ ਦੇਣ ਦੀ ਕੋਸ਼ਿਸ਼ ਕਰ ਰਹੀ ਹੈ। ਸਿਆਸੀ ਪਾਰਟੀਆਂ ਲਗਾਤਾਰ ਇਨ੍ਹਾਂ ਚੋਣਾਵੀ ਰਾਜਾਂ ‘ਚ ਰੈਲੀਆਂ ਕਰ ਰਹੀਆਂ ਹਨ।ਇਸ ਦੌਰਾਨ ਪਾਰਟੀਆਂ ਇੱਕ ਦੂਜੇ ‘ਤੇ ਬਿਆਨਬਾਜ਼ੀ ਵੀ ਕਰ ਰਹੀਆਂ ਹਨ।ਹਾਲਹੀ ‘ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਦੇ ਬਿਆਨ ‘ਤੇ ਜਵਾਬ ਦਿੱਤਾ ਹੈ।ਅਰਵਿੰਦ ਕੇਜਰੀਵਾਲ ਨੇ ਟਵੀਟ ਕਰਕੇ ਕਿਹਾ, “ਲੋਕ ਮਹਿੰਗਾਈ ਤੋਂ ਬਹੁਤ ਪ੍ਰੇਸ਼ਾਨ ਹਨ। ਜਨਤਾ ਨੂੰ ਮੁਫਤ ਸਿੱਖਿਆ, ਮੁਫਤ ਇਲਾਜ, ਮੁਫਤ ਦਵਾਈਆਂ, ਬਿਜਲੀ ਕਿਉਂ ਨਹੀਂ ਮਿਲਣੀ ਚਾਹੀਦੀ? ਸਿਆਸਤਦਾਨਾਂ ਨੂੰ ਵੀ ਇੰਨੀਆਂ ਮੁਫਤ ਸਹੂਲਤਾਂ ਮਿਲਦੀਆਂ ਹਨ। ਕਿੰਨੇ ਅਮੀਰਾਂ ਦੇ ਬੈਂਕ ਕਰਜ਼ੇ ਮੁਆਫ਼ ਹੋਏ? ਫਰੀ ਰੇੜੀਆਂ ਵਾਰ-ਵਾਰ ਕਹਿ ਕੇ ਜਨਤਾ ਦਾ ਅਪਮਾਨ ਨਾ ਕਰੋ।”ਪ੍ਰਧਾਨ ਮੰਤਰੀ ਨੇ ਆਪਣੇ ਇਕ ਬਿਆਨ ‘ਚ ਕਿਹਾ ਸੀ ਕਿ “ਜਦੋਂ ਟੈਕਸ ਦਾਤਾ ਇਹ ਦੇਖਦਾ ਹੈ ਕਿ ਉਸ ਤੋਂ ਇਕੱਠੇ ਕੀਤੇ ਪੈਸਿਆਂ ਵਿੱਚੋਂ ਮੁਫ਼ਤ ਰੇੜੀਆਂ ਵੰਡੀਆਂ ਜਾ ਰਹੀਆਂ ਹਨ, ਤਾਂ ਉਹ ਉਦਾਸ ਹੋ ਜਾਂਦੇ ਹਨ।”

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button