IndiaPunjabTop News

PIA in India : ਪਾਕਿਸਤਾਨੀ ਜਹਾਜ਼ ਦੀ ਭਾਰਤੀ ਹਵਾਈ ਖੇਤਰ ਵਿੱਚ ਐਂਟਰੀ, 10 ਮਿੰਟ ਤੱਕ ਭਾਰਤੀ ਹਵਾਈ ਖੇਤਰ ‘ਚ ਉਡਦਾ ਰਿਹਾ ਜਹਾਜ਼

ਤਰਨਤਾਰਨ : ਪਾਕਿਸਤਾਨੀ ਜਹਾਜ਼ ਦੇ ਭਾਰਤੀ ਹਵਾਈ ਖੇਤਰ ਵਿੱਚ 10 ਮਿੰਟ ਤੱਕ ਉਡਾਣ ਭਰਨ ਦੀ ਖ਼ਬਰ ਸਾਹਮਣੇ ਆਈ ਹੈ। ਇਹ ਜਹਾਜ ਪੰਜਾਬ ਸੂਬੇ ਦੇ ਤਰਨਤਾਰਨ ਦੇ ਸ਼ਹਿਰ ਰਸੂਲਪੁਸ ਵਿਚ 40 ਕਿਲੋਮੀਟਰ ਤੱਕ ਅੰਦਰ ਆ ਗਿਆ।

Jalandhar ‘ਚ ਕੀਹਦਾ ਪੱਲੜਾ ਭਾਰੀ ? ਕਿਹੜੇ ਵੋਟਰ ਕਰਨਗੇ ਜਿੱਤ-ਹਾਰ ਦਾ ਫ਼ੈਸਲਾ? || D5 Channel Punjabi

ਦਰਅਸਲ, ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀਆਈਏ) ਦਾ ਇੱਕ ਜਹਾਜ਼ ਭਾਰੀ ਮੀਂਹ ਕਾਰਨ ਲਾਹੌਰ ਹਵਾਈ ਅੱਡੇ ‘ਤੇ ਲੈਂਡ ਕਰਨ ਵਿਚ ਅਸਫਲ ਰਿਹਾ, ਜਿਸ ਕਾਰਨ ਉਹ ਲਗਭਗ 10 ਮਿੰਟ ਤੱਕ ਭਾਰਤੀ ਹਵਾਈ ਖੇਤਰ ਵਿੱਚ ਉਡਾਣ ਭਰਦਾ ਰਿਹਾ। ਲੋਕਲ ਨਿਊਜ਼ ਮੁਤਾਬਕ PIA ਦੀ ਉਡਾਣ PK248, ਜੋ ਕਿ 4 ਮਈ ਨੂੰ ਰਾਤ 8 ਵਜੇ ਮਸਕਟ ਤੋਂ ਵਾਪਸ ਆਈ ਸੀ, ਭਾਰੀ ਮੀਂਹ ਕਾਰਨ ਲਾਹੌਰ ਦੇ ਅੱਲਾਮਾ ਇਕਬਾਲ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰਨ ‘ਚ ਅਸਫਲ ਰਹੀ। ਪਾਇਲਟ ਨੇ ਹਵਾਈ ਅੱਡੇ ‘ਤੇ ਫਲਾਈਟ ਨੂੰ ਲੈਂਡ ਕਰਨ ਦੀ ਕੋਸ਼ਿਸ਼ ਕੀਤੀ ਪਰ ਬੋਇੰਗ 777 ਜਹਾਜ਼ ਅਸਥਿਰ ਹੋ ਗਿਆ ਅਤੇ ਲੈਂਡ ਨਹੀਂ ਕਰ ਸਕਿਆ।

ਸ੍ਰੀ Darbar Sahib ਦੇ ਨੇੜੇ ਦੂਜਾ Blast, ਇਲਾਕੇ ‘ਚ ਦਹਿਸ਼ਤ ਦਾ ਮਾਹੌਲ | D5 Channel Punjabi | Amritsar Blast

ਰਿਪੋਰਟ ‘ਚ ਕਿਹਾ ਗਿਆ ਹੈ ਕਿ ਏਅਰ ਟ੍ਰੈਫਿਕ ਕੰਟਰੋਲਰ ਦੇ ਨਿਰਦੇਸ਼ ‘ਤੇ ਪਾਇਲਟ ਨੇ ਗੋ-ਅਰਾਉਂਡ ਅਪ੍ਰੋਚ ਸ਼ੁਰੂ ਕੀਤਾ, ਜਿਸ ਦੌਰਾਨ ਭਾਰੀ ਮੀਂਹ ਅਤੇ ਘੱਟ ਉਚਾਈ ਕਾਰਨ ਉਹ ਆਪਣਾ ਰਸਤਾ ਭੁੱਲ ਗਿਆ। 13,500 ਫੁੱਟ ਦੀ ਉਚਾਈ ‘ਤੇ 292 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਉਡਾਣ ਭਰਦੇ ਹੋਏ, ਇਹ ਜਹਾਜ਼ ਬਧਾਨਾ ਪੁਲਿਸ ਸਟੇਸ਼ਨ ਤੋਂ ਭਾਰਤੀ ਹਵਾਈ ਖੇਤਰ ਵਿਚ ਦਾਖਲ ਹੋਇਆ। 40 ਕਿਲੋਮੀਟਰ ਦਾ ਸਫ਼ਰ ਤੈਂਅ ਕਰਨ ਮਗਰੋਂ ਨੌਸ਼ਹਿਰਾ ਪੰਨੂਆਂ ਤੋਂ ਵਾਪਸ ਪਰਤ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button