Breaking NewsD5 specialIndiaNewsTop News

Petrol – Diesel ਦੀ ਮਹਿੰਗਾਈ ਤੋਂ ਆਮ ਲੋਕਾਂ ਨੂੰ ਨਹੀਂ ਮਿਲ ਰਹੀ ਰਾਹਤ, ਅੱਜ ਕੀਮਤਾਂ ‘ਚ ਹੋਇਆ ਭਾਰੀ ਵਾਧਾ

ਨਵੀਂ ਦਿੱਲੀ : ਪੈਟਰੋਲ – ਡੀਜ਼ਲ ਦੀਆਂ ਕੀਮਤਾਂ ‘ਚ ਅੱਜ ਭਾਰੀ ਵਾਧਾ ਹੋਇਆ, ਜਿਸ ਤੋਂ ਬਾਅਦ ਮੁੰਬਈ ‘ਚ ਪੈਟਰੋਲ 104 ਰੁਪਏ, ਚੇਂਨਈ ‘ਚ 99 ਰੁਪਏ ਅਤੇ ਦਿੱਲੀ ‘ਚ 98 ਰੁਪਏ ਪ੍ਰਤੀ ਲਿਟਰ ਦੇ ਪਾਰ ਪਹੁੰਚ ਗਿਆ। ਮੁੰਬਈ ‘ਚ ਡੀਜ਼ਲ 96 ਰੁਪਏ ਪ੍ਰਤੀ ਲਿਟਰ ਤੋਂ ਉੱਤੇ ਚਲਾ ਗਿਆ ਹੈ। ਤੇਲ ਮਾਰਕਟਿੰਗ ਕੰਪਨੀਆਂ ਨੇ ਦੇਸ਼ ਦੇ 4 ਵੱਡੇ ਮਹਾਨਗਰਾਂ ‘ਚ ਪੈਟਰੋਲ ਦੀ ਕੀਮਤ ਸ਼ਨੀਵਾਰ ਨੂੰ 35 ਪੈਸੇ ਤੱਕ ਅਤੇ ਡੀਜ਼ਲ ਦੀ ਕੀਮਤ 37 ਪੈਸੇ ਤੱਕ ਵਧਾ ਦਿੱਤੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਦੋਵਾਂ ਦੇ ਮੁੱਲ ਸਥਿਰ ਰਹੇ ਸਨ।

Sukhbir Badal ਦੀ ਹੋ ਸਕਦੀ ਗ੍ਰਿਫਤਾਰੀ?SIT ਕੋਲ ਪੇਸ਼ ਹੋਣ ਤੋਂ ਪਹਿਲਾਂ ਵੱਡਾ ਧਮਾਕਾ! D5 Channel Punjabi

ਤੇਲ ਮਾਰਕਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਅਨੁਸਾਰ ਅੱਜ ਦਿੱਲੀ ‘ਚ ਪੈਟਰੋਲ ਅਤੇ ਡੀਜ਼ਲ ਦਾ ਮੁੱਲ 35 – 35 ਪੈਸੇ ਵਧਿਆ। ਇਸ ਵਾਧੇ ਤੋਂ ਬਾਅਦ ਇੱਥੇ ਪੈਟਰੋਲ 98. 11 ਰੁਪਏ ਅਤੇ ਡੀਜ਼ਲ 88.65 ਰੁਪਏ ਪ੍ਰਤੀ ਲਿਟਰ ਦੇ ਉੱਚਤਮ ਪੱਧਰ ‘ਤੇ ਪਹੁੰਚ ਗਿਆ। ਮੁੰਬਈ ‘ਚ ਪੈਟਰੋਲ ਦੀ ਕੀਮਤ 33 ਪੈਸੇ ਵਧ ਕੇ 104.22 ਰੁਪਏ ਪ੍ਰਤੀ ਲਿਟਰ ਹੋ ਗਿਆ। ਡੀਜ਼ਲ 37 ਪੈਸੇ ਮਹਿੰਗਾ ਹੋ ਕੇ 96.16 ਰੁਪਏ ਪ੍ਰਤੀ ਲਿਟਰ ਦੇ ਰਿਕਾਰਡ ਪੱਧਰ ‘ਤੇ ਪਹੁੰਚ ਗਿਆ।

🔴LIVE : ਕਿਸਾਨਾਂ ਦਾ ਚੰਡੀਗੜ੍ਹ ਵੱਲ ਕੂਚ ! ਪੁਲਿਸ ਨਾਲ ਹੋਏ ਟਾਕਰੇ

ਚੇਂਨਈ ‘ਚ ਪੈਟਰੋਲ 31 ਪੈਸੇ ਮਹਿੰਗਾ ਹੋ ਕੇ 99.19 ਰੁਪਏ ਅਤੇ ਡੀਜ਼ਲ 34 ਪੈਸੇ ਮਹਿੰਗਾ ਹੋ ਕੇ 93.23 ਰੁਪਏ ਪ੍ਰਤੀ ਲਿਟਰ ਦੇ ਭਾਅ ਵਿਕਿਆ। ਕੋਲਕਾਤਾ ‘ਚ ਪੈਟਰੋਲ 34 ਪੈਸੇ ਅਤੇ ਡੀਜ਼ਲ 35 ਪੈਸੇ ਮਹਿੰਗਾ ਹੋਇਆ। ਇੱਕ ਲਿਟਰ ਪੈਟਰੋਲ ਉੱਥੇ 97.97 ਰੁਪਏ ਦਾ ਅਤੇ ਡੀਜ਼ਲ 91.50 ਰੁਪਏ ਦਾ ਹੋ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button