InternationalTop News
Peshawar Mosque blast: 12 ਕਿਲੋਗ੍ਰਾਮ ਵਿਸਫੋਟਕ ਲੈ ਕੇ ਆਇਆ ਸੀ ਆਤਮਘਾਤੀ ਹਮਲਾਵਰ
ਪਾਕਿਸਤਾਨ ਦੇ ਪੇਸ਼ਾਵਰ ਦੀ ਇੱਕ ਮਸਜਿਦ ਵਿੱਚ ਹੋਏ ਧਮਾਕੇ ਦੇ ਸ਼ੱਕੀ ਦੀ ਪਛਾਣ ਦਾ ਦਾਅਵਾ ਕੀਤਾ ਗਿਆ ਹੈ। ਪੇਸ਼ਾਵਰ ਪੁਲਿਸ ਨੇ ਇੱਕ ਸ਼ੱਕੀ ਹਮਲਾਵਰ ਦਾ ਸਕੈਚ ਜਾਰੀ ਕੀਤਾ ਹੈ।ਉਸ ਦੀ ਪਹਿਚਾਣ ਮੁਹੰਮਦ ਅਯਾਜ਼ ਵਜੋਂ ਹੋਈ ਹੈ। ਇਸ ਦੌਰਾਨ, 30 ਜਨਵਰੀ ਨੂੰ ਪੁਲਿਸ ਲਾਈਨ ਇਲਾਕੇ ਦੀ ਮਸਜਿਦ ‘ਤੇ ਹੋਏ ਆਤਮਘਾਤੀ ਹਮਲੇ ‘ਚ ਮਰਨ ਵਾਲਿਆਂ ਦੀ ਗਿਣਤੀ ਮੰਗਲਵਾਰ ਨੂੰ ਹਮਲੇ ਵਾਲੀ ਥਾਂ ਤੋਂ ਹੋਰ ਲਾਸ਼ਾਂ ਬਰਾਮਦ ਹੋਣ ਤੋਂ ਬਾਅਦ 100 ਹੋ ਗਈ। ਖੈਬਰ ਪਖਤੂਨਖਵਾ ਦੇ ਕਾਰਜਕਾਰੀ ਮੁੱਖ ਮੰਤਰੀ ਆਜ਼ਮ ਖਾਨ ਦੇ ਨਾਲ ਇੱਕ ਪ੍ਰੈਸ ਕਾਨਫਰੰਸ ਵਿੱਚ ਬੋਲਦਿਆਂ, ਆਈਜੀ ਮੁਅਜ਼ਮ ਜਾਹ ਅੰਸਾਰੀ ਨੇ ਕਿਹਾ ਕਿ ਧਮਾਕੇ ਵਿੱਚ ਲਗਭਗ 10-12 ਕਿਲੋ ਵਿਸਫੋਟਕਾਂ ਦੀ ਵਰਤੋਂ ਕੀਤੀ ਗਈ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.