Breaking NewsD5 specialEntertainmentNewsTop News

Parmish Verma ਨੇ ਅਪਸ਼ਬਦ ਬੋਲਣ ‘ਤੇ Sharry Mann ਨੂੰ ਦਿੱਤਾ ਜਵਾਬ 

ਪਟਿਆਲਾ : ਬੀਤੇ ਦਿਨੀਂ ਪੰਜਾਬੀ ਗਾਇਕ ਸ਼ੈਰੀ ਮਾਨ ਨੇ ਫੇਸਬੁੱਕ ’ਤੇ ਲਾਈਵ ਵੀਡੀਓਜ਼ ਸਾਂਝੀਆਂ ਕੀਤੀਆਂ ਸਨ। ਇਨ੍ਹਾਂ ਵੀਡੀਓਜ਼ ’ਚ ਸ਼ੈਰੀ ਮਾਨ ਪਰਮੀਸ਼ ਵਰਮਾ ਨੂੰ ਗਾਲ੍ਹਾਂ ਕੱਢਦੇ ਨਜ਼ਰ ਆ ਰਹੇ ਸਨ। ਇਸ ਸਭ ’ਤੇ ਹੁਣ ਪਰਮੀਸ਼ ਵਰਮਾ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਪਰਮੀਸ਼ ਵਰਮਾ ਨੇ ਇਕ ਇੰਸਟਾਗ੍ਰਾਮ ਸਟੋਰੀ ’ਚ ਸ਼ੈਰੀ ਮਾਨ ਦੀ ਨਾਰਾਜ਼ਗੀ ਦਾ ਜਵਾਬ ਦਿੱਤਾ ਹੈ।

ਲਓ ਕੇਂਦਰ ਸਰਕਾਰ ਹੋਈ ਤਿਆਰ, ਕਰੇਗੀ ਕਿਸਾਨਾਂ ਦਾ ਹੱਲ, ਹੁਣੇ ਆਇਆ ਵੱਡਾ ਬਿਆਨ || D5 Channel Punjabi

ਪਰਮੀਸ ਵਰਮਾ ਲਿਖਦੇ ਹਨ ‘ਸ਼ੈਰੀ ਮਾਨ ਵੀਰੇ ਮੇਰੇ ਵਿਆਹ ‘ਤੇ ਆਉਣ ਲਈ ਤੁਹਾਡਾ ਧੰਨਵਾਦ। ਵਿਆਹ ਦੀਆਂ ਰਸਮਾਂ ‘ਚ ਵਿਅਸਤ ਹੋਣ ਦੇ ਕਾਰਨ ਤੁਹਾਨੂੰ ਮੇਰੇ ਪਰਿਵਾਰ ‘ਚ ਬੈਠ ਕੇ ਇੰਤਜ਼ਾਰ ਕਰਨਾ ਪਿਆ ਉਸਦੇ ਲਈ ਮੁਆਫੀ। ਮੇਰੇ ਆਨੰਦ ਕਾਰਜ ਵਾਲੇ ਦਿਨ ਤੁਸੀਂ ਲਾਈਵ ਹੋ ਕੇ ਮੇਰੇ ਪਰਿਵਾਰ ਨੂੰ ਇੰਨਾ ਪਿਆਰ ਅਤੇ ਸਨਮਾਨ ਦਿੱਤਾ ਉਸ ਦਾ ਧੰਨਵਾਦ। ਪਰਮੀਸ਼ ਵਰਮਾ ਕੋਈ ਵੱਡਾ ਇਨਸਾਨ ਨਹੀਂ, ਸੱਚੀ ਤੁਹਾਡੇ ਤੋਂ ਬਹੁਤ ਛੋਟਾ ਹੈ। ਮੈਂ ਵਿਆਹ ’ਤੇ ਵੀ ਤੁਹਾਡੇ ਗੋਡੇ ਹੱਥ ਲਾ ਕੇ ਮਿਲਿਆ ਸੀ, ਅੱਗੇ ਵੀ ਉਨੇ ਹੀ ਸਤਿਕਾਰ ਨਾਲ ਮਿਲਾਂਗਾ। ਬਹੁਤ ਸਾਰੀ ਇੱਜ਼ਤ।’

CM ਚੰਨੀ ਦਾ ਵੱਡਾ ਐਲਾਨ, ਦਿੱਤੀ ਖੁਸ਼ਖਬਰੀ || D5ChannelPunjabi

ਦੱਸ ਦਈਏ ਸ਼ੈਰੀ ਮਾਨ ਦੇ ਗੁੱਸੇ ਦਾ ਕਾਰਨ ਪਰਮੀਸ਼ ਵਰਮਾ ਤੇ ਗੀਤ ਗਰੇਵਾਲ ਦੇ ਵਿਆਹ ’ਚ ਉਨ੍ਹਾਂ ਦਾ ਫੋਨ ਜਮ੍ਹਾ ਕਰਵਾਉਣਾ ਤੇ ਵਿਆਹ ’ਚ ਪੁੱਛਗਿੱਛ ਨਾ ਹੋਣਾ ਹੈ। ਇਹ ਗੱਲਾਂ ਸ਼ੈਰੀ ਮਾਨ ਨੇ ਖ਼ੁਦ ਲਾਈਵ ਹੋ ਕੇ ਦੱਸੀਆਂ ਹਨ। ਹਾਲਾਂਕਿ ਸ਼ੈਰੀ ਮਾਨ ਨੇ ਬਾਅਦ ’ਚ ਇਹ ਵੀਡੀਓਜ਼ ਡਿਲੀਟ ਕਰ ਦਿੱਤੀਆਂ ਪਰ ਉਦੋਂ ਤਕ ਇਹ ਹਰ ਪਾਸੇ ਵਾਇਰਲ ਹੋ ਚੁੱਕੀਆਂ ਸਨ। ਉਥੇ ਸ਼ੈਰੀ ਮਾਨ ਨੇ ਬਾਅਦ ’ਚ ਕੁਝ ਪੋਸਟਾਂ ਸਾਂਝੀਆਂ ਕਰਕੇ ਵੀ ਪਰਮੀਸ਼ ਵਰਮਾ ਦੇ ਵਿਆਹ ਦੇ ਚਾਹ ਅਧੂਰੇ ਰਹਿ ਜਾਣ ਦੀ ਗੱਲ ਕੀਤੀ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button