InternationalBreaking NewsD5 specialNewsTop News

Ontario ‘ਚ 2 ਪੰਜਾਬੀਆਂ ਨੇ ਮੰਤਰੀ ਵਜੋਂ ਚੁੱਕੀ ਸਹੁੰ

ਟੋਰਾਂਟੋ: 2 ਜੂਨ ਨੂੰ ਹੋਈਆਂ ਓਨਟਾਰੀਓ ਸੂਬਾਈ ਚੋਣਾਂ ਵਿਚ 6 ਪੰਜਾਬੀਆਂ ਨੇ ਵੀ ਜਿੱਤ ਹਾਸਲ ਕੀਤੀ ਸੀ। ਸਾਰੇ ਜੇਤੂ ਸੱਤਾਧਾਰੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨਾਲ ਸਬੰਧਤ ਸਨ, ਜਿਸ ਨੇ 124 ਮੈਂਬਰੀ ਸੂਬਾਈ ਅਸੈਂਬਲੀ ਵਿੱਚ 83 ਸੀਟਾਂ ਜਿੱਤ ਕੇ ਆਪਣਾ ਬਹੁਮਤ ਬਰਕਰਾਰ ਰੱਖਿਆ।ਇਨ੍ਹਾਂ ਜੇਤੂ ਮੈਂਬਰਾਂ ਵਿੱਚੋ 2 ਪੰਜਾਬੀਆਂ ਨੇ ਮੰਤਰੀ ਵਜੋਂ ਸਹੁੰ ਚੁੱਕੀ।

Vidhan Sabha Session ਮੁਲਤਵੀ, ਬਾਹਰ ਆ MLAs ਦੇ ਵੱਡੇ ਖੁਲਾਸੇ | D5 Channel Punjabi

48 ਸਾਲਾ ਪਰਮ ਗਿੱਲ, ਜੋ ਆਊਟਗੋਇੰਗ ਕੈਬਨਿਟ ਵਿੱਚ ਨਾਗਰਿਕਤਾ ਅਤੇ ਬਹੁ-ਸੱਭਿਆਚਾਰ ਬਾਰੇ ਮੰਤਰੀ ਸਨ, ਨੇ ਰੈੱਡ ਟੇਪ ਰਿਡਕਸ਼ਨ ਮੰਤਰੀ ਵਜੋਂ ਸਹੁੰ ਚੁੱਕੀ। ਗਿੱਲ ਟੋਰਾਂਟੋ ਦੇ ਬਾਹਰੀ ਇਲਾਕੇ ਮਿਲਟਨ ਤੋਂ ਮੁੜ ਚੁਣੇ ਗਏ ਹਨ।

Vidhan Sabha ‘ਚ ਗਰਜਿਆ Bhagwant Mann, ਗੱਲਾਂ ‘ਚ ਕਰਾਤੇ ਸਾਰਿਆਂ ਦੇ ਹੱਥ ਖੜ੍ਹੇ! | D5 Channel Punjabi

ਉਨ੍ਹਾਂ ਦਾ ਪਰਿਵਾਰ ਪੰਜਾਬ ਦੇ ਮੋਗਾ ਨਾਲ ਸਬੰਧਤ ਹੈ।31 ਸਾਲਾ ਪ੍ਰਭਮੀਤ ਸਰਕਾਰੀਆ, ਜੋ ਚਾਰ ਸਾਲ ਪਹਿਲਾਂ ਓਨਟਾਰੀਓ ਵਿੱਚ ਪਹਿਲੇ ਦਸਤਾਰਧਾਰੀ ਸਿੱਖ ਕੈਬਨਿਟ ਮੰਤਰੀ ਬਣੇ ਸਨ ਅਤੇ ਆਊਟਗੋਇੰਗ ਕੈਬਨਿਟ ਵਿੱਚ ਖਜ਼ਾਨਾ ਬੋਰਡ ਦੇ ਪ੍ਰਧਾਨ ਸਨ, ਨੇ ਮੁੜ ਉਸੇ ਅਹੁਦੇ ਲਈ ਸਹੁੰ ਚੁੱਕੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button