Breaking NewsD5 specialIndiaInternationalNewsPunjab

NRI ਨਾਲ 66 ਲੱਖ ਦੀ ਠੱਗੀ, ਕਹਿੰਦਾ ਨਾ ਆਇਓ ਪੰਜਾਬ | ਵੇਖੋ ਕਿਵੇਂ ਬੈਂਕ ‘ਚੋਂ ਉੱਡੀ ਸਾਰੀ ਕਮਾਈ

ਗੜ੍ਹਸ਼ੰਕਰ : ਪੰਜਾਬ ਦੇ ਲੋਕ ਆਪਣਾ ਚੰਗਾ ਭਵਿੱਖ ਬਣਾਉਣ ਲਈ ਵਿਦੇਸ਼ਾਂ ਦਾ ਰੁੱਖ ਕਰ ਰਹੇ ਹਨ ਅਤੇ ਆਪਣੀ ਮਿਹਨਤ ਨਾਲ ਕਮਾਈ ਜਮ੍ਹਾਂ ਪੂੰਜੀ ਨੂੰ ਆਪਣੇ ਪੰਜਾਬ ਦੇ ਬੈਂਕ ਖਾਤਿਆਂ ਦੇ ਵਿੱਚ ਜਮ੍ਹਾਂ ਕਰਦੇ ਹਨ ਤਾਂ ਕੀ ਉਹ ਲੋੜ ਪੈਣ ਤੇ ਕੰਮ ਆ ਸਕਣ ਪਰ ਕੁਝ ਬੈਂਕ ਦੇ ਸਰਕਾਰੀ ਬਾਬੂ ਉਨ੍ਹਾਂ ਦੇ ਪੈਸੇ ਦੀ ਦੁਰਵਰਤੋਂ ਕਰ ਰਹੇ ਹਨ ਅਜਿਹਾ ਹੀ ਦੇਖਣ ਨੂੰ ਮਿਲਿਆ ਸਬ ਡਵੀਜ਼ਨ ਗੜ੍ਹਸ਼ੰਕਰ ਦੇ ਪਿੰਡ ਮੋਰਾਂਵਾਲੀ ਨਿਵਾਸੀ ਯੂ.ਕੇ. ਰਹਿੰਦੇ ਬਜ਼ੁਰਗ ਨਾਲ।

NRI ਨਾਲ 66 ਲੱਖ ਦੀ ਠੱਗੀ, ਕਹਿੰਦਾ ਨਾ ਆਇਓ ਪੰਜਾਬ | ਵੇਖੋ ਕਿਵੇਂ ਬੈਂਕ ‘ਚੋਂ ਉੱਡੀ ਸਾਰੀ ਕਮਾਈ

ਜਿਨ੍ਹਾਂ ਪੰਜਾਬ ਨੈਸ਼ਨਲ ਬੈਂਕ ਦੇ ਖਾਤੇ ‘ਚੋਂ 66 ਲੱਖ ਦੀ ਠੱਗੀ ਵੱਜਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਇਕ ਹਫਤਾ ਪਹਿਲਾਂ ਇੰਗਲੈਂਡ ਤੋਂ ਪਿੰਡ ਪਰਤੇ ਬਲਵੰਤ ਸਿੰਘ ਸੋਹਲ ਨੂੰ ਬੈਂਕ ਦੀ ਪਾਸਬੁੱਕ ਦੇਖ ਉਸ ਵੇਲੇ ਹੱਥਾਂ ਪੈਰ੍ਹਾਂ ਦੀ ਪੈ ਗਈ ਜਦੋਂ ਉਸ ਨੂੰ ਆਪਣੇ ਨਾਲ ਵੱਜੀ ਠੱਗੀ ਬਾਰੇ ਪਤਾ ਲੱਗਿਆ। ਪਰਿਵਾਰ ਨੂੰ ਸਦਮਾ ਲੱਗਣਾ ਲਾਜ਼ਮੀ ਹੈ। ਕਿਉਂਕਿ ਰਕਮ ਕੋਈ ਛੋਟੀ ਮੋਟੀ ਨਹੀਂ ਪੂਰੇ 66 ਲੱਖ ਰੁਪਏ ਹੈ। ਠੱਗੀ ਦੀ ਘਟਨਾ ਬਾਰੇ ਗੜ੍ਹਸ਼ੰਕਰ ਪੁਲਿਸ ਤੋਂ ਇਲਾਵਾ ਐੱਸ.ਐੱਸ.ਪੀ. ਹੁਸ਼ਿਆਰਪੁਰ ਅਤੇ ਚੀਫ਼ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਹੁਸ਼ਿਆਰਪੁਰ ਨੂੰ ਦਰਖਾਸਤ ਦੇ ਕੇ ਇਨਸਾਫ ਦੀ ਮੰਗ ਕੀਤੀ ਹੈ।

ਨਸ਼ਾ ਨਹੀਂ ਮਿਲਿਆ ਤਾਂ Dettol ਪੀਤਾ, 17 ਸਾਲ ਦੀ ਪੰਜਾਬਣ ਦਾ ਹਾਲ ਵੇਖੋ | Captain Amarinder Singh

ਇਸ ਸਾਰੇ ਮਾਮਲੇ ਵਿੱਚ ਬੈਂਕ ਅਧਿਕਾਰੀ ਕੁੱਝ ਵੀ ਬੋਲਣ ਨੂੰ ਤਿਆਰ ਨਹੀਂ ਹਨ। ਚਰਚਾ ਹੈ ਕਿ ਬੈਂਕ ਮੁਲਾਜ਼ਮਾਂ ਦੀ ਕਥਿਤ ਮਿਲੀਭੁਗਤ ਤੋਂ ਬਗੈਰ ਐਨੀ ਮੋਟੀ ਰਕਮ ਕਿਸੇ ਹੋਰ ਖਾਤੇ ਵਿਚ ਤਬਦੀਲ ਨਹੀਂ ਹੋ ਸਕਦੀ। ਖਾਤੇ ਵਿਚ ਲੱਖਾਂ ਰੁਪਏ ਉਡਾਏ ਜਾਣ ਦੀ ਘਟਨਾ ਪਿੱਛੇ ਕਿਸਦੀ ਤੇ ਕਿਸ ਪੱਧਰ ਤੱਕ ਮਿਲੀਭੁਗਤ ਹੈ। ਇਸ ਦਾ ਖੁਲਾਸਾ ਹੋਣਾ ਜ਼ਰੂਰੀ ਹੈ ਨਹੀਂ ਤਾਂ ਐਨਆਰਆਈ ਤਾਂ ਪਹਿਲਾਂ ਹੀ ਪੰਜਾਬ ਤੋਂ ਮੋਹ ਤਿਆਗ ਚੁੱਕੇ ਹਨ। ਕਦੇ ਜ਼ਮੀਨਾਂ ਤੇ ਕਬਜ਼ਾ ਅਤੇ ਕਦੇ ਬੈਂਕਾਂ ‘ਚ ਰੱਖੀ ਖ਼ੂਨ ਪਸੀਨੇ ਦੀ ਕਮਾਈ ‘ਤੇ ਧੋਖੇਬਾਜ਼ਾਂ ਦੀ ਨਜ਼ਰ,ਇਨਸਾਫ਼ ਦੀ ਕੋਈ ਆਸ ਨਹੀਂ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button