DIASPORA DIALOUGE

NIUE- ਨਿਊਏ ਦੇਸ਼ ਵਿੱਚ ਰਹਿੰਦੇ ਨੇ ਸਿਰਫ 9 ਭਾਰਤੀ

ਅਮਰਜੀਤ ਸਿੰਘ ਵੜੈਚ

ਪਿਛਲੇ ਵਰ੍ਹੇ ਸਿਤੰਬਰ ਤੱਕ ਇਕ ਕਰੋੜ 33 ਲੱਖ ਦੇਸ਼ਵਾਸੀ ਭਾਰਤੀ ਨਾਗਰਿਕਤਾ ਛੱਡਕੇ ਵਿਦੇਸ਼ਾਂ ਵਿੱਚੋਂ ਜਾ ਚੁੱਕੇ ਸਨ। ਇਹ ਜਾਣਕਾਰੀ ਭਾਰਤ ਦੇ ਰਾਜ ਗ੍ਰਹਿ ਮੰਤਰੀ ਨਿਤਿਆਨੰਦ ਰਾਏ ਨੇ ਲੋਕਸਭਾ ਵਿੱਚ ਦਿਤੀ ਸੀ । ਉਨ੍ਹਾਂ ਇਹ ਵੀ ਦੱਸਿਆ ਸੀ ਕਿ ਹੁਣ ਕਈ ਮੁਲਕਾਂ ਵਿੱਚੋਂ ਲੋਕ ਵਾਪਸ ਭਾਰਤ ਵੀ ਪਰਤਣ ਲੱਗ ਪਏ ਨੇ ।

ਹੁਣ ਤੱਕ 10646 ਐਨ ਆਰ ਆਈਜ਼ 87 ਦੇਸ਼ਾਂ ਚੋਂ ਵਾਪਸ ਭਾਰਤ ਦੀ ਨਾਗਰਿਕਤਾ ਲੈਣ ਲਈ ਭਾਰਤ ਸਰਕਾਰ ਕੋਲ਼ ਅਰਜ਼ੀਆਂ ਲਾ ਚੱਕੇ ਹਨ ਅਤੇ ਇਨ੍ਹਾਂ ‘ਚੋਂ 4177 ਅਰਜ਼ੀਆਂ ਭਾਰਤ ਸਰਕਾਰ ਨੇ ਸਵੀਕਾਰ ਵੀਕ ਕਰ ਲਈਆਂ ਹਨ। ਅਰਜ਼ੀਆਂ ਦੇਣ ਵਾਲ਼ੇ ਲੋਕਾਂ ਵਿੱਚੋਂ ਬਹੁਤੇ ਪਾਕਿਸਤਾਨ, ਅਫ਼ਗਾਨਿਸਤਾਨ, ਬੰਗਲਾ ਦੇਸ਼ ਅਤੇ ਅਮਰੀਕਾ ਵਿੱਚੋਂ ਹਨ । ਵੈਸੇ 3 ਕਰੋੜ 21 ਲੱਖ ਤੋਂ ਵੱਧ ਭਾਰਤੀ ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿੱਚ ਰਹਿੰਦੇ ਹਨ ।

ਸਭ ਤੋਂ ਵੱਧ ਭਾਰਤੀ ਮਲੇਸ਼ੀਆ,ਸ੍ਰੀ ਲੰਕਾ,ਦੱਖਣੀਅਫ਼ਰੀਕਾ ਅਤੇ ਕਨੇਡਾ ਵਿੱਚ ਰਹਿੰਦੇ ਹਨ ਅਤੇ ਸਭ ਤੋਂ ਘੱਟ ਸਿਰਫ਼ ਨੌ ਭਾਰਤੀ ਮੂਲ ਦੇ ਲੋਕ ਨਿਊਏ, NIUE, ਜਜ਼ੀਰੇ ਵਿੱਚ ਰਹਿੰਦੇ ਹਨ । ਇਹ 2016 ਦੇ ਅੰਕੜਿਆਂ ਅਨੁਸਾਰ 1600 ਦੀ ਆਬਾਦੀ ਵਾਲ਼ਾ ਮੁਲਕ ਹੈ। ਨਿਊਏ ਸਿਰਫ਼ 100 ਵਰਗ ਕਿਲੋਮੀਟਰ ‘ਚ ਹੈ । ਇਹ ਮੁਲਕ ਨਿਊਜ਼ੀਲੈਂਡ ਦੇ ਉਤਰ ਪੂਰਬ ਵਿੱਚ ਟੌਗਾ,ਸਮੋਆ ਅਤੇ ਕੁਕ ਆਈਲੈਨਡਜ਼ ਦੇ ਵਿਚਾਲੇ ਸਥਿਤ ਹੈ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button