DIASPORA DIALOUGE

ਸਿੱਖਾਂ ‘ਤੇ ਵਿਦੇਸ਼ਾਂ ਵਿੱਚ ਜਾਨਲੇਵਾ ਹਮਲੇ

ਅਮਰਜੀਤ ਸਿੰਘ ਵੜੈਚ

ਅਮਰੀਕਾ ਵਿੱਚ ਹਾਲ ਹੀ ‘ਚ ਹੋਏ ਦੋ ਸਿੱਖਾਂ ‘ਤੇ ਨਸਲੀ ਹਮਲੇ ਨੇ ਫਿਰ ਪੰਜ ਅਗਸਤ 2012 ਨੂੰ ਵਿਸਕੌਨਸਨ ਦੇ ਮਿਲਵਾਕੀ ਸ਼ਹਿਰ ਵਿੱਚ ਗੁਰਦੁਆਰਾ ਸਾਹਿਬ ‘ਤੇ ਹੋਏ ਹਮਲੇ ਦੇ ਜ਼ਖਮ ਉਦੇੜ ਦਿੱਤੇ ਹਨ ਜੋ ਹਾਲੇ ਤੱਕ ਵੀ ਟੱਸ ਟੱਸ ਕਰ ਰਹੇ ਹਨ। ਉਸ ਵਕਤ ਇਕ ਸਿਰ ਫਿਰੇ ਨੇ ਛੇ ਸਿੱਖ ਸ਼ਧਾਲੂਆਂ ਦੀ ਜਾਨ ਲੈ ਲਈ ਸੀ।

ਇਸ ਤਾਜ਼ਾ ਹਮਲੇ ਵਿੱਚ ਕੁਈਨਜ਼ ਨਿਊਯਾਰਕ ਦੇ ਰਿਚਮੰਡ ਹਿਲ ਸੈਕਸ਼ਨ ਵਿੱਚ 12 ਅਪਰੈਲ, ਮੰਗਲਵਾਰ ਨੂੰ ਦੋ ਸਿੱਖ ਵਿਅਕਤੀਆਂ ‘ਤੇ ਸ਼ਰੇਆਮ ਹਮਲਾ ਕਰ ਦਿੱਤਾ ਅਤੇ ਜ਼ਖਮੀ ਕਰ ਦਿੱਤਾ। ਪੁਲਿਸ ਇਸ ਨੂੰ ਨਸਲੀ ਨਫ਼ਰਤ ਹਮਲਾ ਦੱਸਦੀ ਹੈ। ਕੁਝ ਦਿਨ ਪਹਿਲਾਂ ਵੀ ਇਸੇ ਇਲਾਕੇ ਵਿੱਚ ਇਕ 70, ਸਾਲਾਂ ਦੇ ਬਜ਼ੁਰਗ ‘ਤੇ ਪਾਰਕ ਵਿੱਚ ਸੈਰ ਕਰਦਿਆਂ ਕਿਸੇ ਨੇ ਨੱਕ ‘ਤੇ ਮੁੱਕਾ ਮਾਰ ਕੇ ਬਜ਼ੁਰਗ ਨੂੰ ਲਹੂ ਲੁਹਾਣ ਕਰ ਦਿੱਤਾ ਸੀ।

ਪਿਛਲੇ ਵਰ੍ਹੇ 16 ਅਪਰੈਲ ਨੂੰ ਫੈਡਕਸ, ਇਨਡੀਅਨਾਪੋਲਿਸ ਵਿੱਚ ਇਕ ਬੰਦੂਕਧਾਰੀ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ਜਿਥੇ ਵੱਡੀ ਗਿਣਤ‌ੀ ਵਿੱਚ ਸਿੱਖ ਕਰਮਚਾਰੀ ਨੌਕਰੀ ਕਰਦੇ ਹਨ। ਇਸ ਘਟਨਾ ਵਿੱਚ ਚਾਰ ਸਿੱਖ ਅਤੇ ਚਾਰ ਹੋਰ ਨਾਗਰਿਕਾਂ ਵੀ ਜਾਨਾਂ ਤੋਂ ਹੱਥ ਧੋ ਬੈਠੇ ਅਤੇ ਬਾਅਦ ਵਿੱਚ ਹਮਲਾਵਰ ਨੇ ਖ਼ੁਦਕਸ਼‌ੀ ਕਰ ਲਈ।

ਇਸ ਤਰ੍ਹਾਂ ਦੀਆਂ ਘਟਨਾਵਾਂ ਹੋਰਨਾਂ ਮੁਲਕਾਂ ਵਿੱਚ ਵੀ ਸਿੱਖਾਂ ਨਾਲ ਵਾਪਰ ਰਹੀਆਂ ਹਨ ਪਰ ਯੂਕੇ, ਅਮਰੀਕਾ ਆਸਟਰੇਲੀਆ ਵਿਚਲੀਆਂ ਘਟਨਾਵਾਂ ਮੀਡੀਆ ਦਾ ਧਿਆਨ ਜ਼ਿਆਦਾ ਖਿੱਚਦੀਆਂ ਹਨ। ਇਹ ਗੱਲ ਉਭਰ ਕੇ ਸਾਹਮਣੇ ਆਈ ਹੈ ਕਿ ਅਮਰੀਕਾ ਵਿੱਚ ਵਰਲਡ ਟਾਵਰ ‘ਤੇ ਹੋਏ ਹਮਲੇ ਮਗਰੋਂ ਮੁਸਲਮਾਨ ਦਿਖ ਵਾਲੇ ਲੋਕਾਂ ਖ਼ਿਲਾਫ ਨਫ਼ਰਤੀ ਹਮਲਿਆਂ ਦੀਆਂ ਘਟਨਾਵਾਂ ਵਧੀਆਂ ਹਨ। ਕਿਉਂਕਿ ‌‌ਸਿੱਖੀ ਸਰੂਪ ਦਾ ਭੁਲੇਖਾ ਮੁਸਲਮਾਨ ਦੇ ਨਾਲ ਪੈ ਜਾਂਦਾ ਹੈ ਇਸ ਲਈ ਪਹਿਚਾਣ ਦੀ ਗਲਤੀ ਕਾਰਨ ਸਿੱਖ ਹਮਲ‌ਿਆਂ ਦਾ ਸ਼ਿਕਾਰ ਹੋ ਰਹੇ ਹਨ।

ਇਸ ਵਕਤ ਕਈ ਸਿੱਖ ਸੰਸਥਾਵਾਂ ਵਿਦੇਸ਼ਾਂ ਵਿੱਚ ਇਸ ਪਾਸੇ ਕੰਮ ਕਰਨ ਦੀ ਲੋੜ ਹੈ ਤਾਂ ਕਿ ਵਿਦੇਸ਼ੀ ਲੋਕਾਂ ਨੂੰ ਸਿੱਖਾਂ ਦੀ ਸਹੀ ਪਹਿਚਾਣ ਕਰਨ ਵਿੱਚ ਕੋਈ ਸਮੱਸਿਆ ਨਾ ਆਵੇ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ ਕਿਉਂਕਿ ਵਿਦੇਸ਼ਾਂ ਵਿੱਚ ਵੱਡੀ ਗਿਣਤੀ ਵਿੱਚ ਸਿੱਖ ਰਹਿੰਦੇ ਹਨ ਅਤੇ ਹੁਣ ਵੀ ਜਾ ਰਹੇ ਹਨ।

ਸਿੱਖਾਂ ਦੀ ਤਕਰੀਬਨ 20 ਲੱਖ ਤੋਂ ਵੱਧ ਆਬਦੀ ਵੱਖ-ਵੱਖ ਮੁਲਕਾਂ ਵਿੱਚ ਰਹਿੰਦੀ ਹੈ। ਸਵਰਗੀ ਦਰਸ਼ਨ ਸਿੰਘ ਤੱਤਲਾ (late Darshan Singh Tatla) ਅਨੁਸਾਰ 100 ਸਿੱਖਾਂ ਵਿੱਚੋਂ 65 ਪੰਜਾਬ ਵਿੱਚ 35 ਭਾਰਤ ਦੇ ਵੱਖ-ਵੱਖ ਸੂਬਿਆਂ ਵਿੱਚ ਅਤੇ ਹਰ ਪੰਜਵਾਂ ਸਿੱਖ ਕਿਸੇ ਬਾਹਰਲੇ ਮੁਲਕ ਵਿੱਚ ਰਹਿੰਦਾ ਹੈ। ਇਤਿਹਾਸ ਦੇ ਹਵਾਲੇ ਨਾਲ ਪਤਾ ਲੱਗਦਾ ਹੈ ਕਿ 19ਵੀਂ ਸਦੀ ਦੇ ਅੱਧ ,ਯਾਨੀ 1849 ਵਿੱਚ ਜਦੋਂ  ਅੰਗਰੇਜ਼ਾਂ ਨੇ ਸਿੱਖ ਕੌਮ ਦੇ ਗੱਦਾਰਾਂ ਨਾਲ ਮਿਲਕੇ ਮਹਾਰਾਜਾ ਰਣਜੀਤ ਸਿੰਘ ਦੀ ਰਿਆਸਤ ਨਾਲ ਭਿੜਨਾ ਸ਼ੁਰੂ ਕੀਤਾ ਅਤੇ ਸਿੱਖ ਰਾਜ ਕੰਮਜ਼ੋਰ ਪੈਣ ਲੱਗਾ ਤਾਂ ਉਦੋਂ ਤੋਂ ਹੀ ਸਿੱਖਾਂ ਨੇ ਵਿਦੇਸ਼ਾਂ ਵੱਲ ਜਾਣਾ ਸ਼ੁਰੂ ਕਰ ਦਿੱਤਾ ਸੀ। ਵੱਡੀ ਗਿਣਤੀ ਵਿੱਚ ਸਿੱਖ ਆਜ਼ਾਦੀ ਸੰਗਰਾਮ ਸਮੇਂ ਹੀ ਵਿਦੇਸ਼ਾਂ ਵਿੱਚ ਗਏ ਸਨ ਅਤੇ ਉਥੇ ਹੀ ਵਸ ਗਏ।

ਭਾਰਤ ਤੋਂ ਬਿਨਾਂ ਸਿੱਖ ਦੁਨੀਆਂ ਦੇ 63 ਮੁਲਕਾਂ ਵਿੱਚ ਵੱਸੇ ਹੋਏ ਹਨ। Sikh world Atles ਅਨੁਸਾਰ ਸੱਤ ਲੱਖ ਸਿਖ ਯੂਐੱਸ, ਕੈਨੇਡਾ 4.54 ਲੱਖ, ਯੂਕੇ ਸਾਢੇ ਚਾਰ ਲੱਖ ਤੋ ਵੱਧ, ਆਸਟਰੇਲੀਆ ਤਕਰੀਬਨ ਡੇਢ ਲੱਖ, ਮਲੇਸ਼ੀਆਇਕ ਲੱਖ ਅਤ‌ੈ ਸਭ ਤੋਂ ਘੱਟ ਆਈਲੈਂਡ 300 ਅਤੇ ਯਮਨ ਵਿੱਚ ਤਕਰੀਬਨ ਦੋ ਸੌ ਸਿੱਖ ਰਹਿੰਦੇ ਹਨ।

 

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button