Breaking NewsD5 specialNewsSports

New Year ਦਾ ਜਸ਼ਨ ਮਨਾਉਂਦੇ ਨਜ਼ਰ ਆਏ Team India ਦੇ ਖਿਡਾਰੀ

ਆਸਟ੍ਰੇਲੀਆ : ਕੋਰੋਨਾ ਦੇ ਚੱਲਦਿਆਂ ਆਪਣੇ ਦੇਸ਼ ਤੋਂ ਦੂਰ ਆਸਟ੍ਰੇਲੀਆ ‘ਚ ਟੀਮ ਇੰਡੀਆ ਦੇ ਖਿਡਾਰੀ ਨਵੇਂ ਸਾਲ ਦਾ ਜਸ਼ਨ ਮਨਾਉਂਦੇ ਨਜ਼ਰ ਆਏ। ਟੀਮ ਇੰਡੀਆ ਇਸ ਸਮੇਂ ਆਸਟ੍ਰੇਲੀਆ ਦੌਰੇ ‘ਤੇ ਹੈ ਅਤੇ ਨਵੇਂ ਸਾਲ ਦੇ ਮੌਕੇ ‘ਤੇ ਭਾਰਤੀ ਟੀਮ ਦੇ ਬੱਲੇਬਾਜ਼ ਲੋਕੇਸ਼ ਰਾਹੁਲ, ਮਯੰਕ ਅਗਰਵਾਲ ਅਤੇ ਤੇਜ਼ ਬੱਲੇਬਾਜ਼ ਜਸਪ੍ਰੀਤ ਬੁਮਰਾਹ ਮੈਲਬੋਰਨ ‘ਚ ਜਸ਼ਨ ਮਨਾਉਂਦੇ ਹੋਏ ਨਜ਼ਰ ਆਏ ਹਨ। ਰਾਹੁਲ ਨੇ ਇੰਸਟਾਗ੍ਰਾਮ ‘ਤੇ ਇੱਕ ਫੋਟੋ ਸ਼ੇਅਰ ਕੀਤੀ ਜਿਸ ‘ਚ ਉਨ੍ਹਾਂ ਦੇ ਨਾਲ ਮਯੰਕ ਅਤੇ ਬੁਮਰਾਹ ਵੀ ਨਜ਼ਰ ਆ ਰਹੇ ਹਨ। ਇਹ ਤਿੰਨਾਂ ਖਿਡਾਰੀਆਂ ਤੋਂ ਇਲਾਵਾ ਕੁੱਝ ਹੋਰ ਲੋਕ ਵੀ ਫੋਟੋ ‘ਚ ਨਜ਼ਰ ਆ ਰਹੇ ਹਨ। ਰਾਹੁਲ ਨੇ ਕੈਪਸ਼ਨ ‘ਚ ਲਿਖਿਆ, ‘‘ਨਵਾਂ ਸਾਲ, ਨਵਾਂ ਅਹਿਸਾਸ, ਨਵਾਂ ਮੌਕਾ, ਨਵੀਂ ਸ਼ੁਰੂਆਤ ਪਰ ਸੁਪਨੇ ਉਹੀ।’’

ਨਵੇਂ ਸਾਲ ‘ਤੇ ਕਿਸਾਨਾਂ ਦਾ ਜਨੂੰਨ ਦੇਖ ਕੇ ਡਰਿਆ ਮੋਦੀ! ਹਰ ਇੱਕ ਬੰਦਾ ਦਾ ਕਿਸਾਨਾਂ ਨੇ ਜਿੱਤਿਆ ਦਿਲ !

ਭਾਰਤ ਦੇ ਕਪਤਾਨ ਵਿਰਾਟ ਕੋਹਲੀ ਦੀ ਗੈਰ ਹਾਜ਼ਰੀ ‘ਚ ਕਪਤਾਨ ਅਜਿੰਕਿਆ ਰਹਾਣੇ ਦੀ ਅਗਵਾਈ ‘ਚ ਦੂਜੇ ਟੈਸਟ ‘ਚ ਆਸਟ੍ਰੇਲੀਆ ਨੂੰ ਹਰਾ ਕੇ ਸੀਰੀਜ਼ ‘ਚ 1 – 1 ਨਾਲ ਬਰਾਬਰ ਕਰ ਦਿੱਤੀ। ਇਸ ‘ਚ ਸਿਡਨੀ ਵਿੱਚ ਹੋਣ ਵਾਲੇ ਤੀਸਰੇ ਟੈਸਟ ਲਈ ਟੀਮ ਇੰਡੀਆ ਦੇ ਤਜ਼ਰਬੇਕਾਰ ਸਲਾਮੀ ਬੱਲੇਬਾਜ ਰੋਹਿਤ ਸ਼ਰਮਾ ਟੀਮ ਇੰਡੀਆ ਦੇ ਨਾਲ ਜੁੜ ਗਏ ਹਨ। ਰੋਹਿਤ ਨੇ ਹਾਲ ਹੀ ‘ਚ ਆਸਟ੍ਰੇਲੀਆ ਪੁੱਜਣ ਤੋਂ ਬਾਅਦ 14 ਦਿਨ ਦਾ ਨਿਰਧਾਰਤ ਕੁਆਰਨਟਾਈਨ ਪੂਰਾ ਕਰ ਲਿਆ ਸੀ। ਜਿਸ ਦੇ ਬਾਅਦ ਉਹ ਪ੍ਰੈਕਟਿਸ ਕਰਦੇ ਵੀ ਨਜ਼ਰ ਆਏ ਸਨ ਜਦੋਂ ਕਿ ਦੂਜੇ ਪਾਸੇ ਤੇਜ਼ ਬੱਲੇਬਾਜ ਉਮੇਸ਼ ਯਾਦਵ ਜ਼ਖਮੀ ਹੋ ਕੇ ਬਾਹਰ ਹੋ ਗਏ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button