New IAS officer in Punjab: ਪੰਜਾਬ ਨੂੰ ਛੇਤੀ ਮਿਲਣ ਜਾ ਰਹੇ ਸੱਤ ਨਵੇਂ IAS ਅਫ਼ਸਰਪੰਜਾਬ ਸਰਕਾਰ ਜਲਦ ਹੀ 7 ਨਵੇਂ IAS ਮਿਲਣਗੇ ਤੇ ਇਹ ਉਹ ਸਾਰੇ ਅਧਿਕਾਰੀ ਹੋਣਗੇ ਜਿਨ੍ਹਾਂ ਨੂੰ UPSC ਦੁਆਰਾ PCS ਤੋਂ ਤਰੱਕੀ ਦਿੱਤੀ ਜਾਵੇਗੀ। ਸੂਤਰਾਂ ਅਨੁਸਾਰ ਯੂਪੀਐਸਸੀ ਨੇ ਪੰਜਾਬ ਸਰਕਾਰ ਨੂੰ ਪੱਤਰ ਭੇਜ ਕੇ ਸੀਨੀਅਰ ਪੀਸੀਐਸ ਅਫ਼ਸਰਾਂ ਦਾ ਪੈਨਲ ਬਣਾਉਣ ਲਈ ਕਿਹਾ ਹੈ।ਮੁੱਖ ਸਕੱਤਰ ਵੀਕੇ ਜੰਜੂਆ ਵੱਲੋਂ ਕੁੱਲ 15 ਸੀਨੀਅਰ ਪੀਸੀਐਸ ਅਫ਼ਸਰਾਂ ਦੀਆਂ ਫਾਈਲਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਭੇਜੀਆਂ ਗਈਆਂ ਹਨ। ਇਸ ਪੈਨਲ ਨੂੰ ਮੁੱਖ ਮੰਤਰੀ ਦਫ਼ਤਰ ਤੋਂ ਮਨਜ਼ੂਰੀ ਮਿਲਣ ਤੋਂ ਬਾਅਦ UPSC ਨੂੰ ਭੇਜਿਆ ਜਾਵੇਗਾ।
ਸੁਰਖ਼ੀਆਂ ‘ਚ Punjab, ਚਿੰਤਾ ‘ਚ ਪੰਜਾਬੀ | D5 Channel Punjabi | Vegetable Price Hike | Tomato Price
ਪੰਜਾਬ ਦੇ ਹਿੱਸੇ ਵਿੱਚ ਪੀਸੀਐਸ ਤੋਂ ਆਈਏਐਸ ਤੱਕ ਤਰੱਕੀ ਲਈ ਕੋਟੇ ਲਈ ਸਾਲ 2021 ਵਿੱਚ 3 ਅਤੇ ਸਾਲ 2022 ਵਿੱਚ 4 ਸੀਟਾਂ ਹਨ। UPSC ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ, ਪੰਜਾਬ ਸਰਕਾਰ ਦੁਆਰਾ ਭੇਜੇ ਗਏ ਪੈਨਲ ਵਿੱਚੋਂ 7 PCS ਅਧਿਕਾਰੀਆਂ ਨੂੰ IAS ਵਜੋਂ ਤਰੱਕੀ ਦਿੱਤੀ ਜਾਵੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.