EntertainmentBreaking NewsD5 specialIndiaNewsTop News

NCPCR ਦੇ ਨਵੇਂ ਦਿਸ਼ਾ-ਨਿਰਦੇਸ਼ ਤਹਿਤ ਨਹੀਂ ਹੋਵੇਗਾ ਬਾਲ ਕਲਾਕਾਰਾਂ ਦਾ ਸ਼ੋਸ਼ਣ

ਨਵੀਂ ਦਿੱਲੀ: ਨੈਸ਼ਨਲ ਕਮਿਸ਼ਨ ਫਾਰ ਪ੍ਰੋਟੈਕਸ਼ਨ ਆਫ ਚਾਈਲਡ ਰਾਈਟਸ (NCPCR) ਦੇ ਨਵੇਂ ਦਿਸ਼ਾ-ਨਿਰਦੇਸ਼ ਤਹਿਤ ਬੱਚਿਆਂ ਦਾ ਮਨੋਰੰਜਨ ਦੇ ਨਾਂ ‘ਤੇ ਕਿਸੇ ਵੀ ਤਰ੍ਹਾਂ ਦਾ ਸ਼ੋਸ਼ਣ ਨਹੀਂ ਹੋਣ ਦਿੱਤਾ ਜਾਵੇਗਾ। NCPCR ਵੱਲੌਂ ਮਨੋਰੰਜਨ ਉਦਯੋਗ ‘ਚ ਬੱਚਿਆਂ ਲਈ ਫਿਲਮਾਂ, ਟੀਵੀ, ਰਿਐਲਿਟੀ ਸ਼ੋਅ, ਓਟੀਟੀ ਪਲੇਟਫਾਰਮਾਂ, ਖਬਰਾਂ ਵਿੱਚ ਆਪਣੀ ਭਾਗੀਦਾਰੀ ਨੂੰ ਨਿਯਮਤ ਕਰਨ ਲਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ।

Vidhan Sabha ‘ਚ ਗਰਜਿਆ Bhagwant Mann, ਗੱਲਾਂ ‘ਚ ਕਰਾਤੇ ਸਾਰਿਆਂ ਦੇ ਹੱਥ ਖੜ੍ਹੇ! | D5 Channel Punjabi

ਗਾਈਡਲਾਈਨ ‘ਚ ਕਿਹਾ ਗਿਆ ਹੈ ਕਿ ਹਰੇਕ ਬਾਲ ਕਲਾਕਾਰ ਨੂੰ ਸਵੈ-ਮਾਣ ਨਾਲ ਕੰਮ ਕਰਨ ਤੇ ਇਸ ਨਾਲ ਸਬੰਧਤ ਫੈਸਲਿਆਂ ‘ਚ ਹਿੱਸਾ ਲੈਣ ਦਾ ਅਧਿਕਾਰ ਹੋਵੇਗਾ। ਉਸ ਦੀ ਸੁਰੱਖਿਆ ਦਾ ਧਿਆਨ ਰੱਖਣਾ ਹੋਵੇਗਾ। ਉਸ ਨੂੰ ਅਜਿਹਾ ਕੋਈ ਰੋਲ ਨਹੀਂ ਦਿੱਤਾ ਜਾਵੇਗਾ ਜਿਸ ਕਾਰਨ ਉਸ ਨੂੰ ਸ਼ਰਮਿੰਦਗੀ ਝੱਲਣੀ ਪਵੇ ਜਾਂ ਉਸ ਨੂੰ ਭਾਵਨਾਤਮਕ ਸੱਟ ਵੱਜੇ।

Jattana News : Sumedh Saini ਨੇ ਮਰਵਾਇਆ Jattana ਦਾ ਪਰਿਵਾਰ? | D5 Channel Punjabi

ਅੱਜਕੱਲ੍ਹ, ਰਿਐਲਿਟੀ ਸ਼ੋਅਜ਼ ‘ਚ ਜੱਜ ਅਕਸਰ ਭਾਗ ਲੈਣ ਵਾਲਿਆਂ ਨਾਲ ਬਹੁਤ ਹੀ ਰੁੱਖੇ ਢੰਗ ਨਾਲ ਪੇਸ਼ ਆਉਂਦੇ ਹਨ। ਨਵੇਂ ਦਿਸ਼ਾ-ਨਿਰਦੇਸ਼ਾਂ ‘ਚ ਅਜਿਹੇ ਵਿਵਹਾਰ ਦੀ ਸਪੱਸ਼ਟ ਤੌਰ ‘ਤੇ ਮਨਾਹੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਬੱਚਿਆਂ ਤੋਂ ਕਿਸੇ ਵੀ ਤਰ੍ਹਾਂ ਦੀ ਨਗਨਤਾ ਜਾਂ ਅਸ਼ਲੀਲਤਾ ਦੇ ਦ੍ਰਿਸ਼ ਨਹੀਂ ਕਰਵਾਏ ਜਾ ਸਕਦੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button