Breaking NewsD5 specialIndiaNewsPoliticsPunjab

ਨਵਜੋਤ ਸਿੱਧੂ ਦੇਣਗੇ ਅਸਤੀਫ਼ਾ? ਕੈਪਟਨ ਦੇ ਕਰੀਬੀ ਮੰਤਰੀ ਦਾ ਵੱਡਾ ਬਿਆਨ

ਚੰਡੀਗੜ੍ਹ : ਪੰਜਾਬ ਕੈਬਿਨੇਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਨਵਜੋਤ ਸਿੱਧੂ ਦੇ ਕੈਪਟਨ ਅਮਰਿੰਦਰ ਪ੍ਰਤੀ ਦਿੱਤੇ ਆਪਣੇ ਬਿਆਨ ਦੀ ਸਖਤ ਨਿਖੇਧੀ ਕਰਦਿਆਂ ਉਹਨਾਂ ਨੂੰ ਪਬਲਿਕ ‘ਚ ਘੱਟ ਬੋਲਣ ਅਤੇ ਆਪਣੇ ਜਜ਼ਬਾਤਾਂ ‘ਤੇ ਕਾਬੂ ਰੱਖਣ ਦੀ ਸਲਾਹ ਦਿੱਤੀ ਹੈ। ਬਾਜਵਾ ਨੇ ਸਿੱਧੂ ਨੂੰ ਇਹ ਵੀ ਕਿਹਾ ਕਿ ਜੇਕਰ ਉਹ ਕੈਪਟਨ ਅਮਰਿੰਦਰ ਨੂੰ ਕੈਪਟਨ ਨਹੀਂ ਮੰਨਦੇ ਤਾਂ ਉਹ ਇਸ ਕੈਬਿਨੇਟ ‘ਚੋਂ ਆਪਣਾ ਅਸਤੀਫਾ ਦੇ ਦੇਣ।

Read Also ਨਵਜੋਤ ਸਿੱਧੂ ਨੇ ਠੋਕਿਆ ਕੈਪਟਨ, ‘ਕੌਣ ਕੈਪਟਨ ? (ਵੀਡੀਓ)

ਉਹਨਾਂ ਕਿਹਾ ਕਿ ਭਾਵੇਂ ਕਿ ਰਾਹੁਲ ਗਾਂਧੀ ਸਾਰਿਆਂ ਦੇ ਕੈਪਟਨ ਹਨ, ਪਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਦੀ ਵੀ ਆਪਣੀ ਅਲੱਗ ਸ਼ਖਸੀਅਤ ਹੈ ਅਤੇ ਉਹ ਵੀ ਪੰਜਾਬ ਦੀ ਵਜ਼ਾਰਤ ਦੇ ਕੈਪਟਨ ਹਨ। ਤ੍ਰਿਪਤ ਬਾਜਵਾ ਨੇ ਸਿੱਧੂ ਦੇ ਤਿੱਖੇ ਬੋਲਾਂ ‘ਤੇ ਟਿੱਪਣੀ ਕਰਦਿਆਂ ਆਖਿਆ ਕਿ ਸਿੱਧੂ ਨੂੰ ਆਪਣੇ ਬੋਲਾਂ ‘ਤੇ ਕਾਬੂ ਰੱਖਣਾ ਚਾਹੀਦਾ ਹੈ। ਉਹਨਾਂ ਇਹ ਵੀ ਕਿਹਾ ਕਿ ਸਿੱਧੂ ਦੇ ਸੁਪਨੇ ਬਹੁਤ ਵੱਡੇ ਹਨ, ਪਰ ਇਸ ਲਈ ਕਿਰਪਾ ਕਰਕੇ ਬੋਲਣਾ ਘੱਟ ਕਰੋ ਅਤੇ ਇਹ ਮੰਤਰ ਸਿੱਧੂ ਨੂੰ ਸਿਆਸੀ ਸਿਖਰ ‘ਤੇ ਪਹੁੰਚਾ ਸਕਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button