NewsBreaking NewsD5 specialPoliticsPunjab

ਕੈਪਟਨ ਵੀ ਮੰਨਿਆ ਸਿੱਧੂ ਵੀ ਮੰਨਿਆ ਪਰ ਇਹ ਨਹੀਂ ਮੰਨਦੇ ! (ਵੀਡੀਓ)

ਅੰਮ੍ਰਿਤਸਰ : ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਬਿਆਨ ਤੋਂ ਬਾਅਦ ਜਿੱਥੇ ਉਹ ਵਿਰੋਧੀ ਧਿਰ ਦੇ ਨਿਸ਼ਾਨੇ ‘ਤੇ ਆ ਗਏ ਹਨ। ਉੱਥੇ ਹੀ ਅੰਮ੍ਰਿਤਸਰ `ਚ ਕਾਂਗਰਸੀ ਵਰਕਰਾਂ ਨੇ ਸ਼ਹਿਰ ‘ਚ ਥਾਂ-ਥਾਂ ‘ਤੇ ਪੋਸਟਰ ਲਗਾਏ ਹਨ ਜਿਨ੍ਹਾਂ ‘ਤੇ ਲਿਖਿਆ ਹੈ ਪੰਜਾਬ ਦਾ ਕੈਪਟਨ ਸਾਡਾ ਵੀ ਕੈਪਟਨ। ਇਸ ਮੌਕੇ ਕਾਂਗਰਸੀ ਆਗੂ ਨੇ ਕਿਹਾ ਕਿ ਉਹ ਇਸ ਪੋਸਟਰ ਦੇ ਜ਼ਰੀਏ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਹਨ ਕਿ ਪੰਜਾਬ ਦੇ ਕੈਪਟਨ ਅਮਰਿੰਦਰ ਸਿੰਘ ਹਨ ਅਤੇ ਦੇਸ਼ ਦੇ ਕੈਪਟਨ ਰਾਹੁਲ ਗਾਂਧੀ ਹਨ।

Read Also ਬਾਦਲਾਂ ਲਈ ਮੁਸੀਬਤ ਬਣੇ ਲੌਂਗੋਵਾਲ!

ਕਰਤਾਰਪੁਰ ਲਾਘੇ ਦੇ ਸਬੰਧ ਵਿੱਚ ਪਾਕਿਸਤਾਨ ਸਰਕਾਰ ਵੱਲੋਂ ਕੀਤੇ ਸਮਾਗਮ ‘ਚ ਸ਼ਿਰਕਤ ਦੋਰਾਨ ਪਾਕ ਆਰਮੀ ਜਰਨਲ ਨੂੰ ਜੱਫੀ ਪਾਉਣ ਕਰਕੇ ਕਾਂਗਰਸੀ ਮੰਤਰੀ ਨਵਜੋਤ ਸਿੰਘ ਸਿੱਧ ਨੂੰ ਰੂਪਨਗਰ ‘ਚ ਸ਼ਿਵ ਸੈਨਾ ਵੱਲੋਂ ਨਿਸ਼ਾਨਾਂ ਬਣਾਉਦੇ ਹੋਏ ਪਾਕਿਸਤਾਨ ਚਲੇ ਜਾਣ ਦੀ ਸਲਾਹ ਦਿੱਤੀ ਹੈ। ਸ਼ਿਵ ਸੈਨਿਕਾਂ ਵੱਲੋਂ ਰੋਪੜ ਦੇ ਬੇਲਾ ਚੌਂਕ ਵਿੱਚ ਨਵਜੋਤ ਸਿੰਘ ਸਿੱਧੂ ਦਾ ਪੁਤਲਾ ਫੂਕਿਆ ਅਤੇ ਜਮ ਕੇ ਨਾਅਰੇਬਾਜ਼ੀ ਵੀ ਕੀਤੀ। ਇੱਕ ਪਾਸੇ ਜਿੱਥੇ ਨਵਜੋਤ ਸਿੰਘ ਸਿੱਧੂ ਆਪਣੇ ਬਿਆਨ ਲਈ ਕਾਂਗਰਸ ਅਤੇ ਵਿਰੋਧੀ ਧਿਰ ਦੇ ਨਿਸ਼ਾਨੇ ‘ਤੇ ਆ ਗਏ ਹਨ ਉੱਥੇ ਹੀ ਸ਼ਿਵ ਸੈਨਾ ਵੀ ਸਿੱਧੂ ਦੀ ਪਾਕਿਸਤਾਨ ਫੇਰੀ ਦਾ ਡਟ ਕੇ ਵਿਰੋਧ ਕਰ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button