Breaking NewsD5 specialInternationalNewsPunjabTop News

‘Navjot Sidhu ਪਰਿਵਾਰ ਦੇ ਇਕਲੌਤੇ ਪੁੱਤਰ, ਉਨ੍ਹਾਂ ਦੀ ਨਹੀਂ ਕੋਈ ਭੈਣ’

ਅੰਮ੍ਰਿਤਸਰ/ਵਾਸ਼ਿੰਗਟਨ : ਅਮਰੀਕਾ ਤੋਂ ਆਈ ਸਿੱਧੂ ਦੀ ਮਤਰੇਈ ਭੈਣ ਸੁਮਨ ਤੂਰ ਵਲੋਂ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ’ਤੇ ਗੰਭੀਰ ਦੋਸ਼ ਲਗਾਉਣ ਤੋਂ ਬਾਅਦ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਦੀ ਪ੍ਰਤੀਕਿਰਿਆ ਸਾਹਮਣੇ ਆਈ ਹੈ। ਨਵਜੋਤ ਕੌਰ ਸਿੱਧੂ ਨੇ ਪਤੀ ਦੀਆਂ ਭੈਣਾਂ ਬਾਰੇ ਕੋਈ ਜਾਣਕਾਰੀ ਨਾ ਹੋਣ ਦੀ ਗੱਲ ਆਖੀ ਹੈ। ਹਾਲਾਂਕਿ ਮੈਡਮ ਸਿੱਧੂ ਨੇ ਇੰਨਾ ਜ਼ਰੂਰ ਆਖਿਆ ਹੈ ਕਿ ਪਤੀ ਨਵਜੋਤ ਸਿੱਧੂ ਦੇ ਪਿਤਾ ਭਗਵੰਤ ਸਿੰਘ ਸਿੱਧੂ ਦੇ ਦੋ ਵਿਆਹ ਹੋਏ ਸਨ ਅਤੇ ਉਨ੍ਹਾਂ ਦੀ ਪਹਿਲੀ ਪਤਨੀ ਤੋਂ ਦੋ ਧੀਆਂ ਸਨ ਪਰ ਉਹ ਸਿੱਧੂ ਦੀਆਂ ਭੈਣਾਂ ਨੂੰ ਨਹੀਂ ਜਾਣਦੀ। ਮੈਡਮ ਸਿੱਧੂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਆਪਣੇ ਪਰਿਵਾਰ ਦੇ ਇਕਲੌਤੇ ਪੁੱਤਰ ਹਨ ਅਤੇ ਉਨ੍ਹਾਂ ਦੀ ਕੋਈ ਵੀ ਭੈਣ ਨਹੀਂ ਹੈ। ਮੈਡਮ ਸਿੱਧੂ ਨੇ ਕਿਹਾ ਕਿ ਅਜਿਹਾ ਕੋਈ ਵੀ ਕਹਿ ਸਕਦਾ ਹੈ ਕਿ ਮੈਂ ਤੁਹਾਡਾ ਰਿਸ਼ਤੇਦਾਰ ਹਾਂ ਪਰ ਉਹ ਆਪਣੇ ਪਰਿਵਾਰ ਦੇ ਇਕੱਲੇ ਪੁੱਤਰ ਹਨ ਤਾਂ ਇਕੱਲੇ ਹੀ ਰਹਿਣਗੇ।

ਅਕਾਲੀਆਂ ਦੇ ਬੰਦੇ ਪੱਟਣ ਲੱਗੀ ਭਾਜਪਾ, ਬਾਗੀ ਆਗੂ ਨੇ ਕਰਤੇ ਖ਼ੁਲਾਸੇ, ਬਾਦਲਾਂ ਦੀ ਹੋਈ ਛੁੱਟੀ! ||D5 Channel Punjabi

ਸੁਮਨ ਤੂਰ ਨੇ ਕੀ ਲਗਾਏ ਸਨ ਦੋਸ਼
ਇਸ ਤੋਂ ਪਹਿਲਾਂ ਚੰਡੀਗੜ੍ਹ ਵਿਚ ਪ੍ਰੈੱਸ ਕਾਨਫਰੰਸ ਕਰਦਿਆਂ ਸੁਮਨ ਤੂਰ ਨੇ ਦਾਅਵਾ ਕੀਤਾ ਸੀ ਕਿ ਉਹ ਨਵਜੋਤ ਸਿੱਧੂ ਦੀ ਵੱਡੀ ਭੈਣ ਹੈ ਅਤੇ ਉਨ੍ਹਾਂ ਤੋਂ 15 ਸਾਲ ਵੱਡੀ ਹੈ। ਬੀਬੀ ਤੂਰ ਨੇ ਕਿਹਾ ਸੀ ਕਿ ਪਿਤਾ ਭਗਵੰਤ ਸਿੰਘ ਸਿੱਧੂ ਦੀ ਮੌਤ ਤੋਂ ਬਾਅਦ ਸ਼ੈਰੀ ਨੇ ਮਾਂ ਨਿਰਮਲ ਭਗਵੰਤ ਅਤੇ ਵੱਡੀ ਭੈਣ ਨੂੰ ਘਰੋਂ ਕੱਢ ਦਿੱਤਾ ਸੀ। ਇਥੇ ਹੀ ਬਸ ਨਹੀਂ ਸ਼ੈਰੀ (ਨਵਜੋਤ ਸਿੱਧੂ) ਨੇ ਮੀਡੀਆ ਵਿਚ ਬਿਆਨ ਦੇ ਕੇ ਝੂਠ ਬੋਲਿਆ ਸੀ ਕਿ ਮੇਰੇ ਮਾਤਾ-ਪਿਤਾ ਨਿਆਇਕ ਤੌਰ ’ਤੇ ਵੱਖ ਹੋਏ ਹਨ। ਸਿੱਧੂ ਉਸ ਸਮੇਂ ਆਪਣੀ ਉਮਰ 2 ਸਾਲ ਦੱਸ ਰਹੇ ਹਨ ਪਰ ਇਹ ਸਭ ਝੂਠ ਹੈ। ਐੱਨ. ਆਰ. ਆਈ. ਭੈਣ ਨੇ ਕਿਹਾ ਕਿ ਉਹ ਸ਼ੈਰੀ (ਨਵਜੋਤ ਸਿੱਧੂ) ਤੋਂ 15 ਸਾਲ ਵੱਡੀ ਹੈ ਅਤੇ ਅਮਰੀਕਾ ਵਿਚ ਰਹਿੰਦੀ ਹੈ।

ਸਿੱਧੂ ਨੂੰ ਲੈਕੇ ਭਖਿਆ ਵਿਵਾਦ, ਕਾਂਗਰਸ ਦੀ 15 ਸੀਟਾਂ ‘ਤੇ ਬਗਾਵਤ, ਸੁਖਪਾਲ ਖਹਿਰਾ ਦੀ ਧਮਾਕੇਦਾਰ ਵਾਪਸੀ!

ਸਿੱਧੂ ਨੇ ਬਿਆਨ ਦਿੱਤਾ ਸੀ ਕਿ ਮਾਂ ਦੀ ਜੂਡੀਸ਼ੀਅਲ ਸੈਪਰੇਸਨ ਹੋਈ ਹੈ, ਉਸ ਸਮੇਂ ਮੈਂ ਦੋ ਸਾਲ ਦਾ ਸੀ। ਮੇਰੀਆਂ ਮਾਵਾਂ ਭੈਣਾਂ ਨਾਲ ਮੇਰਾ ਕੋਈ ਰਿਸ਼ਤਾ ਨਹੀਂ ਹੈ, ਇਸ ਕਰਕੇ ਮੇਰੀ ਮਾਂ ਕਚਹਿਰੀ ਵਿਚ ਵੀ ਗਈ। ਸੁਮਨ ਨੇ ਕਿਹਾ ਕਿ ਮੈਂ ਸੋਚਦੀ ਹਾਂ ਕਿ ਇਹ ਬਿਆਨ ਸ਼ੈਰੀ ਨੇ ਸਿਰਫ ਪੈਸੇ ਪਿੱਛੇ ਦਿੱਤਾ ਸੀ, ਇਸ ਲਈ ਸ਼ੈਰੀ ਨੇ ਮਾਂ ਨੂੰ ਜਾਇਦਾਦ ’ਚੋਂ ਕੱਢਿਆ ਸੀ। ਸਮੁਨ ਨੇ ਕਿਹਾ ਕਿ ਉਹ ਇਸ ਮਾਮਲੇ ’ਤੇ ਸਿੱਧੂ ਨੂੰ ਮਿਲਣ ਉਨ੍ਹਾਂ ਦੇ ਅੰਮ੍ਰਿਤਸਰ ਸਥਿਤ ਘਰ ਵੀ ਗਈ ਸੀ ਪਰ ਉਨ੍ਹਾਂ ਨੇ ਗੇਟ ਹੀ ਨਹੀਂ ਖੋਲ੍ਹਿਆ। ਇਥੋਂ ਤਕ ਕਿ ਉਸ ਨੂੰ ਵਟਸਐਪ ਤੋਂ ਵੀ ਬਲਾਕ ਕੀਤਾ ਹੋਇਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button