NASA ਦਾ ਆਰਟੇਮਿਸ-2 ਮਿਸ਼ਨ 1 ਅਪ੍ਰੈਲ ਨੂੰ ਹੋਵੇਗਾ ਲਾਂਚ, ਚੰਦ ਕੋਲ ਜਾਣਗੇ 4 ਪੁਲਾੜ ਯਾਤਰੀ

NASA ਨੇ ਆਪਣੇ ਆਰਟੇਮਿਸ-2 (Artemis-II) ਮਿਸ਼ਨ ਦੇ ਲਾਂਚ ਦਾ ਨਵਾਂ ਸ਼ਡਿਊਲ ਜਾਰੀ ਕੀਤਾ ਹੈ। ਏਜੰਸੀ ਦੇ ਮੁਤਾਬਕ ਇਹ ਮਿਸ਼ਨ ਹੁਣ 1 ਅਪ੍ਰੈਲ ਨੂੰ ਲਾਂਚ ਕੀਤਾ ਜਾ ਸਕਦਾ ਹੈ। ਨਾਸਾ ਦੀ ਸੀਨੀਅਰ ਅਧਿਕਾਰੀ ਲੋਰੀ ਗਲੇਜ਼ ਨੇ ਪ੍ਰੈਸ ਕਾਨਫਰੰਸ ਵਿੱਚ ਕਿਹਾ ਕਿ ਟੀਮ ਇਸ ਤਾਰੀਖ ਲਈ ਪੂਰੀ ਤਰ੍ਹਾਂ ਤਿਆਰ ਹੈ ਅਤੇ ਮਿਸ਼ਨ ਦੀ ਤਿਆਰੀ ਸਹੀ ਦਿਸ਼ਾ ਵਿੱਚ ਚੱਲ ਰਹੀ ਹੈ।ਉਨ੍ਹਾਂ ਨੇ ਕਿਹਾ ਕਿ ਇਹ ਇੱਕ ਟੈਸਟ ਉਡਾਣ ਹੋਵੇਗੀ, ਇਸ ਲਈ ਇਸ ਵਿਚ ਕੁਝ ਜੋਖ਼ਮ ਵੀ ਹੋ ਸਕਦਾ ਹੈ, ਪਰ ਟੀਮ ਅਤੇ ਉਪਕਰਨ ਦੋਵੇਂ ਤਿਆਰ ਹਨ। ਨਾਸਾ ਦੇ ਅਨੁਸਾਰ 1 ਅਪ੍ਰੈਲ ਤੋਂ ਛੇ ਦਿਨਾਂ ਦੇ ਅੰਦਰ ਚਾਰ ਵਾਰ ਲਾਂਚ ਦਾ ਮੌਕਾ ਮਿਲ ਸਕਦਾ ਹੈ।
ਇਸ ਮਿਸ਼ਨ ਨੂੰ ਪਹਿਲਾਂ ਫਰਵਰੀ ਵਿੱਚ ਲਾਂਚ ਕੀਤਾ ਜਾਣ ਸੀ, ਪਰ ਬਾਅਦ ਵਿੱਚ ਨਾਸਾ ਨੇ ਸ਼ਡਿਊਲ ਵਿੱਚ ਬਦਲਾਅ ਕਰ ਦਿੱਤਾ। ਏਜੰਸੀ ਨੇ ਦੱਸਿਆ ਕਿ ਚੰਦ ‘ਤੇ ਭਵਿੱਖ ਵਿੱਚ ਲੈਂਡਿੰਗ ਤੋਂ ਪਹਿਲਾਂ ਇੱਕ ਵਾਧੂ ਟੈਸਟ ਮਿਸ਼ਨ ਸ਼ਾਮਲ ਕੀਤਾ ਗਿਆ ਹੈ। ਸ਼ੁਰੂਆਤੀ ਦੇਰੀ ਦਾ ਕਾਰਨ ਤਕਨੀਕੀ ਸਮੱਸਿਆਵਾਂ ਦੱਸਿਆ ਗਿਆ ਸੀ।
ਆਰਟੇਮਿਸ-2 ਮਿਸ਼ਨ ਵਿੱਚ ਚਾਰ ਪੁਲਾੜ ਯਾਤਰੀ ਸ਼ਾਮਲ ਹੋਣਗੇ। ਇਨ੍ਹਾਂ ਵਿੱਚ ਤਿੰਨ ਅਮਰੀਕੀ ਹਨ— ਰੀਡ ਵਾਈਸਮੈਨ, ਵਿਕਟਰ ਗਲੋਵਰ ਅਤੇ ਕ੍ਰਿਸਟੀਨਾ ਕੋਚ। ਚੌਥੇ ਪੁਲਾੜ ਯਾਤਰੀ ਕੈਨੇਡਾ ਦੇ ਜੇਰੇਮੀ ਹੈਨਸਨ ਹਨ। ਇਹ ਮਿਸ਼ਨ ਚੰਦ ਦੇ ਚਾਰੇ ਪਾਸੇ ਘੁੰਮੇਗਾ, ਪਰ ਉੱਥੇ ਲੈਂਡਿੰਗ ਨਹੀਂ ਕਰੇਗਾ। ਨਾਸਾ ਦੇ ਅਨੁਸਾਰ ਲਾਂਚ ਤੋਂ ਬਾਅਦ ਪੁਲਾੜ ਯਾਨ ਪਹਿਲਾਂ ਧਰਤੀ ਦੇ ਪੰਧ (orbit) ਵਿੱਚ ਘੁੰਮੇਗਾ। ਇਸ ਤੋਂ ਬਾਅਦ ਇਹ ਚੰਦ ਵੱਲ ਜਾਵੇਗਾ ਅਤੇ ਚੰਦ ਦੇ ਕੋਲੋਂ ਉਡਾਣ ਭਰਦੇ ਹੋਏ ਉਸ ਦੇ ਚਾਰੇ ਪਾਸੇ ਚੱਕਰ ਲਗਾਏਗਾ। ਫਿਰ ਇਹ ਵਾਪਸ ਧਰਤੀ ‘ਤੇ ਪਰਤੇਗਾ ਅਤੇ ਸਮੁੰਦਰ ਵਿੱਚ ਉਤਰ ਕੇ ਮਿਸ਼ਨ ਪੂਰਾ ਕਰੇਗਾ।
ਆਰਟੇਮਿਸ ਪ੍ਰੋਗਰਾਮ ਦਾ ਅਗਲਾ ਮਿਸ਼ਨ ਆਰਟੇਮਿਸ-III (Artemis-III) ਹੋਵੇਗਾ, ਜਿਸ ਵਿੱਚ ਚੰਦ ‘ਤੇ ਉਤਰਨ ਦੀ ਯੋਜਨਾ ਹੈ। ਇਸ ਦੇ ਤਹਿਤ ਧਰਤੀ ਦੇ ਹੇਠਲੇ ਪੰਧ ਵਿੱਚ ਇੱਕ ਲੂਨਰ ਲੈਂਡਰ ਨਾਲ ਪੁਲਾੜ ਯਾਨ ਨੂੰ ਜੋੜਿਆ ਜਾਵੇਗਾ। ਨਾਸਾ ਦੀ ਯੋਜਨਾ ਅਨੁਸਾਰ ਪ੍ਰੋਗਰਾਮ ਦੇ ਚੌਥੇ ਪੜਾਅ ਵਿੱਚ 2028 ਦੀ ਸ਼ੁਰੂਆਤ ਤੱਕ ਚੰਦ ‘ਤੇ ਮਾਨਵ ਲੈਂਡਿੰਗ ਦਾ ਟੀਚਾ ਰੱਖਿਆ ਗਿਆ ਹੈ। ਇਹ ਯੋਜਨਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਉਸ ਯੋਜਨਾ ਦਾ ਹਿੱਸਾ ਹੈ, ਜਿਸ ਵਿੱਚ ਉਨ੍ਹਾਂ ਨੇ ਅਮਰੀਕੀਆਂ ਨੂੰ ਫਿਰ ਤੋਂ ਚੰਦ ‘ਤੇ ਭੇਜਣ ਦਾ ਟੀਚਾ ਰੱਖਿਆ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




