Breaking NewsD5 specialNewsSportsTop News

‘MS Dhoni ਨੂੰ ਮਿਲਣਾ ਇੱਕ ਸੁਪਨੇ ਦੇ ਸੱਚ ਹੋਣ ਵਰਗਾ ਸੀ, ਉਸ ਪਲ ਨੂੰ ਕਦੇ ਨਹੀਂ ਭੁੱਲਾਂਗਾ’

ਇਸਲਾਮਾਬਾਦ : ਪਾਕਿਸਤਾਨ ਕ੍ਰਿਕੇਟਰ ਸ਼ਾਹਨਵਾਜ਼ ਦਹਾਨੀ ਨੇ ਕਿਹਾ ਹੈ ਕਿ ਟੀ 20 ਵਿਸ਼ਵ ਕੱਪ 2021 ਦੇ ਦੌਰਾਨ MS Dhoni ਨੂੰ ਮਿਲਣਾ ਉਨ੍ਹਾਂ ਦੇ ਲਈ ਇੱਕ ਸੁਪਨਾ ਸੀ ਤੇ ਦੱਸਿਆ ਕਿ ਕਿਸ ਤਰ੍ਹਾਂ ਨਾਲ ਇਸ ਦਿੱਗਜ ਤੋਂ ਉਨ੍ਹਾਂ ਨੂੰ ਕੁਝ ਮਹੱਤਵਪੂਰਨ ਚੀਜ਼ਾਂ ਸਿੱਖਣ ਨੂੰ ਮਿਲੀਆਂ। ਉਨ੍ਹਾਂ ਨੇ ਇੰਗਲੈਂਡ ਦੇ ਤੇਜ਼ ਗੇਂਦਬਾਜ਼ ਜੋਫ਼ਰਾ ਆਰਚਰ ਨੂੰ ਮਿਲਣ ਦੀ ਆਪਣੀ ਇੱਛਾ ਦਾ ਵੀ ਖੁਲਾਸਾ ਕੀਤਾ। ਦਹਾਨੀ ਨੇ ਇਕ ਇੰਟਰਵਿਊ ‘ਚ ਕਿਹਾ, ‘ਮੈਂ ਨਿਊਜ਼ੀਲੈਂਡ ਦੇ ਸ਼ੇਨ ਬਾਂਡ ਨੂੰ ਫਾਲੋ ਕਰਦਾ ਸੀ ਤੇ ਉਨ੍ਹਾਂ ਦੀ ਤਰ੍ਹਾਂ ਤੇਜ਼ ਰਫ਼ਤਾਰ ਨਾਲ ਤੇਜ਼ ਗੇਂਦਬਾਜ਼ ਬਣਨਾ ਚਾਹੁੰਦਾ ਸੀ, ਪਰ ਉਨ੍ਹਾਂ ਦੇ ਸੰਨਿਆਸ ਦੇਣ ਤੋਂ ਬਾਅਦ ਮੈਂ ਇੰਗਲੈਂਡ ਦੇ ਜੋਫ਼ਰਾ ਆਰਚਰ ਨੂੰ ਫਾਲੋ ਕਰਨਾ ਸ਼ੁਰੂ ਕਰ ਦਿੱਤਾ ਤੇ ਮੇਰੀ ਇੱਛਾ ਹੈ ਕਿ ਮੈਂ ਉਨ੍ਹਾਂ ਨੂੰ ਛੇਤੀ ਮਿਲਾਂ।

Ukraine ’ਚ ਅਚਾਨਕ ਵਿਗੜੇ ਹਾਲਾਤ, ਬੰਬ-ਬਾਰੀ ਵਿਚਾਲੇ ਬੈਠੇ ਵਿਦਿਆਰਥੀ ਹੋਏ LIVE | D5 Channel Punjabi

ਉਨ੍ਹਾਂ ਕਿਹਾ ਕਿ ਮੈਨੂੰ ਮਹਿੰਦਰ ਸਿੰਘ ਧੋਨੀ ਦੇ ਪੱਧਰ ਨੂੰ ਸਮਝਣ ‘ਚ ਬਹੁਤ ਸਮਾਂ ਲੱਗੇਗਾ। ਉਨ੍ਹਾਂ ਨੂੰ ਮਿਲਣਾ ਇਕ ਸੁਫ਼ਨੇ ਦੇ ਸੱਚ ਹੋਣ ਜਿਹਾ ਸੀ ਤੇ ਮੈਂ ਉਸ ਪਲ ਨੂੰ ਨਹੀਂ ਭੁੱਲ ਸਕਦਾ। ਉਨ੍ਹਾਂ ਦੇ ਸ਼ਬਦ ਕਾਫ਼ੀ ਫ਼ਾਇਦੇਮੰਦ ਸਨ ਕਿਉਂਕਿ ਉਨ੍ਹਾਂ ਨੇ ਮੈਨੂੰ ਜ਼ਿੰਦਗੀ ਬਾਰੇ ਦੱਸਿਆ, ਜ਼ਿੰਦਗੀ ਕਿਵੇਂ ਜਿਊਣੀ ਹੈ, ਵੱਡਿਆਂ ਦਾ ਸਨਮਾਨ ਕਰਨਾ ਹੈ। ਉਨ੍ਹਾਂ ਕਿਹਾ ਕਿ ਕ੍ਰਿਕਟ ‘ਚ ਚੰਗੇ ਤੇ ਬੁਰੇ ਦਿਨ ਹੋਣਗੇ ਪਰ ਤੁਹਾਨੂੰ ਇਸ ਨੂੰ ਅਪਣਾਉਣਾ ਹੋਵੇਗਾ ਤੇ ਖੇਡ ਦੇ ਪ੍ਰਤੀ ਸਮਰਪਿਤ ਰਹਿਣਾ ਹੋਵੇਗਾ ਜਿਸ ਨੂੰ ਤੁਸੀਂ ਸਭ ਤੋਂ ਜ਼ਿਆਦਾ ਪਿਆਰ ਕਰਦੇ ਹੋ। ਉਨ੍ਹਾਂ ਕਿਹਾ ਟੀਮ ‘ਚ ਸਾਡਾ ਮਾਹੌਲ ਇਕ ਪਰਿਵਾਰ ਜਿਹਾ ਹੈ। ਸਾਡਾ ਕਪਤਾਨ ਸ਼ਾਂਤ ਤੇ ਦਿਆਲੂ ਹੈ। ਸਾਨੂੰ ਆਪਣੀ ਯੋਜਨਾਵਾਂ ਨੂੰ ਅੰਜ਼ਾਮ ਦੇਣ ਦੇ ਲਈ ਪੂਰੀ ਆਜ਼ਾਦੀ ਹੈ ਤੇ ਇਕ ਖਿਡਾਰੀ ਉਦੋਂ ਪ੍ਰਦਰਸ਼ਨ ਕਰਦਾ ਹੈ ਜਦੋਂ ਉਸ ਨੂੰ ਆਜ਼ਾਦੀ ਦਿੱਤੀ ਜਾਂਦੀ ਹੈ ਤੇ ਉਸ ਦੇ ਅੰਦਰ ਦਾ ਡਰ ਦੂਰ ਹੋ ਜਾਂਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Leave a Reply

Your email address will not be published. Required fields are marked *

Back to top button