
ਸੰਗਰੂਰ: ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਨਜੀਤ ਸਿੰਘ ਮਾਨ ਨੂੰ ਡੂੰਘਾ ਸਦਮਾ ਪੁੱਜਿਆ ਹੈ। ਸਿਮਰਨਜੀਤ ਸਿੰਘ ਮਾਨ ਦੇ ਵੱਡੇ ਭੈਣ ਇੰਦਰਜੀਤ ਕੌਰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ। ਬੀਮਾਰ ਹੋਣ ਕਾਰਨ ਇੰਦਰਜੀਤ ਕੌਰ ਹਸਪਤਾਲ ‘ਚ ਦਾਖ਼ਲ ਸਨ।
ਅਕਾਲੀ ਦਲ ’ਚ ਸੋਗ ਦੀ ਲਹਿਰ, ਵਿੱਛੇ ਘਰ ’ਚ ਸੱਥਰ, ਮਾਨ ਨੇ ਪੋਸਟ ਪਾ ਕੇ ਦੁੱਖ ਕੀਤਾ ਸਾਂਝਾ
ਸਿਮਰਨਜੀਤ ਸਿੰਘ ਮਾਨ ਨੇ ਟਵੀਟ ਕਰ ਇਸ ਦੁੱਖਦ ਘੱਟਨਾਂ ਨੂੰ ਸ਼ੇਅਰ ਕੀਤਾ ‘ਤੇ ਲਿਖਿਆ ਕਿ “ਬੜੇ ਦੁੱਖ ਨਾਲ ਇਹ ਐਲਾਨ ਕੀਤਾ ਜਾਂਦਾ ਹੈ ਕਿ ਮੇਰੀ ਵੱਡੀ ਭੈਣ ਸਰਦਾਰਨੀ ਇੰਦਰਜੀਤ ਕੌਰ ਜੋ ਕਿ ਮੇਰੇ ਅਤੇ ਪਾਰਟੀ ਦੇ ਔਖੇ ਸਮਿਆਂ ਵਿੱਚ ਹਮੇਸ਼ਾ ਮੇਰੇ ਨਾਲ ਖੜ੍ਹੀ ਰਹੀ ਸੀ, ਦਾ ਲੰਮੀ ਬਿਮਾਰੀ ਤੋਂ ਬਾਅਦ ਦੁੱਖ ਨਾਲ ਦੇਹਾਂਤ ਹੋ ਗਿਆ ਹੈ। ਮੈਂ ਗੁਰੂ ਮਹਾਰਾਜ ਅੱਗੇ ਅਰਦਾਸ ਕਰਦਾ ਹਾਂ ਕਿ ਉਹ ਉਹਨਾਂ ਦੀ ਆਤਮਾ ਨੂੰ ਸੱਚਖੰਡ ਵਿੱਚ ਨਿਵਾਸ ਬਖਸ਼ਣ ਅਤੇ ਸਾਨੂੰ ਇਹ ਘਾਟਾ ਸਹਿਣ ਦਾ ਬਲ ਬਖਸ਼ਣ ।”
It is with great sadness we announce that my elder sister Sardarni Inderjit Kaur, who had always stood behind me & the party in tough times has sadly passed away after a prolonged illness.
I pray to Guru Maharaj to bless her soul in Sachkhand & give us strength to bear this loss. https://t.co/BOw7xJKKW1— Simranjit Singh Mann (@SimranjitSADA) September 4, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.