ਫਰੀਦਕੋਟ ਤੋਂ ਸੰਸਦ ਸਰਬਜੀਤ ਸਿੰਘ ਖਾਲਸਾ ਅਤੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਅੱਜ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਨਾਲ ਕੀਤੀ ਮੁਲਾਕਾਤ।
ਸੰਸਦ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਅੱਜ ਉਹ ਸ਼੍ਰੀ ਅਕਾਲ ਤਖਤ ਸਾਹਿਬ ਪਹੁੰਚੇ ਨੇ ਅਤੇ ਜਥੇਦਾਰ ਸਿੰਘ ਜੀ ਨਾਲ ਉਹਨਾਂ ਦੀ ਮੁਲਾਕਾਤ ਹੋਈ ਹੈ , ਉਹਨਾਂ ਨੇ ਕਿਹਾ ਕਿ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦੇ ਮੁੰਡਿਆ ਦੀ ਲਗਾਤਾਰ ਰੇਕੀ ਕੀਤੀ ਜਾ ਰਹੀ ਹੈ।, ਅੱਜ ਅਸੀਂ ਇਸੀ ਮੁੱਦੇ ਨੂੰ ਲੈ ਕੇ ਜਥੇਦਾਰ ਜੀ ਦੇ ਨਾਲ ਮੁਲਾਕਾਤ ਕੀਤੀ, ਅਤੇ ਉਨਾਂ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਪੂਰਾ ਪੰਥ ਉਹਨਾਂ ਦੇ ਨਾਲ ਹੈ। ਸੰਸਦ ਸਰਬਜੀਤ ਸਿੰਘ ਖਾਲਸਾ ਨੇ ਕਿਹਾ ਕਿ ਜੇਕਰ ਕੋਈ ਵੀ ਸ਼ਖਸ ਇਹਨਾਂ ਨੂੰ ਧਮਕਾਉਂਦਾ ਹੈ ਅਤੇ ਇਹਨਾਂ ਦੇ ਬੱਚਿਆਂ ਨੂੰ ਧਮਕਾਉਂਦਾ ਹੈ ਉਹ ਇਸ ਤਰ੍ਹਾਂ ਨਾ ਕਰਨ ਅਸੀਂ ਬਾਪੂ ਜੀ ਦੇ ਨਾਲ ਖੜੇ ਹੈ, ਉਹਨਾਂ ਨੇ ਕਿਹਾ ਕਿ ਜਦ ਤੱਕ ਅਕਾਲੀ ਦਲ ਦੀ ਸਰਕਾਰ ਬੀਜੇਪੀ ਦੀ ਸਰਕਾਰ ਨਾਲ ਸੀ ਉਦੋਂ ਤੱਕ ਪੰਥ ਦਾ ਕਾਫੀ ਨੁਕਸਾਨ ਹੋਇਆ ਸੀ ,
ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਨੇ ਕਿਹਾ ਕਿ ਬੀਤੇ ਦਿਨੀ ਅਕਾਲ ਤਖਤ ਸਾਹਿਬ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤਾ ਗਿਆ ਸੀ, ਜਲਦ ਹੀ ਉਨਾਂ ਦੇ ਉੱਤੇ ਫੈਸਲਾ ਆਉਣ ਵਾਲਾ ਹੈ, ਨੇ ਜਥੇਦਾਰ ਸਾਹਿਬ ਨੂੰ ਅਪੀਲ ਕੀਤੀ ਹੈ ਕਿ ਕਿਸੇ ਦੇ ਵੀ ਤਬਾਅ ਹੇਠ ਆ ਕੇ ਕੋਈ ਵੀ ਫੈਸਲਾ ਨਾ ਲਿੱਤਾ ਜਾਵੇ।, ਉਹਨਾਂ ਨੇ ਕਿਹਾ ਕਿ ਜੋ ਵੀ ਪੰਥ ਦੇ ਹੱਕ ਤੇ ਫੈਸਲਾ ਹੋਏਗਾ ਉਹੀ ਸੁਖਬੀਰ ਸਿੰਘ ਨੂੰ ਸੁਣਾਇਆ ਜਾਵੇ
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.