EntertainmentPunjabTop News

Moosewala Case : ਪਿੰਡ ਖਿਆਲਾ ਦੇ ਖੇਤਾਂ ‘ਚ ਛੁਪੇ ਰਹੇ ਸਨ ਸ਼ੂਟਰ

ਪਟਿਆਲਾ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦਾ ਕੇਸ ਕੁਝ ਹੀ ਘੰਟਿਆਂ ਦੇ ਅੰਦਰ ਸੁਲਝਾਇਆ ਜਾ ਸਕਦਾ ਸੀ ਪਰ ਪੁਲਿਸ ਦੀ ਢਿੱਲ ਨੇ ਸ਼ੂਟਰਾਂ ਨੂੰ ਭੱਜਣ ਦਾ ਮੌਕਾ ਦੇ ਦਿੱਤਾ। ਮੂਸੇਵਾਲਾ ’ਤੇ 29 ਮਈ ਦੀ ਸ਼ਾਮ ਨੂੰ ਹਮਲਾ ਕਰਨ ਮਗਰੋਂ ਛੇ ਚੋਂ ਚਾਰ ਸ਼ੂਟਰ ਖ਼ਿਆਲਾ ਪਿੰਡ ਦੇ ਖੇਤਾਂ ’ਚ ਛੁਪੇ ਰਹੇ ਸਨ। ਇਹ ਪਿੰਡ ਹਮਲੇ ਵਾਲੀ ਥਾਂ ਪਿੰਡ ਜਵਾਹਰਕੇ (ਮਾਨਸਾ ਜ਼ਿਲ੍ਹਾ) ਤੋਂ ਮਸਾਂ 10 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ। ਜਾਂਚ ’ਚ ਖੁਲਾਸਾ ਹੋਇਆ ਹੈ ਕਿ ਪੰਜਾਬ ਪੁਲਿਸ ਹਰਿਆਣਾ ਅਤੇ ਰਾਜਸਥਾਨ ਨਾਲ ਲਗਦੀਆਂ ਸਰਹੱਦਾਂ ਤੇਜ਼ੀ ਨਾਲ ਸੀਲ ਨਹੀਂ ਕਰ ਸਕੀ ਅਤੇ ਨਾ ਹੀ ਬੈਰੀਕੇਡ ਲਗਾਏ ਜਾ ਸਕੇ ਸਨ।

ਪੁਲਿਸ ਨੇ ਫੇਰਿਆਂ ਤੋਂ ਚੁੱਕੀ ਲਾੜੀ, ਰਿਸ਼ਤੇਦਾਰਾਂ ਨੂੰ ਥਾਣੇ ‘ਚ ਕੀਤਾ ਬੰਦ, ਵਿਆਹ ਵਾਲੀ ਕੁੜੀ ਨੇ ਪਾਇਆ ਭੜਥੂ ||

ਸੂਤਰਾਂ ਮੁਤਾਬਕ ਲੋਕਾਂ ਨੇ ਜਦੋਂ ਪੁਲਿਸ ਨੂੰ ਕੁਝ ਸ਼ੱਕੀਆਂ ਦੇ ਪਿੰਡ ਦੇ ਬਾਹਰਵਾਰ ਛਿਪੇ ਹੋਣ ਦੀ ਸੂਚਨਾ ਦਿੱਤੀ ਤਾਂ ਪੁਲਿਸ ਟੀਮਾਂ ਖ਼ਿਆਲਾ ਪਿੰਡ ਵੱਲ ਰਵਾਨਾ ਕੀਤੀਆਂ ਗਈਆਂ ਸਨ। ਉਂਜ ਜ਼ਿਆਦਾਤਰ ਪੁਲਿਸ ਨੂੰ ਮਾਨਸਾ ਦੇ ਸਿਵਲ ਹਸਪਤਾਲ ਵੱਲ ਭੇਜਣਾ ਪਿਆ ਸੀ ਜਿਥੇ ਮੂਸੇਵਾਲਾ ਦੇ ਪ੍ਰਸ਼ੰਸਕ ਭੜਕੇ ਹੋਏ ਸਨ ਅਤੇ ਉਥੇ ਹਿੰਸਾ ਦਾ ਖ਼ਦਸ਼ਾ ਸੀ। ਇਸ ਤੋਂ ਇਲਾਵਾ ਹੱਤਿਆ ਵਾਲੀ ਥਾਂ ਅਤੇ ਗਾਇਕ ਦੇ ਪਿੰਡ ਮੂਸਾ ਵਾਲੇ ਘਰ ਕੋਲ ਜੁੜੀ ਭੀੜ ਨੂੰ ਸੰਭਾਲਣ ਲਈ ਵੀ ਪੁਲੀਸ ਦੀ ਲੋੜ ਸੀ। ਹੁਣ ਮੰਨਿਆ ਜਾ ਰਿਹਾ ਹੈ ਕਿ ਜਦੋਂ ਤੱਕ ਪੁਲਿਸ ਖ਼ਿਆਲਾ ਪਿੰਡ ਪਹੁੰਚੀ ਸੀ ਤਾਂ ਸ਼ੂਟਰ ਉਥੋਂ ਨਿਕਲ ਚੁੱਕੇ ਸਨ ਜਾਂ ਉਹ ਖੇਤਾਂ ਦੀ ਸਹੀ ਢੰਗ ਨਾਲ ਤਲਾਸ਼ੀ ਨਹੀਂ ਲੈ ਸਕੀ ਸੀ। ਮੂਸੇਵਾਲਾ ਦੀ ਹੱਤਿਆ ਮਗਰੋਂ ਗੈਂਗਸਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਮਨੂੰ ਆਲਟੋ ਕਾਰ ਖੋਹ ਕੇ ਬਰਨਾਲਾ ਵੱਲ ਨਿਕਲ ਗਏ ਸਨ।

ਮਾਨ ਸਰਕਾਰ ਦੇ ਹੱਕ ‘ਚ ਸੜਕਾਂ ‘ਤੇ ਉੱਤਰੇ ਲੋਕ, ਵਿਰੋਧ ਦੀ ਬਜਾਏ ਦਿੱਤਾ ਸਾਥ D5 Channel Punjabi

ਦੋਹਾਂ ਨੂੰ ਕਰੀਬ 50 ਦਿਨਾਂ ਮਗਰੋਂ ਤਰਨ ਤਾਰਨ ’ਚ ਹੋਏ ਪੁਲਿਸ ਮੁਕਾਬਲੇ ਦੌਰਾਨ ਮਾਰ ਦਿੱਤਾ ਗਿਆ ਸੀ। ਹੋਰ ਸ਼ੂਟਰ ਪ੍ਰਿਯਾਵ੍ਰਤ ਫ਼ੌਜੀ, ਅੰਕਿਤ ਸੇਰਸਾ, ਕਸ਼ਿਸ਼ ਅਤੇ ਦੀਪਕ ਮੁੰਡੀ ਹਰਿਆਣਾ ਵੱਲ ਭੱਜੇ ਸਨ ਪਰ ਜਦੋਂ ਉਨ੍ਹਾਂ ਆਪਣੇ ਪਿੱਛੇ ਪੀਸੀਆਰ ਕਾਰ ਦੇਖੀ ਤਾਂ ਉਹ ਪਿੰਡ ਖ਼ਿਆਲਾ ਵੱਲ ਮੁੜ ਗਏ ਜਿਥੇ ਬੋਲੇਰੋ ਕਾਰ ਫਸ ਗਈ ਸੀ। ਪੀਸੀਆਰ ਵਾਹਨ ਉਨ੍ਹਾਂ ਨੂੰ ਰੋਕੇ ਬਿਨਾਂ ਕੋਲੋਂ ਦੀ ਲੰਘ ਗਈ ਅਤੇ ਸ਼ੂਟਰ ਖੇਤਾਂ ’ਚ ਛੁਪ ਗਏ ਸਨ। ਸ਼ੂਟਰਾਂ ਨੇ ਸਭ ਤੋਂ ਪਹਿਲਾਂ ਇਹ ਸਾਰਾ ਖ਼ੁਲਾਸਾ ਦਿੱਲੀ ਪੁਲੀਸ ਦੇ ਵਿਸ਼ੇਸ਼ ਸੈੱਲ ਕੋਲ ਕੀਤਾ ਸੀ ਅਤੇ ਹੁਣ ਪੰਜਾਬ ਪੁਲਿਸ ਕੋਲ ਇਨ੍ਹਾਂ ਸ਼ੂਟਰਾਂ ਦੇ ਬਿਆਨ ਨਾਲ ਇਸ ਦੀ ਤਸਦੀਕ ਹੋਈ ਹੈ ਜਿਸ ਦਾ ਜ਼ਿਕਰ ਮਾਨਸਾ ਅਦਾਲਤ ’ਚ ਪੇਸ਼ ਚਾਰਜਸ਼ੀਟ ’ਚ ਵੀ ਕੀਤਾ ਗਿਆ ਹੈ। ਪੁਲਿਸ ਦੀ ਢਿੱਲ ਅਤੇ ਮੂਸੇਵਾਲਾ ਦੀ ਹੱਤਿਆ ਮਗਰੋਂ ਬੈਰੀਕੇਡ ਲਗਾਉਣ ’ਚ ਦੇਰੀ ਤੇ ਪੀਸੀਆਰ ਵਾਹਨ ਵੱਲੋਂ ਬੋਲੇਰੋ ਨੂੰ ਨਾ ਰੋਕਣ ਸਬੰਧੀ ਅਜੇ ਕੋਈ ਜਾਂਚ ਨਹੀਂ ਕਰਵਾਈ ਗਈ ਹੈ। ਕਈ ਮੀਡੀਆ ਕਰਮੀਆਂ ਨੇ ਹੱਤਿਆ ਕਾਂਡ ਤੋਂ ਬਾਅਦ ਮੌਕੇ ਦਾ ਜਾਇਜ਼ਾ ਲੈਂਦਿਆਂ ਕਿਹਾ ਸੀ ਕਿ ਉਨ੍ਹਾਂ ਨੂੰ ਰਾਹ ’ਚ ਪੁਲੀਸ ਦੇ ਬਹੁਤੇ ਬੈਰੀਕੇਡ ਦਿਖਾਈ ਨਹੀਂ ਦਿੱਤੇ ਸਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button