PunjabTop News

MLA ਕੁਲਵੰਤ ਸਿੰਘ ਸਿੱਧੂ ਦਾ ਪਟਵਾਰਖ਼ਾਨੇ ਅਤੇ ਤਹਿਸੀਲ ‘ਤੇ ਅਚਨਚੇਤ ਛਾਪਾ, ਪਟਵਾਰੀ ਗੈਰ ਹਾਜ਼ਰ, ਮੌਕੇ ‘ਤੇ ਕੀਤੀ ਕਾਰਵਾਈ

ਲੁਧਿਆਣਾ : ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਬੀਤੇ ਦਿਨ ਸਰਕਾਰੀ ਦਫ਼ਤਰਾਂ ਦੇ ਸਮੇਂ ‘ਚ ਬਦਲਾਅ ਕੀਤਾ ਗਿਆ ਸੀ। ਪਰ ਇਸ ਬਦਲਾਅ ਤੋਂ ਬਾਅਦ ਕੁਝ ਸਰਕਾਰੀ ਕਰਮਚਾਰੀ ਹੱਲੇ ਵੀ ਦਫ਼ਤਰ ‘ਚ ਗੈਰ ਹਾਜ਼ਰ ਮੌਜੂਦ ਰਹਿੰਦੇ ਹਨ। ਅੱਜ ਹਲਕਾ ਆਤਮ ਨਗਰ ਤੋਂ ਵਿਧਾਇਕ ਕੁਲਵੰਤ ਸਿੰਘ ਸਿੱਧੂ ਵੱਲੋਂ ਪਿੰਡ ਗਿੱਲ ਸਥਿਤ ਪਟਵਾਰਖ਼ਾਨੇ ਅਤੇ ਤਹਿਸੀਲ ‘ਤੇ ਛਾਪਾ ਮਾਰਿਆ ਗਿਆ। ਵਿਧਾਇਕ ਸਿੱਧੂ ਨੇ ਦੱਸਿਆ ਕਿ ਇਸ ਦੌਰਾਨ ਇਕ ਪਟਵਾਰੀ ਗੈਰ-ਹਾਜ਼ਰ ਪਾਇਆ ਗਿਆ। ਉਸ ਕੋਲ ਇਕ ਪਟਵਾਰਖ਼ਾਨੇ ਦਾ ਵਾਧੂ ਚਾਰਜ ਹੈ।

ਜਦੋਂ ਉਸ ਪਟਵਾਰੀ ਨੂੰ ਫੋਨ ਕੀਤਾ ਗਿਆ ਤਾਂ ਪਟਵਾਰੀ ਨੇ ਕਿਹਾ ਕਿ ਉਹ ਦੂਜੇ ਪਟਵਾਰਖ਼ਾਨੇ ‘ਚ ਹੈ। ਇਸ ਤੋਂ ਬਾਅਦ ਜਦੋਂ ਵਿਧਾਇਕ ਨੇ ਪਟਵਾਰੀ ਨੂੰ ਆਪਣੀ ਲੁਕੇਸ਼ਨ ਭੇਜਣ ਲਈ ਕਿਹਾ ਪਰ ਜਦੋਂ ਕਰੀਬ 15 ਮਿੰਟਾਂ ਬਾਅਦ ਵੀ ਉਸਨੇ ਲੋਕੇਸ਼ਨ ਨਹੀਂ ਭੇਜੀ ਤਾਂ ਮੁੜ ਕੇ ਫੋਨ ਕੀਤਾ ਗਿਆ।

ਉਸਨੇ ਦੱਸਿਆ ਕਿ ਉਹ ਬੀਮਾਰ ਹੋਣ ਕਰਕੇ ਆਪਣੇ ਪਿੰਡ ‘ਚ ਹੈ। ਵਿਧਾਇਕ ਨੇ ਕਿਹਾ ਕਿ ਉਹ ਡਿਪਟੀ ਕਮਿਸ਼ਨਰ ਨੂੰ ਪਟਵਾਰੀ ਕੋਲੋਂ ਵਾਧੂ ਚਾਰਜ ਵਾਪਸ ਲਏ ਜਾਣ ਲਈ ਕਹਿਣਗੇ। ਬਾਕੀ ਸਾਰਾ ਸਟਾਫ਼ ਦਫ਼ਤਰ ‘ਚ ਸਮੇਂ ‘ਤੇ ਮੌਜੂਦ ਪਾਇਆ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button