IndiaTop News

Manipur Violence 2023: ਮਨੀਪੁਰ ‘ਚ ਬੀਤੀ ਰਾਤ ਹੋਈ ਭਾਰੀ ਗੋਲੀਬਾਰੀ, ਮਣੀਪੁਰ ਸਰਕਾਰ ਨੇ ਵਿਸ਼ੇਸ਼ ਉਡਾਣ ਸੇਵਾਵਾਂ ਸ਼ੁਰੂ ਕਰਨ ਦਾ ਕੀਤਾ ਫੈਸਲਾ

Manipur Violence 2023: ਮਨੀਪੁਰ ‘ਚ 4 ਮਈ ਨੂੰ ਭੀੜ ਨੇ ਦੋ ਔਰਤਾਂ ਨੂੰ ਬਿਨ੍ਹਾਂ ਕਪੜੇ ਸੜਕ ‘ਤੇ ਘੁਮਾਇਆ ਗਿਆ ਸੀ। ਇਸ ਦਾ ਵੀਡੀਓ 19 ਜੁਲਾਈ ਨੂੰ ਸਾਹਮਣੇ ਆਇਆ ਸੀ। ਉਦੋਂ ਤੋਂ ਸੂਬੇ ‘ਚ ਹਿੰਸਾ ਵਧ ਗਈ ਹੈ। ਚਰਚੰਦਪੁਰ ਅਤੇ ਇੰਫਾਲ ਦੇ ਨੇੜੇ ਮੀਤੇਈ ਅਤੇ ਕੁਕੀ ਭਾਈਚਾਰਿਆਂ ਵਿਚਾਲੇ ਸ਼ਨੀਵਾਰ ਨੂੰ ਰਾਤ ਭਰ ਗੋਲੀਬਾਰੀ ਹੋਈ। ਇਸ ਦੌਰਾਨ ਆਟੋਮੈਟਿਕ ਰਾਈਫਲਾਂ, ਪੌਂਪੀ ਗੰਨ, ਵਿਸਫੋਟਕਾਂ ਨਾਲ ਹਮਲਾ ਕੀਤਾ ਗਿਆ

SGPC ਦਾ ਚੈਨਲ ਲਾਂਚ, ਪ੍ਰਧਾਨ ਧਾਮੀ ਦਾ ਸਰਕਾਰ ‘ਤੇ ਗੰਭੀਰ ਇਲਜ਼ਾਮ, ਮੈਂਬਰਾਂ ਨੇ ਕੀਤੇ ਵੱਡੇ ਖੁਲਾਸੇ

ਬਿਸ਼ਨੂਪੁਰ ਦੇ ਥੋਰਬੰਗ ਵਿੱਚ ਭੀੜ ਨੇ ਇੱਕ ਸਕੂਲ ਅਤੇ ਕਈ ਘਰਾਂ ਨੂੰ ਅੱਗ ਲਗਾ ਦਿੱਤੀ। ਸੀਆਰਪੀਐਫ, ਬੀਐਸਐਫ ਅਤੇ ਅਸਾਮ ਰਾਈਫਲਜ਼ ਦੇ ਜਵਾਨ ਮੌਕੇ ‘ਤੇ ਤਾਇਨਾਤ ਹਨ। ਥੋਰਬੰਗ, ਕਾਂਗਵੇਅ ਦੇ ਅੰਦਰੂਨੀ ਹਿੱਸਿਆਂ ‘ਚ ਸਵੇਰੇ 9 ਵਜੇ ਤੋਂ ਵੀ ਗੋਲੀਬਾਰੀ ਚੱਲ ਰਹੀ ਸੀ।ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਸ ਹੁਣ ਤੱਕ 7 ਲੋਕਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ। ਇਸ ਵਿੱਚ ਇੱਕ ਨਾਬਾਲਗ ਵੀ ਹੈ। ਇਸ ਦੌਰਾਨ ਦਿੱਲੀ ਮਹਿਲਾ ਕਮਿਸ਼ਨ (DCW) ਦੀ ਮੁਖੀ ਸਵਾਤੀ ਮਾਲੀਵਾਲ ਐਤਵਾਰ ਨੂੰ ਮਣੀਪੁਰ ਜਾ ਰਹੀ ਹੈ।ਇਸ ਦੌਰਾਨ ਗੁਆਂਢੀ ਰਾਜ ਮਿਜ਼ੋਰਮ ਵਿੱਚ ਰਹਿ ਰਹੇ ਮੀਤੀ ਭਾਈਚਾਰੇ ਦੇ ਕਰੀਬ 10,000 ਲੋਕਾਂ ਨੇ ਦਹਿਸ਼ਤ ਕਾਰਨ ਹਿਜਰਤ ਕਰਨੀ ਸ਼ੁਰੂ ਕਰ ਦਿੱਤੀ ਹੈ। ਉਹ ਮਨੀਪੁਰ ਅਤੇ ਅਸਾਮ ਵਾਪਸ ਪਰਤ ਰਹੇ ਹਨ।

BJP ‘ਤੇ ਪੁੱਠੀ ਪਈ ਬਾਜ਼ੀ, ਧਮਾਕੇ ਦੀ ਤਿਆਰੀ ‘ਚ ਪੰਜਾਬ ਪ੍ਰਧਾਨ!‘AAP’ ਨੇ ਲਾਈ ਸਕੀਮ ! D5 Channel Punjabi

ਮਣੀਪੁਰ ਸਰਕਾਰ ਨੇ ਐਤਵਾਰ (23 ਜੁਲਾਈ) ਤੋਂ ਆਈਜ਼ੌਲ (ਮਿਜ਼ੋਰਮ) ਅਤੇ ਸਿਲਚਰ (ਅਸਾਮ) ਲਈ ਦੋ ਵਿਸ਼ੇਸ਼ ਉਡਾਣ ਸੇਵਾਵਾਂ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।ਮਿਜ਼ੋਰਮ ਸਰਕਾਰ ਨੇ ਮੀਟੀਆਂ ਦੀ ਸੁਰੱਖਿਆ ਲਈ ਰਾਜਧਾਨੀ ਆਈਜ਼ੌਲ ਵਿੱਚ ਚਾਰ ਬਟਾਲੀਅਨ ਕੈਂਪ ਸਥਾਪਤ ਕੀਤੇ ਹਨ। ਮਣੀਪੁਰ-ਮਿਜ਼ੋਰਮ ਸਰਹੱਦ ‘ਤੇ ਵੀ ਸੁਰੱਖਿਆ ਵਧਾ ਦਿੱਤੀ ਗਈ ਹੈ। ਦਰਅਸਲ, ਮਣੀਪੁਰ ਤੋਂ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮਿਜ਼ੋਰਮ ਦੇ ਸਾਬਕਾ ਅੱਤਵਾਦੀ ਸੰਗਠਨ ਪਾਮਰਾ ਨੇ ਇੱਥੇ ਰਹਿਣ ਵਾਲੇ ਮੀਟੀਆਂ ਨੂੰ ਚੌਕਸ ਰਹਿਣ ਦੀ ਸਲਾਹ ਦਿੱਤੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button