IndiaTop News

ਮਹਾਰਾਸ਼ਟਰ ਸਰਕਾਰ ਵੱਲੋਂ ਸਿੱਖ ਸਮਾਜ ਲਈ ਇਤਿਹਾਸਕ ਐਲਾਨ

ਮਹਾਰਾਸ਼ਟਰ (ਦਵਿੰਦਰ ਸਿੰਘ): ਸ਼੍ਰੀ ਗੁਰੂ ਤੇਗ਼ ਬਹਾਦੁਰ ਜੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ 350ਵੀਂ ਸ਼ਤਾਬਦੀ ਮੌਕੇ ਰਾਜ ਪੱਧਰੀ ਸਮਾਗਮ, ਐਮਨੇਸਟੀ ਸਕੀਮ ਦਾ ਵਿਸਥਾਰ ਅਤੇ ਗੁਰੂ ਨਾਨਕ ਧਰਮਸ਼ਾਲਾਵਾਂ ਲਈ ਆਰਥਿਕ ਮਦਦ ਦਾ ਵਾਅਦਾ
ਖਾਲਸਾ ਸਾਜਨਾ ਦਿਵਸ (ਵਿਸਾਖੀ) ਦੇ ਪਵਿੱਤਰ ਮੌਕੇ ‘ਤੇ ਮਾਣਯੋਗ ਮੁੱਖ ਮੰਤਰੀ ਸ੍ਰੀ ਦੇਵੇਂਦਰ ਫਡਣਵੀਸ ਵੱਲੋਂ ਸਿੱਖ ਭਾਈਚਾਰੇ ਲਈ ਇਤਿਹਾਸਕ ਐਲਾਨ ਕੀਤੇ ਗਏ, ਜੋ ਮਹਾਰਾਸ਼ਟਰ ਦੇ ਗੁਰੂ ਨਾਨਕ ਨਾਮ ਲੇਵਾ ਸੰਗਤ ਲਈ ਉਮੀਦਾਂ ਭਰਪੂਰ ਹਨ।
ਇਹ ਐਲਾਨ ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ, ਪ੍ਰਧਾਨ – ਸੰਤ ਸਮਾਜ, ਮੁਖੀ – ਦਮਦਮੀ ਟਕਸਾਲ ਦੀ ਅਗਵਾਈ ਹੇਠ ਪੇਸ਼ ਕੀਤੇ ਗਏ ਮੰਗ ਪੱਤਰ ਦੇ ਅਧਾਰ ’ਤੇ ਹੋਏ।
ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਨੇ ਪੇਸ਼ ਕੀਤੀਆਂ ਮੁੱਖ ਮੰਗਾਂ ਅਤੇ ਮਸਲੇ
ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਨੇ ਮੁੱਖ ਮੰਤਰੀ ਸਾਹਿਬ ਨੂੰ ਸਿੱਖ ਭਾਈਚਾਰੇ ਦੇ ਮੁੱਦੇ ਤੇ ਲੰਬੇ ਸਮੇਂ ਤੋਂ ਅਟਕੇ ਹੋਏ ਮਸਲਿਆਂ ਦੀ ਜਾਣਕਾਰੀ ਦਿੰਦੇ ਹੋਏ ਵਿਸਥਾਰਕ ਯਾਦਵਾਸਤਾ ਪੇਸ਼ ਕੀਤੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਰਾਜ ਸਰਕਾਰ ਵੱਲੋਂ ਸਿੱਖ ਭਾਈਚਾਰੇ ਨੂੰ ਮਾਨਤਾ, ਸਹਿਯੋਗ ਅਤੇ ਹੱਕ ਮਿਲਣੇ ਚਾਹੀਦੇ ਹਨ।
ਉਨ੍ਹਾਂ ਵੱਲੋਂ ਪੇਸ਼ ਕੀਤੀਆਂ ਮੁੱਖ ਮੰਗਾਂ ਇਹ ਸਨ:
•ਸ਼੍ਰੀ ਗੁਰੂ ਤੇਗ ਬਹਾਦੁਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ 350ਵੀਂ ਗੁਰਤਾ ਗੱਦੀ ਸ਼ਤਾਬਦੀ ਨੂੰ ਰਾਜ ਪੱਧਰ ’ਤੇ ਮਨਾਇਆ ਜਾਵੇ
•ਉਪਰੋਕਤ ਸ਼ਤਾਬਦੀਆਂ ਲਈ ਰਾਜ ਪੱਧਰੀ ਸਮਾਗਮ ਕਮੇਟੀ ਦਾ ਗਠਨ
•ਸਿੰਧੀ ਸਮਾਜ ਲਈ ਘੋਸ਼ਿਤ ਐਮਨੇਸਟੀ ਸਕੀਮ ਨੂੰ ਸਿੱਖ, ਹਿੰਦੂ ਪੰਜਾਬੀ, ਸਿਕਲੀਘਰ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤ ’ਤੇ ਵੀ ਲਾਗੂ ਕੀਤਾ ਜਾਵੇ
•ਮਦਰਸਿਆਂ ਨੂੰ ਮਿਲਣ ਵਾਲੀ 10 ਲੱਖ ਰੁਪਏ ਦੀ ਸਾਲਾਨਾ ਮਦਦ ਦੀ ਤਰਜ਼ ’ਤੇ ਗੁਰੂ ਨਾਨਕ ਧਰਮਸ਼ਾਲਾਵਾਂ ਨੂੰ ਵੀ ਆਰਥਿਕ ਸਹਿਯੋਗ ਦਿੱਤਾ ਜਾਵੇ
•ਹੋਰ ਬਹੁਤ ਸਾਰੇ ਮਸਲਿਆਂ ਉਤੇ ਵੀ ਧਿਆਨ ਦਿੱਤਾ ਗਿਆ, ਜਿਵੇਂ ਕਿ – ਨਾਂਦੇੜ ਲਈ ਰੇਲ ਕਨੈਕਟੀਵਿਟੀ, ਵਾਸੀ ਵਿਖੇ ਪੰਜਾਬ ਭਵਨ ਲਈ ਜ਼ਮੀਨ, ਸਿੱਖ ਵਿਧਾਇਕੀ ਨੁਮਾਇੰਦਗੀ, ਸਿੱਖਾਂ ਲਈ ਸਿੱਖਿਆ ਤੇ ਸਿਹਤ ਸੰਸਥਾਵਾਂ, ਆਦਿ।
ਮੁੱਖ ਮੰਤਰੀ ਵੱਲੋਂ ਕੀਤੇ ਗਏ ਇਤਿਹਾਸਕ ਐਲਾਨ
1.ਰਾਜ ਪੱਧਰੀ ਸ਼ਤਾਬਦੀ ਸਮਾਗਮ ਕਮੇਟੀ ਦਾ ਗਠਨ
ਸ਼੍ਰੀ ਗੁਰੂ ਤੇਗ ਬਹਾਦੁਰ ਜੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ 350ਵੀਂ ਸ਼ਤਾਬਦੀ ਨੂੰ ਰਾਜ ਪੱਧਰ ‘ਤੇ ਮਨਾਉਣ ਲਈ ਸਰਕਾਰ ਕਮੇਟੀ ਬਣਾਏਗੀ ਅਤੇ ਸਮਾਗਮ ਆਯੋਜਿਤ ਕਰੇਗੀ:
•ਨਾਂਦੇੜ: 15–16 ਨਵੰਬਰ 2025
•ਨਾਗਪੁਰ: 6 ਦਸੰਬਰ 2025
•ਮੁੰਬਈ: 21–22 ਦਸੰਬਰ 2025
2.ਐਮਨੇਸਟੀ ਸਕੀਮ ਦਾ ਵਿਸਥਾਰ
ਸਿੰਧੀ ਸਮਾਜ ਲਈ ਐਲਾਨ ਕੀਤੀ ਗਈ ਐਮਨੇਸਟੀ ਸਕੀਮ ਹੁਣ ਸਿੱਖ, ਹਿੰਦੂ ਪੰਜਾਬੀ, ਸਿਕਲੀਘਰ ਅਤੇ ਗੁਰੂ ਨਾਨਕ ਨਾਮ ਲੇਵਾ ਸੰਗਤ ਉੱਤੇ ਵੀ ਲਾਗੂ ਹੋਵੇਗੀ।
3.ਗੁਰੂ ਨਾਨਕ ਧਰਮਸ਼ਾਲਾਵਾਂ ਲਈ ਮਦਦ
ਮਦਰਸਿਆਂ ਨੂੰ ਦਿੱਤੀ ਜਾਂਦੀ 10 ਲੱਖ ਰੁਪਏ ਸਾਲਾਨਾ ਮਦਦ ਦੀ ਤਰਜ਼ ‘ਤੇ ਗੁਰੂ ਨਾਨਕ ਧਰਮਸ਼ਾਲਾਵਾਂ ਲਈ ਵੀ ਸਰਕਾਰ ਆਰਥਿਕ ਮਦਦ ਦੇਣ ‘ਤੇ ਵਿਚਾਰ ਕਰੇਗੀ।
ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਦਾ ਕਹਿਣਾ ਹੈ
“ਅਸੀਂ ਮਾਣਯੋਗ ਮੁੱਖ ਮੰਤਰੀ ਸ੍ਰੀ ਦੇਵੇਂਦਰ ਫਡਣਵੀਸ ਜੀ ਦਾ ਸਦਕਾ ਅਤੇ ਆਦਰ ਨਾਲ ਸਵਾਗਤ ਕਰਦੇ ਹਾਂ। ਉਹਨਾਂ ਵੱਲੋਂ ਕੀਤੇ ਐਲਾਨ ਸਿੱਖ ਭਾਈਚਾਰੇ ਲਈ ਇਤਿਹਾਸਕ ਹਨ। ਇਹ ਉਪਰਾਲੇ ਗੁਰੂ ਨਾਨਕ ਨਾਮ ਲੇਵਾ ਸੰਗਤ ਦੀ ਪਛਾਣ, ਅਸਮਿਤਾ ਅਤੇ ਭਵਿੱਖ ਨੂੰ ਮਜਬੂਤ ਕਰਨਗੇ।”
ਬਲ ਮਲਕੀਤ ਸਿੰਘ (ਪ੍ਰਧਾਨ, ਪੰਜਾਬੀ ਸਾਹਿਤ ਅਕਾਦਮੀ) ਨੇ ਕਿਹਾ
“ਮੁੱਖ ਮੰਤਰੀ ਜੀ ਨੇ ਸਾਡੇ ਮੁੱਦਿਆਂ ਨੂੰ ਜਿਸ ਤੁਰੰਤਤਾ ਅਤੇ ਸਮਵੇਦਨਸ਼ੀਲਤਾ ਨਾਲ ਸਵੀਕਾਰ ਕੀਤਾ, ਉਹ ਉਹਨਾਂ ਦੀ ਸਾਰਥਕ ਅਤੇ ਸਭਿਆਚਾਰਕ ਸੋਚ ਨੂੰ ਦਰਸਾਉਂਦਾ ਹੈ। ਅਸੀਂ ਉਨ੍ਹਾਂ ਦੇ ਇਨ੍ਹਾਂ ਫੈਸਲਿਆਂ ਦਾ ਤਹਿ ਦਿਲੋਂ ਸੁਆਗਤ ਕਰਦੇ ਹਾਂ।”

Aadhaar App ਜਾਰੀ, ਡਿਜੀਟਲ ਰੂਪ ‘ਚ ਸਟੋਰ ਅਤੇ ਤਸਦੀਕ ਕਰ ਸਕਣਗੇ ਲੋਕ ਆਪਣੇ ਆਧਾਰ ਵੇਰਵਿਆਂ ਨੂੰ

ਉਪਸਥਿਤ ਮੁੱਖ ਵਿਅਕਤੀਗਤ ਅਤੇ ਸੰਸਥਾਵਾਂ:
ਮੰਗ ਪੱਤਰ ਪੇਸ਼ ਕਰਨ ਵਾਲੇ ਸਿੱਖ ਨੇਤਾਵਾਂ ਵਿੱਚ ਸ਼ਾਮਲ ਸਨ:
•ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ – ਪ੍ਰਧਾਨ, ਸੰਤ ਸਮਾਜ, ਮੁਖੀ – ਦਮਦਮੀ ਟਕਸਾਲ
•ਬਲ ਮਲਕੀਤ ਸਿੰਘ – ਪ੍ਰਧਾਨ, ਪੰਜਾਬੀ ਸਾਹਿਤ ਅਕਾਦਮੀ
•ਜਸਪਾਲ ਸਿੰਘ ਸਿੱਧੂ – ਅਧਿਆਖ, ਨਵੀ ਮੁੰਬਈ ਗੁਰਦੁਆਰਾ ਸੁਪਰੀਮ ਕੌਂਸਲ
•ਚਰਨਦੀਪ ਸਿੰਘ (ਹੈਪੀ) – ਸਦੱਸ, ਅਲਪਸੰਖਿਆਕ ਆਯੋਗ
•ਰਮੇਸ਼ਵਰ ਨਾਇਕ – ਸੰਯੋਜਕ, ਸਿੱਖ ਕੋਆਰਡੀਨੇਸ਼ਨ ਕਮੇਟੀ
•ਸਰਬਜੀਤ ਸਿੰਘ ਸੰਧੂ – ਸਿੱਖ ਭਾਈਚਾਰੇ ਦੇ ਸੀਨੀਅਰ ਲੀਡਰ
ਇਸ ਮੌਕੇ ‘ਤੇ ਮਾਣਯੋਗ ਮੰਤਰੀ ਸ਼੍ਰੀ ਗਣੇਸ਼ ਨਾਇਕ, ਵਿਧਾਇਕ ਪ੍ਰਸ਼ਾਂਤ ਠਾਕੁਰ, ਵੰਦਨਾ ਤਾਈ म्हਾਤਰੇ, ਨਵੀ ਮੁੰਬਈ ਦੇ ਮੇਅਰ, ਸੰਜੀਵ ਨਾਇਕ ਅਤੇ ਮੁੰਬਈ ਤੇ ਨਵੀ ਮੁੰਬਈ ਗੁਰਦੁਆਰਾ ਕਮੇਟੀਆਂ ਦੇ ਅਧਿਕਾਰੀ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button