Breaking NewsD5 specialEntertainmentInternationalNewsTop News

ਅਕਸ਼ੈ ਕੁਮਾਰ ਦੀ ‘ਬੈੱਲ ਬਾਟਮ’ ਨੂੰ ਸਾਊਦੀ ਅਰਬ, ਕੁਵੈਤ ਅਤੇ ਕਤਰ ਨੇ ਦਿੱਤਾ ਵੱਡਾ ਝਟਕਾ

ਨਿਊਜ਼ ਡੈਸਕ : ਬਾਲੀਵੁਡ ਸਟਾਰ ਅਕਸ਼ੈ ਕੁਮਾਰ ਦੀ ਫਿਲਮ ‘ਬੈੱਲ ਬਾਟਮ’ ਲਈ ਮੁਸ਼ਕਿਲਾਂ ਖੜੀਆਂ ਹੋ ਗਈਆਂ ਹਨ। ਤਿੰਨ ਦੇਸ਼ਾਂ ਨੇ ਇਸਨੂੰ ਆਪਣੇ ਇੱਥੇ ਰਿਲੀਜ਼ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਕੁਝ ਅਰਬ ਦੇਸ਼ਾਂ ‘ਚ ਵੀ ਹਾਲਾਤ ਅਜਿਹੇ ਬਣ ਰਹੇ ਹਨ ਕਿ ਇਹ ਫਿਲਮ ਸਿਨੇਮਾ ਘਰਾਂ ਤੱਕ ਨਹੀਂ ਪਹੁੰਚ ਪਾਈ। ਸਾਊਦੀ ਅਰਬ, ਕੁਵੈਤ ਅਤੇ ਕਤਰ ‘ਚ ਫਿਲ਼ਮ ‘ਬੈੱਲ ਬਾਟਮ’ ‘ਚ ਦਿਖਾਏ ਤੱਥਾਂ ਨੂੰ ਗਲਤ ਦੱਸਿਆ ਗਿਆ ਹੈ। ਇਸ ਦੇ ਚਲਦਿਆਂ ਫਿਲ਼ਮ ਨੂੰ ਇਨ੍ਹਾਂ ਦੇਸ਼ਾਂ ‘ਚ ਬੈਨ ਕਰ ਦਿੱਤਾ ਗਿਆ ਹੈ।

Farmers Protest ਨਵਜੋਤ ਸਿੱਧੂ ਦਵਾਊ ਕਿਸਾਨਾਂ ਦਾ ਹੱਕ ! ਕਿਸਾਨੀ ਮਸਲੇ ਦਾ ਨਿਕਲੂ ਹੱਲ! D5 Channel Punjabi

ਫਿਲਮ ਸਰਟੀਫਿਕੇਸ਼ਨ ਅਥਾਰਿਟੀ ਦਾ ਕਹਿਣਾ ਹੈ ਕਿ ਇਤਿਹਾਸਕ ਤੱਥਾਂ ਦੇ ਨਾਲ ਛੇੜਛਾੜ ਕੀਤੀ ਗਈ ਹੈ। ਇਹੀ ਕਾਰਨ ਹੈ ਕਿ ਇਨ੍ਹਾਂ ਤਿੰਨਾਂ ਹੀ ਦੇਸ਼ਾਂ ‘ਚ ‘ਬੈੱਲਬਾਟਮ’ ਦੀ ਸਕ੍ਰੀਨਿੰਗ ਬੈਨ ਕੀਤੀ ਗਈ ਹੈ। ’ਬੈੱਲ ਬਾਟਮ’ ਇੱਕ ਸਪਾਰੀ ਥ੍ਰਿਲਰ ਫਿਲਮ ਹੈ। 1980 ਦੇ ਦਹਾਕੇ ‘ਚ ਹੋਏ ਜਹਾਜ਼ ਹਾਈਜੈਕਿੰਗ ਦੀ ਸੱਚੀ ਘਟਨਾ ‘ਤੇ ਅਧਾਰਿਤ ਇਸ ਫਿਲ਼ਮ ‘ਚ ਅਕਸ਼ੈ ਕੁਮਾਰ ਏਜੰਟ ਦੇ ਰੋਲ ‘ਚ ਨਜ਼ਰ ਆ ਰਹੇ ਹਨ। ਮੀਡੀਆ ਰਿਪੋਰਟ ਮੁਤਾਬਕ ਫਿਲ਼ਮ ਦੇ ਸੈਕਿੰਡ ਹਾਲਫ ‘ਚ ਅਕਸ਼ੈ ਕੁਮਾਰ ਅਤੇ ਉਨ੍ਹਾਂ ਦੇ ਸਾਥੀ ਹਾਈਜੈਕਰਸ ਦੇ ਨਾਲ ਗੱਲਬਾਤ ਅਤੇ ਲੜਾਈ ਕਰ ਕੇ ਜਹਾਜ਼ ‘ਚ ਫਸੇ 210 ਲੋਕਾਂ ਨੂੰ ਬਚਾਉਂਦੇ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button