Breaking NewsD5 specialNewsSports

Maharashtra ‘ਚ Lockdown ਦੇ ਬਾਵਜੂਦ IPL ‘ਤੇ ਨਹੀਂ ਕੋਈ ਪ੍ਰਭਾਵ, ਨਿਰਧਾਰਿਤ ਸਮੇਂ ਅਨੁਸਾਰ Mumbai ‘ਚ ਹੋਣਗੇ ਮੈਚ

ਮੁੰਬਈ : ਮੁੰਬਈ ਕ੍ਰਿਕੇਟ ਐਸੋਸੀਏਸ਼ਨ ਨੇ ਦੱਸਿਆ ਹੈ ਕਿ ਮਹਾਰਾਸ਼ਟਰ ‘ਚ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਪੂਰੇ ਰਾਜ ‘ਚ ਲਾਕਡਾਊਨ ਲਗਾਉਣ ਦੇ ਸਰਕਾਰ ਦੇ ਨਵੇਂ ਆਦੇਸ਼ਾਂ ਦੇ ਬਾਵਜੂਦ ਆਈਪੀਐਲ ਮੁਕਾਬਲਿਆਂ ‘ਤੇ ਕੋਈ ਪ੍ਰਭਾਵ ਨਹੀਂ ਪਵੇਗਾ ਅਤੇ ਮੈਚ ਆਪਣੇ ਨਿਰਧਾਰਤ ਸਮੇਂ  ਅਨੁਸਾਰ ਆਯੋਜਿਤ ਹੋਣਗੇ। ਐਮਸੀਏ ਵਲੋਂ ਇਹ ਸਪੱਸ਼ਟੀਕਰਨ ਮਹਾਰਾਸ਼ਟਰ ਸਰਕਾਰ ਵੱਲੋਂ ਐਤਵਾਰ ਸ਼ਾਮ ਨੂੰ ਰਾਜ ਭਰ ਵਿੱਚ ਘੋਸ਼ਿਤ ਲਾਕਡਾਊਨ ਦੇ ਮੱਦੇਨਜ਼ਰ ਆਇਆ ਹੈ।

ਚੋਣਾਂ ਤੋਂ ਪਹਿਲਾਂ ਜਥੇਦਾਰ ਦਾ ਵੱਡਾ ਐਲਾਨ! ਅਕਾਲੀ ਦਲ ਬਾਦਲ ਨੂੰ ਝਟਕਾ!

ਐਮਸੀਏ ਦੇ ਇੱਕ ਅਧਿਕਾਰੀ ਨੇ ਸੋਮਵਾਰ ਨੂੰ ਇੱਕ ਬਿਆਨ ‘ਚ ਕਿਹਾ,‘‘ਸਾਡੇ ਕੋਲ ਸ਼ਹਿਰ ਦੇ ਕਾਰਪੋਰੇਸ਼ਨ ਕਮਿਸ਼ਨਰ ਦਾ ਫੋਨ ਆਇਆ ਹੈ ਅਤੇ ਉਨ੍ਹਾਂ ਵਲੋਂ ਐਸੋਸ਼ੀਏਸ਼ਨ ਨੂੰ ਭਰੋਸਾ ਦਿੱਤਾ ਗਿਆ ਹੈ ਕਿ ਕੋਰੋਨਾ ਦੇ ਪ੍ਰਸਾਰ ਨੂੰ ਰੋਕਣ ਲਈ ਲਾਕਡਾਊਨ ਜਿਹੇ ਉਪਾਅ ਆਈਪੀਐਲ ਮੈਚਾਂ ਉੱਤੇ ਕੋਈ ਪ੍ਰਭਾਵ ਨਹੀਂ ਪਾਉਣਗੇ,ਹਾਲਾਂਕਿ ਹੋਰ ਕ੍ਰਿਕੇਟ ਗਤੀਵਿਧੀਆਂ ਨੂੰ ਤੁਰੰਤ ਰੋਕਣ ਦੇ ਨਿਰਦੇਸ਼ ਦਿੱਤੇ ਗਏ ਹਨ।’’ ਅਧਿਕਾਰੀ ਨੇ ਇਹ ਵੀ ਪੁਸ਼ਟੀ ਕੀਤੀ ਹੈ ਕਿ ਆਈਪੀਐਲ ਟੀਮਾਂ ਪਹਿਲਾਂ ਦੀ ਤਰ੍ਹਾਂ ਇੱਕੋ ਜਿਹੇ ਰੂਪ ਨਾਲ ਅਭਿਆਸ ਕਰਨਾ ਜਾਰੀ ਰੱਖ ਸਕਦੀਆਂ ਹਨ। ਕੋਈ ਵੀ ਕ੍ਰਿਕੇਟ ਗਤੀਵਿਧੀ ਜੋ ਬਾਇਓ – ਬਬਲ ( ਜੈਵ – ਸੁਰੱਖਿਅਤ ਮਾਹੌਲ ) ਦਾ ਹਿੱਸਾ ਹੈ, ਉਸਦੇ ਪ੍ਰਬੰਧ ‘ਚ ਕਿਸੇ ਪ੍ਰਕਾਰ ਦੀ ਕੋਈ ਅੜਚਨ ਨਹੀਂ ਆਵੇਗੀ।

ਭਾਜਪਾ ਲੀਡਰਾਂ ਬਾਰੇ ਰਾਜੇਵਾਲ ਦਾ ਵੱਡਾ ਬਿਆਨ!ਹੁਣ ਨਹੀਂ ਨਿਕਲਦੇ ਘਰੋਂ ਬਾਹਰ! ਖੁਸ਼ ਹੋਏ ਕਿਸਾਨ!

ਮੁੰਬਈ ਆਈਪੀਐਲ 2021 ਸੈਸ਼ਨ ਦੇ 10 ਮੈਚਾਂ ਦੀ ਮੇਜ਼ਬਾਨੀ ਕਰਣ ਵਾਲਾ ਹੈ ਅਤੇ ਇਹਨਾਂ ਵਿਚੋਂ ਕੁੱਝ ਹਫ਼ਤਾਵਾਰੀ ਵਿੱਚ ਹਨ, ਜਿਸ ‘ਚ ਪਹਿਲਾਂ ਮੈਚ ਵੀ ਸ਼ਾਮਿਲ ਹੈ, ਜੋ ਸ਼ਨੀਵਾਰ ਨੂੰ ਚੇਂਨਈ ਸੁਪਰ ਕਿੰਗਸ ਅਤੇ ਦਿੱਲੀ ਕੈਪੀਟਲਸ ਦੇ ਵਿੱਚ ਖੇਡਿਆ ਜਾਣਾ ਹੈ। ਉਥੇ ਹੀ 10 ਅਪ੍ਰੈਲ ਤੋਂ 24 ਅਪ੍ਰੈਲ ਤੱਕ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਮੁੰਬਈ ਇੰਡੀਅਨਸ ਦੀਆਂ ਲਗਾਤਾਰ ਛੇ ਟੀਮਾਂ ਚੇਂਨਈ ਸੁਪਰ ਕਿੰਗਸ, ਦਿੱਲੀ ਕੈਪੀਟਲਸ, ਪੰਜਾਬ ਕਿੰਗਸ,ਰਾਇਲ ਚੈਲੇਂਜਰਸ ਬੇਂਗਲੁਰੂ, ਰਾਜਸਥਾਨ ਰਾਇਲਸ ਅਤੇ ਕੋਲਕਾਤਾ ਨਾਇਟ ਰਾਇਡਰਸ ਦੇ ਨਾਲ ਮੁਕਾਬਲੇ ਹੋਣੇ ਹਨ।

ਹੁਣੇ ਹੁਣੇ ਆਈ ਵੱਡੀ ਖ਼ਬਰ!ਮੋਦੀ ਦੇ ਖਾਸ ਬੰਦੇ ਨੇ ਛੱਡਿਆ ਮੋਦੀ ਦਾ ਸਾਥ !ਬਾਰਡਰਾਂ ‘ਤੇ ਬੈਠੇ ਕਿਸਾਨਾਂ ਨੇ ਪਾਏ ਭੰਗੜੇ!

ਮਹਾਰਾਸ਼ਟਰ ਸਰਕਾਰ ਨੇ ਐਤਵਾਰ ਦੁਪਹਿਰ ਨੂੰ ਕੈਬਨਿਟ ਬੈਠਕ ਤੋਂ ਬਾਅਦ ਹਫ਼ਤਾਵਾਰੀ ਦੇ ਦੌਰਾਨ ਪੂਰੀ ਤਰ੍ਹਾਂ ਨਾਲ ਲਾਕਡਾਊਨ ਲਗਾਉਣ ਦੀ ਘੋਸ਼ਣਾ ਕੀਤੀ ਸੀ। ਇਸਦੇ ਤਹਿਤ ਸ਼ੁੱਕਰਵਾਰ ਤੋਂ ਸੋਮਵਾਰ ਤੱਕ ਰਾਤ ਅੱਠ ਤੋ ਸਵੇਰੇ ਸੱਤ ਵਜੇ ਤੱਕ ਲਾਕਡਾਊਨ ਰਹੇਗਾ।ਚਿੰਤਾ ਦਾ ਵਿਸ਼ਾ ਇਹ ਹੈ ਕਿ ਮਹਾਰਾਸ਼ਟਰ ‘ਚ ਫਿਰ ਤੋਂ ਕੋਰੋਨਾ ਦੇ ਸਰਗਰਮ ਮਾਮਲੇ ਤੇਜੀ ਨਾਲ ਵੱਧ ਰਹੇ ਹਨ। ਇੱਥੇ ਸ਼ਨੀਵਾਰ ਨੂੰ 49 ਹਜ਼ਾਰ ਤੋ ਜ਼ਿਆਦਾ ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਇਸ ਦੌਰਾਨ ਇਕੱਲੇ ਮੁੰਬਈ ਵਿੱਚ ਹੀ ਨੌਂ ਹਜ਼ਾਰ ਤੋਂ ਜਿਆਦਾ ਮਾਮਲੇ ਸਾਹਮਣੇ ਆਏ ਹਨ, ਜਿਸ ‘ਚ ਬੀਸੀਸੀਆਈ (ਭਾਰਤੀ ਕ੍ਰਿਕੇਟ ਕੰਟਰੋਲ ਬੋਰਡ ) ਦੀ ਪ੍ਰੇਸਾਨੀ ਵਧਾ ਦਿੱਤੀ ਹੈ ਪਰ ਮੁੰਬਈ ਸਥਿਤ ਇੱਕ ਫਰੈਂਚਾਇਜੀ ਦੇ ਇੱਕ ਅਧਿਕਾਰੀ ਮੁਤਾਬਕ ਨਵੇਂ ਆਸ਼ਵਾਸ਼ਨ ਨਾਲ ਬੀਸੀਸੀਆਈ ਨੂੰ ਜ਼ਰੁਰ ਰਾਹਤ ਮਿਲੀ ਹੋਵੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button