Ludhiana News: ਲੁਧਿਆਣਾ ਕਮੀਸ਼ਨਰ ਪੁਲਿਸ ਦੇ ਦਫ਼ਤਰ ਦੇ ਬਾਹਰ ਇਕ ਅੋਰਤ ਵੱਲੋਂ ਪੈਟਰੋਲ ਪਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਅੋਰਤ ਦਾ ਦੋਸ਼ ਹੈ ਕਿ ਸਮਾਜ ਸੇਵਕ ਬਬਲੂ ਕੁਰੈਸ਼ੀ ਨੇ ਉਸ ਨਾਲ ਬਲਾਤਕਾਰ ਕੀਤਾ। ਅੋਰਤ ਦਾ ਕਹਿਣਾ ਹੈ ਕਿ 13 ਜੂਨ ਨੂੰ ਸਮਾਜ ਸੇਵਕ ਬਬਲੂ ਕੁਰੈਸ਼ੀ ਨੇ ਉਸ ਨਾਲ ਬਲਾਤਕਾਰ ਕੀਤਾ ਸੀ ਤੇ ਪੁਲਿਸ ਨੇ 17 ਜੂਨ ਨੂੰ ਕੇਸ ਦਰਜ ਕੀਤਾ ਸੀ। ਪੀੜਤਾਂ ਦਾ ਕਹਿਣਾ ਹੈ ਕਿ ਉਹ ਜੱਦੋ ਵੀ ਪੁਲਿਸ ਸਟੇਸ਼ਨ ਜਾਂਦੀ ਤਾਂ ਉਸ ਨੂੰ ਕਿਸੇ ਨਾ ਕਿਸੁ ਬਹਾਨੇ ਨਾਲ ਪੁਲਿਸ ਸਟੇਸ਼ਨ ਤੋਂ ਭਜਾ ਦਿੱਤਾ ਜਾਂਦਾਂ ਸੀ। ਪੀੜਤਾਂ ਨੇ ਹੰਗਾਮੇ ਦੌਰਾਨ ਕਿਹਾ ਕਿ ਜੇਕਰ ਉਸ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਉਸ ਦਾ ਜ਼ਿੰਮੇਵਾਰ ਥਾਣਾ ਟਿੱਬਾ ਅਤੇ ਮੁਲਜ਼ਮ ਬਬਲੂ ਕੁਰੈਸ਼ੀ ਹੋਣਗੇ।
Vicky Middukhera ਕਤਲਕਾਂਡ ‘ਚ ਨਵਾਂ ਮੋੜ, Moose Wala ਦੇ Manager ਨੂੰ ਲੈਕੇ ਹੋਏ ਖੁਲਾਸੇ | D5 Channel Punjabi
ਸੀਨੀਅਰ ਪੁਲੀਸ ਅਧਿਕਾਰੀਆਂ ਨੂੰ ਮਿਲਣ ਦੇ ਬਾਵਜੂਦ ਵੀ ਉਸ ਨੂੰ ਇਨਸਾਫ਼ ਨਹੀਂ ਮਿਲ ਰਿਹਾ। ਔਰਤ ਨੇ ਪੁਲਿਸ ਨੂੰ ਆਪਣੀ ਸ਼ਿਕਾਇਤ ‘ਚ ਦੱਸਿਆ ਸੀ ਕਿ ਉਸ ਦਾ ਪਤੀ ਮਾਇਆਪੁਰ ਵਾਸੀ ਮੁਹੰਮਦ ਮੁਨੀਰ ਉਸ ਨਾਲ ਵਿਆਹ ਕਰਨ ਤੋਂ ਬਾਅਦ ਸੀਤਾਮੜੀ ਬਿਹਾਰ ਭੱਜ ਗਿਆ ਸੀ। ਉਸ ਨੇ ਉਸ ਦੀ ਕਈ ਥਾਵਾਂ ’ਤੇ ਭਾਲ ਕੀਤੀ, ਪਰ ਉਹ ਕਿਤੇ ਨਹੀਂ ਮਿਲੀ। ਇਸ ਤੋਂ ਬਾਅਦ ਉਸ ਨੂੰ ਸਮਾਜ ਸੇਵਕ ਬਬਲੂ ਕੁਰੈਸ਼ੀ ਬਾਰੇ ਪਤਾ ਲੱਗਾ। ਸਮਾਜ ਸੇਵਕ ਬਬਲੂ ਕੁਰੈਸ਼ੀ ਅਜਿਹੇ ਮਾਮਲਿਆਂ ‘ਚ ਕਈ ਔਰਤਾਂ ਦੀ ਮਦਦ ਕੀਤੀ ਹੈ।
Governor ਦਾ ਐਕਸ਼ਨ, ਮੰਤਰੀ ਕੀਤਾ ਬਰਖ਼ਾਸਤ, ਭੜਕੀ ਸਰਕਾਰ ਦਾ ਵੱਡਾ ਐਲਾਨ | D5 Channel Punjabi
ਜਿਸ ਤੋਂ ਬਾਅਦ ਉਸ ਨੇ ਬਬਲੂ ਨਾਲ ਸੰਪਰਕ ਕੀਤਾ। ਉਸ ਦੀ ਬਬਲੂ ਨਾਲ 2-3 ਵਾਰ ਗੱਲਬਾਤ ਹੋਈ। ਉਸ ਨੇ ਉਸ ਨੂੰ ਘਰ ਬੁਲਾਇਆ ਤੇ ਉਸ ਨਾਲ ਬਲਾਤਕਾਰ ਕੀਤਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.