NewsBreaking NewsD5 specialPunjab

Lockdown ‘ਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ

ਹੁਸ਼ਿਆਰਪੁਰ : ਗੁਰਦੁਆਰਾ ਡੇਰਾ ਕਿਲਾ ਬਰੂਨ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਨੂੰ ਲੈ ਕੇ ਵਰਤੀ ਜਾ ਰਹੀ ਅਣਗਹਿਲੀ ਅਤੇ ਇਮਾਰਤ ਦੀ ਖ਼ਸਤਾ ਹਾਲਤ ਨੂੰ ਲੈ ਕੇ ਜਥੇਦਾਰ ਤਖ਼ਤ ਸ੍ਰੀ ਕੇਸਗੜ ਨੂੰ ਮਿਲੀ ਸ਼ਿਕਾਇਤ ‘ਤੇ ਉਨਾਂ ਵਲੋਂ ਕਾਰਵਾਈ ਕਰਦਿਆਂ ਮੌਕੇ ’ਤੇ ਭੇਜੀ ਜਾਂਚ ਟੀਮ ਨੇ ਉਕਤ ਮਾਮਲੇ ਨੂੰ ਸਹੀ ਪਾਉਂਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਪਿੰਡ ਵਾਲਿਆਂ ਦੀ ਮੌਜੂਦਗੀ ’ਚ ਉੱਥੋਂ ਲਿਜਾ ਕੇ ਗੁਰਦੁਆਰਾ ਸ਼ਹੀਦਾਂ ਮਾਹਿਲਪੁਰ ਵਿਖੇ ਸ਼ੁਸ਼ੋਭਿਤ ਕਰ ਦਿੱਤੇ ਗਏ।

ਇਹ ਹੈ CORONA ਦਾ ਸੱਚ, ਕਮਜ਼ੋਰ IMMUNITY ਕਰਕੇ ਨਹੀਂ ਮਰੇ ਲੋਕ, Dr. Prem Khosla | D5 Channel Punjabi

ਪ੍ਰਾਪਤ ਜਾਣਕਾਰੀ ਅਨੁਸਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਦੱਸਿਆ ਕਿ ਤਖ਼ਤ ਸ੍ਰੀ ਕੇਸਗੜ ਸਾਹਿਬ ਦੇ ਜਥੇਦਾਰ ਨੂੰ ਪਿੰਡ ਦੇ ਕੁੱਝ ਵਿਅਕਤੀਆਂ ਵੱਲੋਂ ਕੀਤੀ ਗਈ ਸ਼ਿਕਾਇਤ ’ਚ ਦੱਸਿਆ ਗਿਆ ਸੀ ਕਿ ਗੁਰਦੁਆਰਾ ਡੇਰਾ ਕਿਲਾ ਬਰੂਨ (ਡੇਰਾ ਜੋਗਿੰਦਰ ਸਿੰਘ) ਵਿਖੇ ਜੋ ਗ੍ਰੰਥੀ ਸੇਵਾ ਨਿਭਾਅ ਰਿਹਾ ਹੈ। ਉਹ ਕਥਿਤ ਤੌਰ ’ਤੇ ਅੰਮ੍ਰਿਤਧਾਰੀ ਨਹੀਂ ਹੈ ਅਤੇ ਕੋਈ ਵੀ ਰਹਿਤ-ਮਰਿਆਦਾ ਨਹੀਂ ਰੱਖਦਾ।

NEWS BULLETIN ਚੀਫ਼ ਸੈਕਟਰੀ ਤੇ ਕੈਬਨਿਟ ਮੰਤਰੀ ਵਿਵਾਦ ‘ਚ ਨਵਾਂ ਮੋੜ, ਪੁਲਿਸ ਮੁਲਾਜ਼ਮਾਂ ਦੀ ਹੋਈ ਬੱਲੇ-ਬੱਲੇ

ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੀ ਇਮਾਰਤ ਦੀ ਹਾਲਤ ਬਹੁਤ ਖਸਤਾ ਹੈ ਅਤੇ ਕਿਸੇ ਸਮੇਂ ਵੀ ਡਿੱਗ ਸਕਦੀ ਹੈ। ਜਿਸ ਨੂੰ ਮੁੱਖ ਰੱਖਦਿਆਂ ਅੱਜ ਤਖ਼ਤ ਸ੍ਰੀ ਕੇਸਗੜ ਸਾਹਿਬ ਤੋਂ ਪਹੁੰਚੇ ਪੰਜ ਪਿਆਰਿਆਂ ਤੋਂ ਇਲਾਵਾ ਸੰਤ ਕਰਮਜੀਤ ਸਿੰਘ, ਸੰਤ ਬਲਵੀਰ ਸਿੰਘ ਟਿੱਬਾ ਸਾਹਿਬ, ਸੰਤ ਮਹਾਂਵੀਰ ਸਿੰਘ ਅਤੇ ਹੋਰ ਇਲਾਕਾ ਵਾਸੀਆਂ ਦੀ ਮੌਜੂਦਗੀ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਪੂਰਨ ਗੁਰਮਰਿਆਦਾ ਅਨੁਸਾਰ ਉਕਤ ਡੇਰੇ ਤੋਂ ਲਿਜਾ ਕੇ ਗੁਰਦੁਆਰਾ ਸ਼ਹੀਦਾਂ ਮਾਹਿਲਪੁਰ ਵਿਖੇ ਸ਼ੁਸ਼ੋਭਿਤ ਕਰ ਦਿੱਤੇ ਗਏ ਹਨ।

 

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button