LIVE : ਮੁੱਖ ਮੰਤਰੀ ਦਾ ਚੰਗਾ ਸੁਨੇਹਾ
ਪਟਿਆਲਾ : ਪੰਜਾਬ ‘ਚ ਲਗਾਤਾਰ ਕੋਰੋਨਾ ਦਾ ਪ੍ਰਕੋਪ ਵੱਧਦਾ ਜਾ ਰਿਹਾ ਹੈ। ਹੁਣ ਤੱਕ ਕੁਲ 182 ਕੇਸ ਪੌਜ਼ੀਟਿਵ ਪਾਏ ਗਏ ਹਨ, ਜਿਨ੍ਹਾਂ ‘ਚੋਂ 13 ਦੀ ਮੌਤ ਹੋ ਚੁੱਕੀ ਹੈ। ਜੇਕਰ ਗੱਲ ਕੀਤੀ ਜਾਵੇ ਜਲੰਧਰ ਦੀ ਤਾਂ ਜਲੰਧਰ ‘ਚੋਂ ਵੀ ਰੋਜ਼ਾਨਾ ਪੌੌਜ਼ੀਟਿਵ ਮਾਮਲੇ ਸਾਹਮਣੇ ਆ ਰਹੇ ਹਨ। ਹੁਣ ਤੱਕ ਜਲੰਧਰ ‘ਚ ਕੁੱਲ 24 ਕੇਸ ਪੌਜ਼ੀਟਿਵ ਪਾਏ ਹਨ। ਜਲੰਧਰ ‘ਚ ਵਧ ਰਹੀ ਕੋਰੋਨਾ ਪੌਜ਼ੀਟਿਵ ਕੇਸਾਂ ਦੀ ਗਿਣਤੀ ਨੂੰ ਧਿਆਨ ‘ਚ ਰੱਖਦੇ ਹੋਏ ਸਿਹਤ ਵਿਭਾਗ ਚੌਕਸ ਹੋ ਗਿਆ ਹੈ।
ਮੁੱਖ ਮੰਤਰੀ ਦਾ ਚੰਗਾ ਸੁਨੇਹਾ | CM Captain Amarinder Singh | LIVE
ਤਾਂ ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਵੀ ਸਮੇਂ ਸਮੇਂ ਤੇ ਫੋਨ ਤੇ ਹਸਤਪਾਲਾਂ ਦਾ ਜ਼ਾਇਜਾ ਲੈ ਰਹੇ ਹਨ। ਦੱਸ ਦਈਏ ਅੱਜ ਉਨ੍ਹਾਂ ਨੇ ਮੋਗਾ ਦੇ ਸਿਵਲ ਹਸਪਤਾਲ ਦੇ ਸਟਾਫ਼ ਨਰਸ ਪਵਨਦੀਪ ਕੌਰ ਜੀ ਨਾਲ ਗੱਲ ਕੀਤੀ ਤੇ ਉਨ੍ਹਾਂ ਦਾ ਹਾਲ ਪੁੱਛਿਆ ਤੇ ਹਸਪਤਾਲ ਵਿੱਚ ਕੰਮ ਕਰ ਰਹੇ ਸਾਰੇ ਡਾਕਟਰਾਂ, ਨਰਸਾਂ ਤੇ ਪੈਰਾਮੈਡਿਕਸ ਸਟਾਫ਼ ਦੀ ਸਿਹਤ ਬਾਰੇ ਵੀ ਪੁੱਛਿਆ। ਕੋਵਿਡ-19 ਦਾ ਅੱਗੇ ਹੋ ਕੇ ਟਾਕਰਾ ਕਰ ਰਹੇ ਸਾਡੇ ਇਨ੍ਹਾਂ ਬਹਾਦਰ ਯੋਧਿਆਂ ਨੂੰ ਮੇਰਾ ਸਲਾਮ ਤੇ ਸ਼ੁਭਕਾਮਨਾਵਾਂ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.