NewsBreaking NewsD5 specialIndiaInternationalPunjab

LIVE | ਕਰੋਨਾ ਵਾਇਰਸ ਤੇ ਵੱਡੀਆਂ ਖ਼ਬਰਾਂ

ਨਵੀਂ ਦਿੱਲੀ : ਦੇਸ਼ ‘ਚ ਕੋਰੋਨਾ ਵਾਇਰਸ ਦਾ ਕਹਿਰ ਵਧਦਾ ਜਾ ਰਿਹਾ ਹੈ। ਭਾਰਤ ‘ਚ ਕੋਰੋਨਾ ਵਾਇਰਸ ਨਾਲ ਹੁਣ ਤੱਕ 300 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਸੰਕਰਮਿਤਾਂ ਦੀ ਸੰਖਿਆ 9 ਹਜ਼ਾਰ ਪਾਰ ਕਰ ਗਈ ਹੈ। ਦਿੱਲੀ ‘ਚ ਕੋਰੋਨਾ ਵਾਇਰਸ ਦੇ ਹੁਣ ਤੱਕ ਸਭ ਤੋਂ ਜ਼ਿਆਦਾ ਮਾਮਲਾ ਸਾਹਮਣੇ ਆਏ ਹਨ। ਦਿੱਲੀ ‘ਚ ਸੋਮਵਾਰ ਨੂੰ 356 ਨਵੇਂ ਸਥਾਪਤ ਮਾਮਲੇ ਸਾਹਮਣੇ ਆਏ। ਇਹਨਾਂ ਵਿਚੋਂ 325 ਮਰੀਜਾਂ ਦਾ ਤਾਲੁਕ ਕਿਸੇ ਨਾ ਕਿਸੇ ਤਰ੍ਹਾਂ ਨਾਲ ਨਿਜ਼ਾਮੁੱਦੀਨ ਮਰਕਜ ਨਾਲ ਹੈ। ਇਸਦੇ ਨਾਲ ਹੀ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਕੋਰੋਨਾ ਸੰਕਰਮਿਤਾਂ ਦੀ ਗਿਣਤੀ 1510 ਹੋ ਗਈ ਹੈ।

LIVE | ਕਰੋਨਾ ਵਾਇਰਸ ਤੇ ਵੱਡੀਆਂ ਖ਼ਬਰਾਂ, ਨਿਹੰਗਾਂ ਦੇ ਹੱਕ ‘ਚ ਬੋਲ ਕੇ ਫਸਿਆ ਬੈਂਸ, ਨਵਜੋਤ ਸਿੱਧੂ ਵੀ ਕਸੂਤਾ ਫਸ ਸਕਦੈ

ਦਈਏ ਕਿ ਕਿ ਇਹਨਾਂ ‘ਚੋਂ 1071 ਮਰੀਜ਼ ਮਰਕਜ ਨਾਲ ਜੁੜੇ ਹੋਏ ਹਨ। ਦਿੱਲੀ ‘ਚ ਹੁਣ ਤੱਕ 28 ਲੋੋਕਾਂ ਦੀ ਮੌਤ ਹੋ ਚੁੱਕੀ ਹੈ, ਇਹਨਾਂ ‘ਚੋਂ 4 ਮੌਤਾਂ ਬੀਤੇ 24 ਘੰਟਿਆਂ ਦੇ ਅੰਦਰ ਹੋਈਆਂ ਹਨ। ਉਥੇ ਹੀ 34 ਮਰੀਜ਼ ਠੀਕ ਵੀ ਹੋਏ ਹਨ। ਉੱਥੇ ਹੀ ਅਮਰੀਕਾ ਦੇ ਨਿਊਯਾਰਕ ਸ਼ਹਿਰ ‘ਚ ਕੁਲ 6,898 ਮੌਤਾਂ ਦੇ ਨਾਲ ਕੋਰੋਨਾ ਵਾਇਰਸ ਮਾਮਲਿਆਂ ਦੀ ਗਿਣਤੀ 100,000 ਤੋਂ ਪਾਰ ਪਹੁੰਚ ਗਈ ਹੈ, ਜਿਸਦੇ ਨਾਲ ਅਮਰੀਕਾ ‘ਚ ਕੋਰੋਨਾ ਸੰਕਰਮਣ ਦੇ ਕੁਲ ਮਾਮਲੇ 557,571 ਹੋ ਗਏ ਹਨ ਅਤੇ ਹੁਣ ਤੱਕ 22,108 ਦੀ ਮੌਤ ਹੋ ਚੁੱਕੀ ਹੈ। ਜਾਨ ਹਾਪਕਿੰਸ ਯੂਨੀਵਰਸਿਟੀ ਦੇ ਅੰਕੜਿਆਂ ‘ਚ ਇਹ ਜਾਣਕਾਰੀ ਦਿੱਤੀ ਗਈ।

LIVE | 3 ਮਈ ਤੱਕ ਲੌਕਡਾਊਨ, ਪਰ 20 ਅਪ੍ਰੈਲ ਤੋਂ ਆਹ ਸ਼ਰਤਾਂ… ਫੋਨ ‘ਤੇ ਲਓ ਜਾਣਕਾਰੀ 0175-5000156

ਉੱਥੇ ਹੀ ਪੰਜਾਬ ਵਿਚ ਵੀ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਪੂਰੇ ਸੂਬੇ ਵਿਚ ਕੋਰੋਨਾ ਦੇ 176 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ ਹੁਣ ਤੱਕ 12 ਕੋਰੋਨਾ ਪੀੜਤ ਆਪਣੀ ਜਾਨ ਵੀ ਗਵਾ ਚੁੱਕੇ ਹਨ। ਪੰਜਾਬ ਦੇ ਸਿਹਤ ਮੰਤਰਾਲੇ ਵੱਲੋਂ ਬੀਤੇ ਦਿਨ ਜਾਰੀ ਕੀਤੇ ਅੰਕੜਿਆਂ ਅਨੁਸਾਰ ਸੂਬੇ ਵਿਚੋਂ ਹੁਣ ਤੱਕ 4480 ਸ਼ੱਕੀ ਮਰੀਜ਼ਾਂ ਦੇ ਟੈਸਟ ਲਏ ਜਾ ਚੁੱਕੇ ਹਨ ਜਿਨ੍ਹਾਂ ਵਿਚੋਂ 176 ਮਰੀਜ਼ਾਂ ਦੀ ਰਿਪੋਰਟ ਪਾਜ਼ੀਟਿਵ ਆ ਚੁੱਕੀ ਹੈ ਜਦਕਿ 3858 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਪਾਈ ਗਈ ਹੈ ਉੱਥੇ ਹੀ 446 ਸ਼ੱਕੀ ਮਰੀਜ਼ਾ ਦੀ ਜਾਂਚ ਰਿਪੋਰਟ ਅਜੇ ਆਉਣੀ ਬਾਕੀ ਹੈ। 176 ਕੋਰੋਨਾ ਦੇ ਮਰੀਜ਼ਾਂ ਵਿਚੋਂ 25 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 12 ਦੀ ਮੌਤ ਹੋ ਚੁੱਕੀ ਹੈ ਜਿਸ ਨਾਲ ਚਾਲੂ ਕੇਸਾਂ ਦੀ ਗਿਣਤੀ 139 ਹੋ ਗਈ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button