ਨਵੀਂ ਦਿੱਲੀ: ਸੀਮਾਂ ਹੈਦਰ ਵੱਲੋਂ ਪਾਕਿਸਤਾਨ ਤੋਂ ਭਾਰਤ ਆਉਣ ਤੋਂ ਬਾਅਦ ਹੁਣ ਇਸੇ ਤਰ੍ਹਾਂ ਦੀ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿਸ ਵਿਚ ਬੰਗਲਾਦੇਸ਼ ਦੀ ਇੱਕ ਔਰਤ ਆਪਣੇ ਬੱਚੇ ਨਾਲ ਭਾਰਤ ਆਈ ਹੈ। ਉਸ ਔਰਤ ਦਾ ਕਹਿਣਾ ਹੈ ਕਿ ਨੋਇਡਾ ਵਿਚ ਰਹਿੰਦੇ ਇਕ ਵਿਅਕਤੀ ਨੇ ਉਸ ਨਾਲ ਢਾਕਾ ਵਿੱਚ ਕੰਮ ਕਰਦੇ ਸਮੇਂ ਉਸ ਨਾਲ ਵਿਆਹ ਕੀਤਾ ਅਤੇ ਫਿਰ ਬੱਚੇ ਦੇ ਜਨਮ ਤੋਂ ਬਾਅਦ ਭੱਜ ਗਿਆ। ਔਰਤ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ਨੂੰ ਵੀ ਦਰਜ ਕਰ ਦਿੱਤੀ ਗਈ ਹੈ।
ਸਿੱਖਾਂ ਬਾਰੇ ਬੋਲੇ Sunil Jakhar, ਕਹੀ ਵੱਡੀ ਗੱਲ,ਛਿੜੀ ਚਰਚਾ | D5 Channel Punjabi |Sunil Jakhar Controversy
ਔਰਤ ਨੇ ਪੁਲਿਸ ਨੂੰ ਦੱਸਿਆ ਕਿ ਉਹ ਵਿਅਕਤੀ ਪਹਿਲਾਂ ਹੀ ਇੱਕ ਭਾਰਤੀ ਔਰਤ ਨਾਲ ਵਿਆਹਿਆ ਹੋਇਆ ਸੀ। ਇਸ ਵਿਆਹ ਨਾਲ ਉਨ੍ਹਾਂ ਦੇ ਦੋ ਬੱਚੇ ਹਨ। ਇਹ ਵਿਅਕਤੀ 4 ਜਨਵਰੀ, 2017 ਤੋਂ 24 ਦਸੰਬਰ, 2021 ਤੱਕ ਢਾਕਾ ਵਿੱਚ ਕੰਮ ਕਰ ਰਿਹਾ ਸੀ। ਉਹ ਦਾਖਾ ਵਿੱਚ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਸੀ। ਪੀੜਤਾ ਨੇ ਸ਼ਿਕਾਇਤ ਵਿੱਚ ਕਿਹਾ ਕਿ ਉਸਨੇ 14 ਅਪ੍ਰੈਲ 2021 ਨੂੰ ਇੱਕ ਬੰਗਲਾਦੇਸ਼ੀ ਔਰਤ ਨਾਲ ਇਸਲਾਮਿਕ ਰੀਤੀ ਰਿਵਾਜਾਂ ਅਨੁਸਾਰ ਵਿਆਹ ਕੀਤਾ ਸੀ। ਔਰਤ ਨੇ ਦੱਸਿਆ ਕਿ ਜੋੜੇ ਦਾ ਇੱਕ ਬੱਚਾ ਹੈ ਅਤੇ ਨੋਇਡਾ-ਅਧਾਰਤ ਵਿਅਕਤੀ ਬੰਗਲਾਦੇਸ਼ ਛੱਡ ਗਿਆ ਅਤੇ ਕਦੇ ਵਾਪਸ ਨਹੀਂ ਆਇਆ।
Bathinda Police ਮੁਲਾਜ਼ਮ ਦਾ ਕਾਰਨਾਮਾ, ਰਿਸ਼ਵਤ ਲੈਕੇ ਫ਼ਿਲਮੀ ਸਟਾਈਲ ‘ਚ ਭਜਾਈ ਗੱਡੀ | D5 Channel Punjabi
ਮਹਿਲਾ ਆਪਣੇ ਫਰਾਰ ਪਤੀ ਦੀ ਭਾਲ ਵਿੱਚ ਬੰਗਲਾਦੇਸ਼ ਤੋਂ ਆਈ ਹੈ ਅਤੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਮਾਮਲੇ ਨੂੰ ਅਗਲੇਰੀ ਜਾਂਚ ਲਈ ਵੂਮੈਨ ਐਂਡ ਚਾਈਲਡ ਸੇਫਟੀ ਵਿਭਾਗ ਨੂੰ ਭੇਜ ਦਿੱਤਾ ਗਿਆ ਹੈ। ਪੁਲਿਸ ਮੁਤਾਬਕ ਬੰਗਲਾਦੇਸ਼ ਦੀ ਮਹਿਲਾ ਟੂਰਿਸਟ ਵੀਜ਼ੇ ‘ਤੇ ਭਾਰਤ ਆਈ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.