Laxman Narasimhan ਹੋਣਗੇ ਵਿਸ਼ਵ ਦੀ ਮਸ਼ਹੂਰ ਕੌਫੀ ਕੰਪਨੀ Starbucks ਦੇ ਨਵੇਂ CEO
ਨਵੀਂ ਦਿੱਲੀ : ਵਿਸ਼ਵ ਦੀ ਮਸ਼ਹੂਰ ਕੌਫੀ ਕੰਪਨੀ ਸਟਾਰਬਕਸ ਨੇ ਭਾਰਤੀ ਮੂਲ ਦੇ ਲਕਸ਼ਮਣ ਨਰਸਿਮਹਨ ਨੂੰ ਨਵਾਂ ਮੁੱਖ ਕਾਰਜਕਾਰੀ ਅਧਿਕਾਰੀ ਨਿਯੁਕਤ ਕੀਤਾ ਹੈ। ਨਰਸਿਮਹਨ ਲੰਡਨ ਤੋਂ ਅਮਰੀਕਾ ਚਲੇ ਜਾਣਗੇ। ਉਹ 1 ਅਪ੍ਰੈਲ, 2023 ਨੂੰ ਸੀਈਓ ਦਾ ਅਹੁਦਾ ਸੰਭਾਲਣਗੇ। ਸਟਾਰਬਕਸ ਨੇ ਵੀਰਵਾਰ ਨੂੰ ਘੋਸ਼ਣਾ ਕੀਤੀ ਕਿ ਨਰਸਿਮਹਨ ਕੰਪਨੀ ਦੇ ਅਗਲੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਸਟਾਰਬਕਸ ਦੇ ਨਿਰਦੇਸ਼ਕ ਬੋਰਡ ਦੇ ਮੈਂਬਰ ਹੋਣਗੇ। ਨਰਸਿਮਹਨ 1 ਅਕਤੂਬਰ, 2022 ਨੂੰ ਲੰਡਨ ਤੋਂ ਸਿਆਟਲ, ਯੂਐਸਏ ਵਿੱਚ ਤਬਦੀਲ ਹੋਣ ਤੋਂ ਬਾਅਦ ਭਵਿੱਖ ਦੇ ਸੀਈਓ ਬਣ ਜਾਣਗੇ।
Beadbi Case : ‘AAP’ ਸਰਕਾਰ ਦਾ ਵੱਡਾ ਐਕਸ਼ਨ, ਗੋਲ਼ੀਕਾਂਡ ਦੇ ਦੋਸ਼ੀ ਜਾਣਗੇ ਜੇਲ੍ਹ | D5 Channel Punjabi
ਉਹ ਅਗਲੇ ਸਾਲ ਸੀਈਓ ਦਾ ਅਹੁਦਾ ਸੰਭਾਲਣਗੇ। ਉਦੋਂ ਤੱਕ, ਉਹ ਅੰਤਰਿਮ ਸੀਈਓ ਹਾਵਰਡ ਸ਼ੁਲਟਜ਼ ਨਾਲ ਮਿਲ ਕੇ ਕੰਮ ਕਰਨਗੇ। ਇਸ ਤੋਂ ਪਹਿਲਾਂ ਨਰਸਿਮਹਨ ਰੇਕਿਟ, ਲਾਇਸੋਲ ਅਤੇ ਬੇਬੀ ਫਾਰਮੂਲਾ ਨਿਰਮਾਤਾ ਐਨਫਾਮਿਲ ਨਾਲ ਕੰਮ ਕਰ ਚੁੱਕੇ ਹਨ। ਉਨ੍ਹਾਂ ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਹ ਬ੍ਰਿਟੇਨ ਦੇ ਰੈਕਿਟ ਬੈਨਕਿਜ਼ਰ ਗਰੁੱਪ ਦੇ ਮੁੱਖ ਕਾਰਜਕਾਰੀ ਦੇ ਅਹੁਦੇ ਤੋਂ ਅਸਤੀਫਾ ਦੇ ਦੇਣਗੇ।
CM Khattar ਦੇ ਗੜ੍ਹ ’ਚ ਗਰਜੇ Mann ਤੇ Kejriwal, ਹਰਿਆਣਾ ’ਚ ਵੀ ਬਣੂ ਸਰਕਾਰ | D5 Channel Punjabi
ਰੇਕਟ ਛੱਡਣ ਤੋਂ ਬਾਅਦ ਕੰਪਨੀ ਦੇ ਸ਼ੇਅਰਾਂ ਦੀ ਕੀਮਤ ‘ਚ ਚਾਰ ਫੀਸਦੀ ਦੀ ਗਿਰਾਵਟ ਦੇਖਣ ਨੂੰ ਮਿਲੀ। ਸਟਾਰਬਕਸ ਦੇ ਚੇਅਰਮੈਨ ਮੇਲੋਡੀ ਹੌਬਸਨ ਨੇ ਕਿਹਾ ਕਿ ਕੰਪਨੀ ਦਾ ਮੰਨਣਾ ਹੈ ਕਿ ਸਾਡੇ ਅਗਲੇ ਸੀਈਓ ਵਿੱਚ ਸਾਡੇ ਕੋਲ ਇੱਕ ਅਸਾਧਾਰਨ ਵਿਅਕਤੀ ਹੈ। ਨਰਸਿਮਹਨ ਨੇ ਵਪਾਰ ਜਗਤ ਵਿੱਚ ਕਈ ਮਹੱਤਵਪੂਰਨ ਕੰਮ ਕਰਕੇ ਬਹੁਤ ਪ੍ਰਸਿੱਧੀ ਖੱਟੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.