KL ਰਾਹੁਲ ਦੀ ਜਰਮਨੀ ‘ਚ ਸਫ਼ਲ ਸਰਜਰੀ
ਨਵੀਂ ਦਿੱਲੀ : ਭਾਰਤ ਦੇ ਸੀਨੀਅਰ ਸਲਾਮੀ ਬੱਲੇਬਾਜ਼ ਅਤੇ ਨਿਯਮਤ ਉਪ-ਕਪਤਾਨ ਲੋਕੇਸ਼ ਰਾਹੁਲ ਦਾ ਜਰਮਨੀ ‘ਚ ਸਪੋਰਟਸ ਹਰਨੀਆਂ ਦਾ ਸਫ਼ਲ ਆਪ੍ਰੇਸ਼ਨ ਹੋਇਆ ਹੈ ਅਤੇ ਉਸ ਦੇ ਕੁਝ ਹੋਰ ਮਹੀਨਿਆਂ ਤੱਕ ਮੁਕਾਬਲੇਬਾਜ਼ੀ ਕ੍ਰਿਕੇਟ ਤੋਂ ਬਾਹਰ ਹੋਣ ਦੀ ਸੰਭਾਵਨਾ ਹੈ। ਇਸ ਮਹੀਨੇ ਦੇ ਸ਼ੁਰੂ ‘ਚ ਦੱਖਣੀ ਅਫਰੀਕਾ ਦੇ ਖ਼ਿਲਾਫ਼ ਘਰੇਲੂ ਟੀ-20 ਅੰਤਰਰਾਸ਼ਟਰੀ ਸੀਰੀਜ਼ ਤੋਂ ਬਾਹਰ ਹੋਣ ਲਈ ਮਜ਼ਬੂਰ ਹੋਏ ਰਾਹੁਲ ਨੂੰ ਪਿਛਲੇ ਸਾਲਾਂ ਤੋਂ ਢਿੱਡ ਦੇ ਹੇਠਲੇ ਹਿੱਸੇ ਨਾਲ ਸਬੰਧਤ ਫਿਟਨੈੱਸ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ‘ਚ ਕਮਰ ‘ਚ ਖਿਚਾਅ ਅਤੇ ਪੈਰ ਦੀਆਂ ਮਾਸਪੇਸ਼ੀਆਂ ਦੀ ਸੱਟ ਵੀ ਸ਼ਾਮਲ ਹੈ।
Hello everyone. It’s been a tough couple of weeks but the surgery was successful. I’m healing and recovering well. My road to recovery has begun. Thank you for your messages and prayers. See you soon 🏏♥️ pic.twitter.com/eBjcQTV03z
— K L Rahul (@klrahul) June 29, 2022
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.