Breaking NewsD5 specialEntertainmentNews

‘Khan Saab’ ਤੋਂ ਪੰਜਾਬੀ ਗਾਇਕ ਸ਼ਿਵਜੋਤ ਨੇ ਉਡਾਈਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ, ਗ੍ਰਿਫ਼ਤਾਰੀ ਤੋਂ ਬਾਅਦ ਮਿਲੀ ਜ਼ਮਾਨਤ

ਚੰਡੀਗੜ੍ਹ : ਪੰਜਾਬੀ ਗਾਇਕ ਖਾਨ ਸਾਹਬ ਬੀਤੇ ਦਿਨ ਆਪਣਾ ਜਨਮਦਿਨ ਮਨਾ ਕੇ ਬੁਰੇ ਫਸ ਗਏ ਹਨ। ਜਿਸਤੋਂ ਬਾਅਦ ਹੁਣ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਏ ਜਾਣ ਨੂੰ ਲੈ ਕੇ ਪੰਜਾਬੀ ਗਾਇਕ ਤੇ ਗੀਤਕਾਰ ਸ਼ਿਵਜੋਤ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸ਼ਿਵਜੋਤ ਆਪਣੇ ਸਾਥੀਆਂ, ਯਾਦਵਿੰਦਰ ਸਿੰਘ, ਜਸ਼ਨਦੀਪ ਸਿੰਘ, ਹਰਮਨਜੋਤ ਸਿੰਘ ਤੇ ਰਮਨਦੀਪ ਸਿੰਘ ਦੇ ਨਾਲ ਬੀਤੇ ਦਿਨੀਂ ਥਾਣਾ ਕਾਠਗੜ੍ਹ ਅਧੀਨ ਆਉਂਦੇ ਰਿਆਤ ਬਾਹਰਾ ਕਾਲਜ ’ਚ ਇਕ ਗੀਤ ਦੀ ਸ਼ੂਟਿੰਗ ਕਰ ਰਹੇ ਸਨ। ਇਸੇ ਦੌਰਾਨ ਉਨ੍ਹਾਂ ਵਲੋਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਗਈਆਂ ਹਨ।

ਪੁਲਿਸ ਨੇ ਭਜਾ-ਭਜਾ ਕੁੱਟੇ ਜਥੇਬੰਦੀਆਂ ਦੇ ਆਗੂ ਕੁੱਟ-ਕੁੱਟ ਤੋੜਤੀਆਂ ਲਾਠੀਆਂ, ਭੰਨਤੇ ਗਿੱਟੇ !ਮਾਹੌਲ ਹੋਇਆ ਪੂਰਾ ਗਰਮ!

ਇਸ ਨੂੰ ਦੇਖਦੇ ਹੋਏ ਥਾਣਾ ਆਸਰੋਂ ਦੇ ਇੰਚਰਾਜ ਸਬ-ਇੰਸਪੈਕਟਰ ਜਰਨੈਲ ਸਿੰਘ ਵਲੋਂ ਸ਼ਿਵਜੋਤ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ ’ਚ ਗਾਇਕ ਸ਼ਿਵਜੋਤ ਸਮੇਤ ਪੰਜਾਂ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਗਿਆ। ਹਾਲਾਂਕਿ ਬਾਅਦ ’ਚ ਇਨ੍ਹਾਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਗਿਆ। ਪੁਲਿਸ ਦਾ ਕਹਿਣਾ ਹੈ ਕਿ ਉਕਤ ਵਿਅਕਤੀਆਂ ਖ਼ਿਲਾਫ਼ ਕੋਰੋਨਾ ਗਾਈਡਲਾਈਨਜ਼ ਦੀ ਉਲੰਘਣਾ ਕਰਨ ਤੇ ਵਾਇਲੇਸ਼ਨ ਐਕਟ ਤਹਿਤ ਵੱਖ-ਵੱਖ ਧਾਰਾਵਾਂ ਅਧੀਨ ਮਾਮਨਾ ਦਰਜ ਕੀਤਾ ਗਿਆ ਹੈ। ਇਸ ਨੂੰ ਲੈ ਕੇ ਅਗਲੀ ਕਾਰਵਾਈ ਵੀ ਕੀਤੀ ਜਾ ਰਹੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button