Kejriwal ਨੇ ਸਿੱਖਿਆ ਬਾਰੇ ਪੰਜਾਬੀਆਂ ਨੂੰ ਦਿੱਤੀ ਚੌਥੀ ਗਰੰਟੀ
ਕਿਹਾ, ਅਧਿਆਪਕਾਂ ਨੂੰ ਪੱਕੀ ਨੌਕਰੀ ਅਤੇ ਇੱਜ਼ਤ ਵਾਲੀ ਤਨਖ਼ਾਹ ਦੇਵਾਂਗੇ

ਪਠਾਨਕੋਟ/ਚੰਡੀਗੜ: ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ Arvind Kejriwal ਨੇ ਪਠਾਨਕੋਟ ਵਿੱਚ ਪੰਜਾਬ ਵਾਸੀਆਂ ਨੂੰ ‘ਚੰਗੀ ਅਤੇ ਮੁਫ਼ਤ ਸਿੱਖਿਆ’ ਦੀ ਚੌਥੀ ਗਰੰਟੀ ਦਿੱਤੀ, ਜਿਸ ਤਹਿਤ ਪੰਜਾਬ ‘ਚ ਪੈਦਾ ਹੋਣ ਵਾਲੇ ਹਰ ਬੱਚੇ ਨੂੰ ਮੁਫ਼ਤ ਅਤੇ ਬਿਹਤਰੀਨ ਸਰਕਾਰੀ ਸਿੱਖਿਆ ਦੇਣ ਲਈ ਪੰਜਾਬ ਸਰਕਾਰ ਜ਼ਿੰਮੇਵਾਰ ਹੋਵੇਗੀ। ਸਿੱਖਿਆ ਬਾਰੇ ਚੌਥੀ ਗਰੰਟੀ ਦਾ ਐਲਾਨ ਕਰਦਿਆਂ Arvind Kejriwal ਨੇ ਕਿਹਾ, ”ਦਿੱਲੀ ਦੀ ਤਰਾਂ ਪੰਜਾਬ ਵਿੱਚ ਵੀ ਬਿਹਤਰੀਨ ਅਤੇ ਮੁਫ਼ਤ ਸਰਕਾਰੀ ਸਿੱਖਿਆ ਦਿੱਤੀ ਜਾਵੇਗੀ। ਅਮੀਰ ਅਤੇ ਗ਼ਰੀਬ ਦੇ ਬੱਚੇ ਨੂੰ ਇੱਕੋ ਜਿਹੀ ਸਿੱਖਿਆ ਮਿਲੇਗੀ। ਪੰਜਾਬ ਅਤੇ ਦੇਸ਼ ਦੇ ਨਿਰਮਾਣ ਦੀ ਗੱਲ ਤਾਂ ਅੱਗੇ ਵਧੇਗੀ, ਜੇ ਬੱਚਿਆਂ ਨੂੰ ਬਿਹਤਰੀਨ ਅਤੇ ਮੁਫ਼ਤ ਸਿੱਖਿਆ ਮਿਲੇਗੀ।” ਉਨਾਂ ਕਿਹਾ ਕਿ ਦਿੱਲੀ ਵਿੱਚ ਸਰਕਾਰੀ ਬਜਟ ‘ਚੋਂ 25 ਫ਼ੀਸਦੀ ਬਜਟ ਸਿੱਖਿਆ ‘ਤੇ ਖ਼ਰਚਿਆਂ ਜਾਂਦਾ ਹੈ। ਇਸ ਕਾਰਨ ਉੱਥੇ ਸਰਕਾਰੀ ਸਕੂਲ ਸਿੱਖਿਆ ਬਿਹਤਰ ਹੋਈ ਹੈ ਅਤੇ ਕਰੀਬ 2. 50 ਲੱਖ ਬੱਚੇ ਸਰਕਾਰੀ ਸਕੂਲਾਂ ਵਿੱਚ ਹੋਰ ਦਾਖ਼ਲ ਹੋਏ ਹਨ, ਜਿਹੜੇ ਪਹਿਲਾਂ ਪ੍ਰਾਈਵੇਟ ਤੇ ਮਹਿੰਗੇ ਸਕੂਲਾਂ ਵਿੱਚ ਪੜਦੇ ਸਨ।
Tarn Taran News : ਸਰਪੰਚ ਨੇ MLA ਨਾਲ ਮਿਲ ਕੀਤਾ ਅਜਿਹਾ ਕੰਮ, Delhi ਤੱਕ ਪਹੁੰਚੀ ਖ਼ਬਰ || D5 Channel Punjabi
Arvind Kejriwal ਨੇ ਕਿਹਾ ਕਿ ਦਿੱਲੀ ਦੇ ਸਰਕਾਰੀ ਸਕੂਲਾਂ ਦੇ ਬੱਚੇ 99.97 ਫ਼ੀਸਦੀ ਪਾਸ ਹੋਏ ਹਨ ਅਤੇ ਇਨਾਂ ਸਕੂਲਾਂ ਵਿਚੋਂ ਪਾਸ ਹੋਣ ਵਾਲੇ ਬੱਚਿਆਂ ਨੇ ਡਾਕਟਰੀ, ਇੰਜੀਨੀਅਰਿੰਗ ਦੇ ਕੋਰਸਾਂ ਵਿੱਚ ਦਾਖ਼ਲੇ ਪ੍ਰਾਪਤ ਕੀਤੇ ਹਨ। ਉਨਾਂ ਕਿਹਾ ਕਿ ਦਿੱਲੀ ਵਿੱਚ ਵੀ ਪਹਿਲਾਂ ਸਰਕਾਰੀ ਸਕੂਲ ਸਿੱਖਿਆ ਬਹੁਤ ਮਾੜੀ ਸੀ, ਜਿਸ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਠੀਕ ਕੀਤਾ ਹੈ। ਸਿੱਖਿਆ ਵਿਵਸਥਾ ਠੀਕ ਹੋਣ ਦੀ ਖ਼ਬਰ ਸੁਣ ਕੇ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਡੋਨਲ ਟਰੰਪ ਦੀ ਪਤਨੀ ਮੇਲਾਨੀਆ ਟਰੰਪ ਵੀ ਦਿੱਲੀ ਦੇ ਸਰਕਾਰੀ ਸਕੂਲ ਦੇਖਣ ਲਈ ਆਈ ਸੀ, ਭਾਵੇਂ ਕਿ ਪ੍ਰਧਾਨ ਮੰਤਰੀ Narendra Modi ਨੇ ਉਨਾਂ ਨੂੰ ਰੋਕਣ ਦੇ ਯਤਨ ਕੀਤੇ ਸਨ। Arvind Kejriwal ਨੇ ਪੰਜਾਬ ਦੀ ਸਰਕਾਰੀ ਸਿੱਖਿਆ ਵਿਵਸਥਾ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੂਬੇ ‘ਚ ਅਧਿਆਪਕ ਦੁਖੀ ਹਨ ਕਿਉਂਕਿ ਉਨਾਂ ਨੂੰ ਪੱਕਾ (ਰੈਗੂਲਰ) ਨਹੀਂ ਕੀਤਾ ਜਾਂਦਾ ਅਤੇ ਇੱਜ਼ਤ ਵਾਲੀ ਤਨਖ਼ਾਹ ਨਹੀਂ ਦਿੱਤੀ ਜਾਂਦੀ। ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਉਣ ਦੀ ਅਪੀਲ ਕਰਦਿਆਂ Kejriwal ਨੇ ਕਿਹਾ ਕਿ ਸੂਬੇ ‘ਚ ‘ਆਪ’ ਦੀ ਸਰਕਾਰ ਬਣਨ ‘ਤੇ ਮੁਫ਼ਤ ਅਤੇ ਬਿਹਤਰੀਨ ਸਰਕਾਰੀ ਸਿੱਖਿਆ ਦਾ ਪ੍ਰਬੰਧ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਹੋਵੇਗੀ। ਨਵੇਂ ਸਕੂਲ ਬਣਾਏ ਜਾਣਗੇ ਅਤੇ ਪੁਰਾਣੀਆਂ ਇਮਾਰਤਾਂ ਦਾ ਨਵਨਿਰਮਾਣ ਕੀਤਾ ਜਾਵੇਗਾ। ਅਧਿਆਪਕਾਂ ਨੂੰ ਪੱਕੀਆਂ ਨੌਕਰੀਆਂ ਦਿੱਤੀਆਂ ਜਾਣਗੀਆਂ ਅਤੇ ਇੱਜ਼ਤ ਵਾਲੀ ਤਨਖ਼ਾਹ ਦਿੱਤੀ ਜਾਵੇਗੀ। ਪੰਜਾਬ ਦੀ ਸਰਕਾਰੀ ਸਿੱਖਿਆ ਵਿਵਸਥਾ ਨੂੰ ਵੀ ਅਮਰੀਕਾ, ਲੰਡਨ, ਕੈਨੇਡਾ ਤੋਂ ਦੇਖਣ ਲਈ ਲੋਕ ਆਇਆ ਕਰਨਗੇ।
ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ Manish Sisodia ਨੇ ਕਿਹਾ ਕਿ ਮੁੱਖ ਮੰਤਰੀ Charanjit Singh Channi ਦੇ ਵਿਧਾਨ ਸਭਾ ਹਲਕੇ ਚਮਕੌਰ ਸਾਹਿਬ ਦੇ ਸਰਕਾਰੀ ਸਕੂਲਾਂ ਦੀ ਤਰਸਯੋਗ ਹਾਲਤ Channi ਅਤੇ ਸਿੱਖਿਆ ਮੰਤਰੀ Pargat Singh ਦੇ ਦਾਅਵਿਆਂ ਦੀ ਫ਼ੂਕ ਕੱਢ ਰਹੀ ਹੈ, ਜਿੱਥੇ 6 ਹਜ਼ਾਰ ਰੁਪਏ ਮਹੀਨਾ ਤਨਖ਼ਾਹ ਵਾਲਾ ਕੱਚਾ ਅਧਿਆਪਕ 5 ਕਲਾਸਾਂ ਸੰਭਾਲ ਰਿਹਾ ਹੈ। ਨਤੀਜੇ ਵਜੋਂ ਮਾਪਿਆਂ ਨੇ ਆਪਣੇ ਬੱਚੇ ਹਟਾ ਲਏ ਅਤੇ ਸਿਰਫ਼ 30 ਬੱਚੇ ਹੀ ਰਹਿ ਗਏ। Sisodia ਨੇ ਕਿਹਾ ਕਿ ਸਿਰਫ਼ 2 ਮਹੀਨਿਆਂ ਦੀ ਗੱਲ ਹੈ, ‘ਆਪ’ ਦੀ ਸਰਕਾਰ ਬਣਦਿਆਂ ਹੀ ਸਕੂਲਾਂ ਨੂੰ ਲੱਗੇ ਤਾਲੇ ਖੁੱਲ ਜਾਣਗੇ, ਜਾਲੇ ਸਾਫ਼ ਹੋ ਜਾਣਗੇ ਅਤੇ ਸਮੁੱਚੀ ਸਕੂਲ ਵਿਵਸਥਾ ਦਾ ਕਾਇਆਂ-ਕਲਪ ਕਰ ਦਿੱਤਾ ਜਾਵੇਗਾ।ਇਸ ਮੌਕੇ Bhagwant Mann ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਸਰਕਾਰੀ ਸਕੂਲਾਂ ਦੇ ਗੇਟਾਂ ਅਤੇ ਕੰਧਾਂ ‘ਤੇ ਮਾਪਿਆਂ, ਮਾਸਟਰਾਂ ਅਤੇ ਦਾਨੀਆਂ ਦੇ ਪੈਸਿਆਂ ਨਾਲ ਕਲੀ-ਪੋਚਾ ਕਰਵਾ ਕੇ ਇਨਾਂ ਸਰਕਾਰੀ ਸਕੂਲਾਂ ਨੂੰ ਸਮਾਰਟ ਸਕੂਲ ਦੱਸ ਰਹੀ ਹੈ। ਇਸ ਦਾ ਪਰਦਾਫਾਸ਼ ਦਿੱਲੀ ਦੇ ਸਿੱਖਿਆ ਅਤੇ ਉਪ ਮੁੱਖ ਮੰਤਰੀ Manish Sisodia ਨੇ ਮੁੱਖ ਮੰਤਰੀ Channi ਦੇ ਇਲਾਕੇ ਦੇ ਸਕੂਲਾਂ ਦਾ ਪਹਿਲਾ ਦੌਰਾ ਕਰ ਕੇ ਕਰ ਦਿੱਤਾ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.