Kartik Aaryan ਨੂੰ ਤੋਹਫ਼ੇ ’ਚ ਮਿਲੀ 3.72 ਕਰੋੜ ਦੀ ਕਾਰ

ਮੁੰਬਈ: ਭੂਸ਼ਣ ਕੁਮਾਰ ਵਲੋਂ ਪ੍ਰੋਡਿਊਸ ਕੀਤੀ ‘ਭੂਲ ਭੁਲੱਈਆ 2’ ਨੇ ਬਾਕਸ ਆਫਿਸ ’ਤੇ ਵੱਡੇ ਰਿਕਾਰਡ ਬਣਾਏ ਹਨ। ਇਸ ਫ਼ਿਲਮ ਨੇ ਹੁਣ ਤਕ 180 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰ ਲਈ ਹੈ। ਇਸੇ ਤੋਂ ਖ਼ੁਸ਼ ਹੋ ਕੇ ਭੂਸ਼ਣ ਕੁਮਾਰ ਨੇ ਕਾਰਤਿਕ ਆਰੀਅਨ ਨੂੰ ਇਕ ਮਹਿੰਗਾ ਤੋਹਫ਼ਾ ਦੇ ਦਿੱਤਾ ਹੈ।ਉਹ ਤੋਹਫਾ ਹੈ ਮੈਕਲੈਰਨ ਜੀ. ਟੀ.। ਜੀ ਹਾਂ ਤੁਸੀ ਬਿਲਕੁੱਲ ਸਹੀ ਸੁਣ ਰਹੇ ਹੋ।
Jattana News : Sumedh Saini ਨੇ ਮਰਵਾਇਆ Jattana ਦਾ ਪਰਿਵਾਰ? | D5 Channel Punjabi
ਭੂਸ਼ਣ ਕੁਮਾਰ ਨੇ ਕਾਰਤਿਕ ਆਰੀਅਨ ਨੂੰ ਤੋਹਫ਼ੇ ’ਚ ਮੈਕਲੈਰਨ ਜੀ. ਟੀ. ਗੱਡੀ ਦਿੱਤੀ ਹੈ। ਇਸ ਗੱਡੀ ਦੀ ਕੀਮਤ 3.72 ਕਰੋੜ ਰੁਪਏ ਤੋਂ ਵੱਧ ਹੈ। ਇਸ ਦੇ ਨਾਲ ਇਹ ਵੀ ਦੱਸ ਦੇਈਏ ਕਿ ਭਾਰਤ ’ਚ ਇਹ ਸਿਰਫ ਇਕੋ ਗੱਡੀ ਹੈ, ਜੋ ਕਾਰਤਿਕ ਆਰੀਅਨ ਦੇ ਕੋਲ ਹੈ।
Aghneepath Protest : ਅਗਨੀਪਥ ਯੋਜਨਾ, ਕੇਂਦਰ ਖਿਲਾਫ਼ ਕਿਸਾਨ, ਨਵੇਂ ਸੰਘਰਸ਼ ਦਾ ਐਲਾਨ | D5 Channel Punjabi
ਕਾਰਤਿਕ ਆਰੀਅਨ ਨੇ ਗੱਡੀ ਨਾਲ ਤਸਵੀਰਾਂ ਸਾਂਝੀਆਂ ਕਰਦਿਆਂ ਲਿਖਿਆ, ‘‘ਚਾਇਨੀਜ਼ ਖਾਣ ਲਈ ਨਵਾਂ ਟੇਬਲ ਗਿਫ਼ਟ ਮਿਲ ਗਿਆ। ਮਿਹਨਤ ਦਾ ਫਲ ਮਿੱਠਾ ਹੁੰਦਾ ਹੈ ਸੁਣਿਆ ਸੀ, ਇੰਨਾ ਵੱਡਾ ਹੋਵੇਗਾ, ਇਹ ਨਹੀਂ ਪਤਾ ਸੀ। ਭਾਰਤ ਦੀ ਪਹਿਲੀ ਮੈਕਲੈਰਨ ਜੀ. ਟੀ.। ਅਗਲਾ ਗਿਫ਼ਟ ਪ੍ਰਾਈਵੇਟ ਜੈੱਟ ਸਰ।’’
View this post on Instagram
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.