Breaking NewsD5 specialIndiaNewsTop News

Karnal ‘ਚ ਕਿਸਾਨਾਂ ਦੀ ਮਹਾ ਪੰਚਾਇਤ ਕੱਲ੍ਹ, ‘ਨਵੀਂ ਅਨਾਜ ਮੰਡੀ ‘ਚ ਇੱਕਠੇ ਹੋਣ ਸਾਰੇ ਕਿਸਾਨ ਸਾਥੀ’

ਕਰਨਾਲ : ਕਰਨਾਲ ‘ਚ ਲਾਠੀਚਾਰਜ ਤੋਂ ਬਾਅਦ ਕਿਸਾਨੀ ਅੰਦੋਲਨ ‘ਚ ਹਲਚਲ ਲਗਾਤਾਰ ਵੱਧਦੀ ਜਾ ਰਹੀ ਹੈ। ਬੀਤੇ ਦਿਨ ਮੁਜ਼ੱਫਰਨਗਰ ‘ਚ ਕਿਸਾਨ ਮਹਾ ਪੰਚਾਇਤ ਤੋਂ ਬਾਅਦ ਹੁਣ 7 ਸਤੰਬਰ ਨੂੰ ਕਰਨਾਲ ‘ਚ ਕਿਸਾਨ ਮਹਾ ਪੰਚਾਇਤ ਹੋਵੇਗੀ। ਸੰਯੁਕਤ ਕਿਸਾਨ ਮੋਰਚੇ ਦੇ ਐਲਾਨ ‘ਤੇ ਕਰਨਾਲ ਦੀ ਅਨਾਜ ਮੰਡੀ ‘ਚ ਕਿਸਾਨ ਮਹਾ ਪੰਚਾਇਤ ਦਾ ਪ੍ਰਬੰਧ ਹੋਵੇਗਾ। ਭਾਰਤੀ ਕਿਸਾਨ ਯੂਨੀਅਨ ਦੇ ਪ੍ਰਦੇਸ਼ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਕਿਸਾਨ ਸਾਥੀਆਂ ਨੂੰ ਅਪੀਲ ਕੀਤੀ ਹੈ ਕਿ ਕੱਲ੍ਹ ਸਵੇਰੇ 10 ਵਜੇ ਕਰਨਾਲ ਦੀ ਨਵੀਂ ਅਨਾਜ ਮੰਡੀ ‘ਚ ਇੱਕਠੇ ਹੋਣ।

ਕਸੂਤਾ ਫਸਿਆ ਹਰਜੀਤ ਗਰੇਵਾਲ ! ਕਿਸਾਨਾਂ ਨੇ ਦਿੱਤੀ ਸਿੱਧੀ ਚੇਤਾਵਨੀ D5 Channel Punjabi

ਜਾਣਕਾਰੀ ਮੁਤਾਬਕ ਕੱਲ੍ਹ ਭਾਰਤੀ ਕਿਸਾਨ ਯੂਨੀਅਨ ਕਰਨਾਲ ਦੀ ਅਨਾਜ ਮੰਡੀ ‘ਚ ਮਹਾ ਪੰਚਾਇਤ ਕਰਕੇ ਮਿੰਨੀ ਸਕੱਤਰੇਤ ਦਾ ਘਿਰਾਉ ਕਰੇਗੀ। ਸਕੱਤਰੇਤ ਏਰੀਆ ‘ਚ ਧਾਰਾ – 144 ਲਗਾ ਦਿੱਤੀ ਗਈ ਹੈ। ਮੰਨਿਆ ਜਾ ਰਿਹਾ ਹੈ ਕਿ ਹਰਿਆਣੇ ਤੋਂ ਇਲਾਵਾ ਪੰਜਾਬ ਅਤੇ ਉੱਤਰ ਪ੍ਰਦੇਸ਼ ਤੋਂ ਵੀ ਕਿਸਾਨ ਕਰਨਾਲ ਪਹੁੰਚਣਗੇ। ਨਾਲ ਹੀ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਉਨ੍ਹਾਂ ਦਾ ਅੰਦੋਲਨ ਬਰਕਰਾਰ ਰਹੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button