Breaking NewsD5 specialEntertainmentNewsTop News

Karan Aujla ਨੇ ਆਪਣੇ ਸ਼ੋਅ ਦੌਰਾਨ ਸਿੱਧੂ ਮੂਸੇ ਵਾਲਾ, ਦੀਪ ਸਿੱਧੂ ਤੇ ਸੰਦੀਪ ਅੰਬੀਆਂ ਨੂੰ ਦਿੱਤੀ ਸ਼ਰਧਾਂਜਲੀ

ਪਟਿਆਲਾ : ਪੰਜਾਬੀ ਗਾਇਕ ਕਰਨ ਔਜਲਾ ਇਨ੍ਹੀਂ ਦਿਨੀਂ ਆਸਟ੍ਰੇਲੀਆ ਵਿਖੇ ਆਪਣੇ ਲਾਈਵ ਸ਼ੋਅਜ਼ ਲਈ ਪਹੁੰਚੇ ਹੋਏ ਹਨ। ਆਸਟ੍ਰੇਲੀਆ ਦੇ ਪਰਥ ਵਿਖੇ ਬੀਤੇ ਦਿਨੀਂ ਕਰਨ ਔਜਲਾ ਦਾ ਸ਼ੋਅ ਸੀ। ਇਸ ਦੌਰਾਨ ਕਰਨ ਔਜਲਾ ਨੇ ਸਿੱਧੂ ਮੂਸੇ ਵਾਲਾ ਨੂੰ ਸ਼ਰਧਾਂਜਲੀ ਦਿੱਤੀ।

ਪਾਰਲੀਮੈਂਟ ‘ਚ ਜਾਣ ਤੋਂ ਪਹਿਲਾਂ ਸਿਮਰਨਜੀਤ ਮਾਨ ਦਾ ਵੱਡਾ ਬਿਆਨ D5 Channel Punjabi

ਕਰਨ ਔਜਲਾ ਦੇ ਲਾਈਵ ਸ਼ੋਅ ਤੋਂ ਇਕ ਤਸਵੀਰ ਤੇ ਵੀਡੀਓ ਸਾਹਮਣੇ ਆਈ ਹੈ, ਜਿਸ ’ਚ ਸਿੱਧੂ ਮੂਸੇ ਵਾਲਾ, ਦੀਪ ਸਿੱਧੂ ਤੇ ਸੰਦੀਪ ਨੰਗਲ ਅੰਬੀਆਂ ਨੂੰ ਸ਼ਰਧਾਂਜਲੀ ਦੇਣ ਲਈ ਇਕ ਤਸਵੀਰ ਸਕ੍ਰੀਨ ’ਤੇ ਚਲਾਈ ਗਈ। ਇਸ ਤਸਵੀਰ ਨਾਲ ਲਿਖਿਆ ਸੀ ‘‘ਰੈਸਟ ਇਨ ਪੀਸ ਬ੍ਰਦਰਜ਼।’’ ਯਾਨੀ ਭਰਾਵਾਂ ਦੀ ਆਤਮਾ ਨੂੰ ਸ਼ਾਂਤੀ ਮਿਲੇ।

ਸਹੁੰ ਚੁੱਕਦੇ ਹੋਏ ਮਿਸਰਨਜੀਤ ਮਾਨ ਨੇ ਆਖੀ ਵੱਡੀ ਗੱਲ! D5 Channel Punjabi

ਦੱਸ ਦਈਏ ਕਿ ਸਿੱਧੂ ਮੂਸੇ ਵਾਲਾ ਦੇ ਕਤਲ ਨਾਲ ਕਰਨ ਔਜਲਾ ਨੂੰ ਡੂੰਘਾ ਸਦਮਾ ਲੱਗਾ ਸੀ। ਕਰਨ ਔਜਲਾ ਨੇ ਆਪਣਾ ਗੀਤ ‘ਗੇਮ ਓਵਰ’ ਵੀ ਇਸ ਦੇ ਚਲਦਿਆਂ ਮੁਲਤਵੀ ਕਰ ਦਿੱਤਾ ਸੀ। ਆਪਣੀਆਂ ਪੋਸਟਾਂ ਰਾਹੀਂ ਕਰਨ ਔਜਲਾ ਨੇ ਸਿੱਧੂ ਮੂਸੇ ਵਾਲਾ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button