Breaking NewsD5 specialIndiaNews

JNU ਹਿੰਸਾ : ਦਿੱਲੀ ਪੁਲਿਸ ਨੇ ਜਾਰੀ ਕੀਤੀਆਂ 9 ਸ਼ੱਕੀਆਂ ਦੀਆਂ ਤਸਵੀਰਾਂ

ਨਵੀਂ ਦਿੱਲੀ : JNU ‘ਚ ਹਿੰਸਾ ਦੇ ਸਿਲਸਿਲੇ ‘ਚ ਦਿੱਲੀ ਪੁਲਿਸ ਨੇ ਸ਼ੁੱਕਰਵਾਰ ਨੂੰ ਨੌਂ ਸ਼ੱਕੀਆਂ ਦੀ ਤਸਵੀਰ ਜਾਰੀ ਕੀਤੀ ਹੈ। ਪੁਲਿਸ ਦਾ ਦਾਅਵਾ ਹੈ ਕਿ JNU ਵਿਦਿਆਰਥੀ ਸੰਘ ਦੀ ਪ੍ਰਧਾਨ ਆਇਸ਼ੀ ਘੋਸ਼ ਉਨ੍ਹਾਂ ਵਿਚੋਂ ਇੱਕ ਸਨ। ਦਿੱਲੀ ਪੁਲਿਸ ਦੀ ਕਰਾਈਮ ਬ੍ਰਾਂਚ ਨੇ ਪੱਤਰਕਾਰ ਸੰਮੇਲਨ ਵਿਚ ਦਸਿਆ ਕਿ ਜਿਹੜੇ ਸ਼ੱਕੀਆਂ ਦੀ ਪਛਾਣ ਹੋਈ ਹੈ, ਉਨ੍ਹਾਂ ਵਿਚ ਚੁਨਚੁਨ ਕੁਮਾਰ, ਪੰਕਜ ਮਿਸ਼ਰਾ, ਯੋਗੇਂਦਰ ਭਾਰਦਵਾਜ, ਪ੍ਰਿਯਾ ਰੰਜਨ, ਸ਼ਿਵ ਪੂਜਨ ਮੰਡਲ, ਡੋਲਨ, ਆਇਸ਼ੀ ਘੋਸ਼ ਹਨ।

ਹੁਣ ਹੁਕਮਨਾਮੇ ‘ਤੇ ਕਬਜ਼ਾ..! ਕਿਉਂ ਨਹੀਂ ਬੋਲਦੇ ਜਥੇਦਾਰ ? Controversy on Darbar Sahib Hukamnama

ਡੀਸੀਪੀ ਜੌਏ ਟਿਕੀ ਨੇ ਕਿਹਾ ਕਿ ਇਸ ਮਾਮਲੇ ਵਿਚ ਕਿਸੇ ਵੀ ਸ਼ੱਕੀ ਨੂੰ ਹਿਰਾਸਤ ਵਿਚ ਨਹੀਂ ਲਿਆ ਗਿਆ ਪਰ ਛੇਤੀ ਹੀ ਪੁੱਛ-ਪੜਤਾਲ ਕੀਤੀ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਹਿੰਸਾ ਸਬੰਧੀ ਤਿੰਨ ਕੇਸ ਦਰਜ ਕੀਤੇ ਗਏ ਹਨ ਅਤੇ ਜਾਂਚ ਕੀਤੀ ਜਾ ਰਹੀ ਹੈ।ਪੁਲਿਸ ਅਧਿਕਾਰੀ ਨੇ ਦਾਅਵਾ ਕੀਤਾ ਕਿ JNU ਵਿਦਿਆਰਥੀ ਸੰਘ ਦੀ ਪ੍ਰਧਾਨ ਆਇਸ਼ੀ ਘੋਸ਼ ਸਮੇਤ ਕੁੱਝ ਲੋਕਾਂ ਨੇ ਹੋਸਟਲ ਵਿੱਚ ਵਿਦਿਆਰਥੀਆਂ ‘ਤੇ ਹਮਲਾ ਕੀਤਾ। ਹਮਲੇ ‘ਚ ਜਖ਼ਮੀ ਹੋਈ ਆਇਸ਼ੀ ਘੋਸ਼ ਨੇ ਆਰੋਪਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਦਿੱਲੀ ਪੁਲਿਸ ਦੇ ਕੋਲ ਜੋ ਵੀ ਗਵਾਹੀ ਹੈ ਉਨ੍ਹਾਂ ਨੂੰ ਸਾਰਵਜਨਿਕ ਕਰਨਾ ਚਾਹੀਦਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button