Breaking NewsD5 specialIndiaNewsPunjab

ਤਿਹਾੜ ਜੇਲ੍ਹ `ਚ ਮਨਾਇਆ 550ਵਾਂ ਪ੍ਰਕਾਸ਼ ਪੁਰਬ, ਹਵਾਰਾ ਤੇ ਹਰਦੀਪ ਸਿੰਘ ਸ਼ੇਰਾ ਨੇ ਭਰੀ ਵੀ ਹਾਜ਼ਰੀ (ਵੀਡੀਓ)

ਤਿਹਾੜ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦਾ 550ਵਾਂ ਪ੍ਰਕਾਸ਼ ਗੁਰਪੁਰਬ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ।

Read Also ਮੰਡ ਤੇ ਹਵਾਰਾ ਦੀ ਜੇਲ੍ਹ ‘ਚ ਹੋਈ ਮੁਲਾਕਾਤ ਲਿਆ ਵੱਡਾ ਫੈਸਲਾ

ਦਿ.ਸਿ.ਗੁ.ਪ੍ਰ.ਕ. ਵਲੋਂ ਤਿਹਾੜ ਜੇਲ੍ਹ ਦੇ ਪ੍ਰਬੰਧਕਾਂ ਦੀ ਨਾਲ ਤਾਲਮੇਲ ਕਰਕੇ ਇਹ ਸਾਮਗਮ ਕਰਵਾਇਆ ਗਿਆ। ਜਿਸ ਵਿਚ ਕਮੇਟੀ ਵੱਲੋਂ ਭੇਜੇ ਗਏ ਕੀਰਤਨੀ ਜਥੇ ਨੇ ਤਿਹਾੜ ਜੇਲ੍ਹ ਵਿਚ ਜੁੜੀ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ।

  ਇਸ ਸਮਾਗਮ ਵਿੱਚ ਭਾਈ ਜਗਤਾਰ ਸਿੰਘ ਹਵਾਰਾ ਅਤੇ ਭਾਈ ਹਰਦੀਪ ਸਿੰਘ ਸ਼ੇਰਾ ਨੇ ਵੀ ਹਾਜ਼ਰੀ ਭਰੀ ਅਤੇ ਗੁਰਬਾਣੀ ਕੀਰਤਨ ਅਤੇ ਗੁਰੂ ਜਸ ਸਰਵਣ ਕੀਤਾ।

ਭਾਈ ਜਗਤਾਰ ਸਿੰਘ ਹਵਾਰਾ ਨੇ ਸਮੂਹ ਸੰਗਤ ਨੂੰ ਪਹਿਲੇ ਪਾਤਿਸ਼ਾਹ ਗੁਰੂ ਨਾਨਕ ਜੀ ਦੇ ਪ੍ਰਕਾਸ਼ ਗੁਰਪੁਰਬ ਦੀ ਵਧਾਈ ਵੀ ਦਿੱਤੀ।ਦਿ.ਸਿ.ਗੁ.ਪ੍ਰ.ਕ. ਦੇ ਡੀ.ਜੀ.ਐਮ. ਬਲਬੀਰ ਸਿੰਘ ਨੇ ਜੇਲ੍ਹ ਵਿਚ ਲੰਗਰ ਪਹੁੰਚਾਉਣ ਦੀ ਆਪਣੀ ਜ਼ਿੰਮੇਵਾਰੀ ਨਿਭਾਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button