IVR ਕਾਲ ਦੇ ਜ਼ਰੀਏ 1.38 ਕਰੋੜ ਪੰਜਾਬੀਆਂ ਨਾਲ ਜੁੜੇ ਕੇਜਰੀਵਾਲ
ਚੰਡੀਗੜ੍ਹ/ਨਵੀਂ ਦਿੱਲੀ : ਪੰਜਾਬ ‘ਚ ਅਗਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਸਿੱਧਾ ਵੋਟਰਾਂ ਨਾਲ ਕਨੈਕਟ ਹੋ ਰਹੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਈਵੀਆਰ (ਇੰਟਰੈਕਟਿਵ ਵਾਇਸ ਰਿਸਪਾਂਸ ਸਿਸਟਮ) ਕਾਲ ਦੇ ਜ਼ਰੀਏ ਵੋਟਰਾਂ ਨਾਲ ਉਨ੍ਹਾਂ ਦੇ ਮੋਬਾਇਲ ‘ਤੇ ਆਪਣਾ ਸੁਨੇਹਾ ਦੇ ਰਹੇ ਹਨ। ਪਾਰਟੀ ਮੁਤਾਬਕ ਕੇਜਰੀਵਾਲ ਹੁਣ ਤੱਕ ਪੰਜਾਬ ਦੇ 1.38 ਲੱਖ ਲੋਕਾਂ ਨਾਲ ਜੁੜ ਚੁੱਕੇ ਹਨ। ਕੇਜਰੀਵਾਲ ਪੰਜਾਬੀਆਂ ਨੂੰ ਦਿੱਲੀ ਮਾਡਲ ਪੰਜਾਬ ‘ਚ ਲਾਗੂ ਕਰਨ ਦਾ ਭਰੋਸਾ ਦੇ ਰਹੇ ਹਨ, ਜਿਸ ‘ਚ ਬਿਹਤਰ ਸਿਹਤ, ਸਿੱਖਿਆ ਅਤੇ ਮੁਫ਼ਤ ਬਿਜਲੀ ਸਪਲਾਈ ਨੂੰ ਸੁਨਿਸਚਿਤ ਕੀਤਾ ਜਾਵੇਗਾ।
Khabran Da Sira🔴LIVE: ਕਤਲ ਕਰਨ ਵਾਲੇ ਨਿਹੰਗ ਦੇ ਭਾਜਪਾ ਨਾਲ ਸਬੰਧ ! ਸੁਖਬੀਰ ਬਾਦਲ ਘੇਰਿਆ ਕਿਸਾਨਾਂ ਤੇ ਵੜਿੰਗ ਨੇ
‘ਆਪ’ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਅਤੇ ਵਿਧਾਇਕ ਜਰਨੈਲ ਸਿੰਘ ਨੇ ਪਾਰਟੀ ਹੈੱਡਕੁਆਰਟਰ ਤੋਂ ਜਾਰੀ ਬਿਆਨ ‘ਚ ਦੱਸਿਆ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਆਪ ਦੇ ਰਾਸ਼ਟਰੀ ਕਨਵੀਨਰ ਅਤੇ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਇਨੀਂ ਦਿਨੀਂ ਪੰਜਾਬ ਦੇ ਲੋਕਾਂ ਨਾਲ ਸਿੱਧਾ ਫੋਨ ‘ਤੇ ਸੰਪਰਕ ਕਰ ਰਹੇ ਹਨ। ਫੋਨ ਤੋਂ ਸਿੱਧਾ ਗੱਲਬਾਤ ਕਰਨ ਦੀ ਇਹ ਮੁਹਿੰਮ ਅਜੇ ਜਾਰੀ ਹੈ। ਦੋਵਾਂ ਨੇਤਾਵਾਂ ਨੇ ਕਿਹਾ ਕਿ ਇਹ ਸਿਲਸਿਲਾ 8 ਅਕਤੂਬਰ ਤੋਂ ਸ਼ੁਰੂ ਹੋਇਆ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.