ISSF World Cup : ਭਾਰਤ ਨੇ ਔਰਤਾਂ ਦੇ 10 ਮੀਟਰ ਏਅਰ ਰਾਈਫਲ ਟੀਮ ਮੁਕਾਬਲੇ ‘ਚ ਜਿੱਤਿਆ ਸੋਨ ਤਮਗਾ
ਨਵੀਂ ਦਿੱਲੀ : ਭਾਰਤ ਨੇ ਅਜ਼ਰਬੈਜਾਨ ਦੇ ਬਾਕੂ ਵਿੱਚ ਚੱਲ ਰਹੇ ਆਈ.ਐੱਸ.ਐੱਸ.ਐੱਫ. ਵਿਸ਼ਵ ਕੱਪ ਵਿੱਚ ਔਰਤਾਂ ਦੇ 10 ਮੀਟਰ ਏਅਰ ਰਾਈਫਲ ਟੀਮ ਮੁਕਾਬਲੇ ਵਿਚ ਆਪਣਾ ਖਾਤਾ ਸੋਨ ਤਮਗੇ ਨਾਲ ਖੋਲ੍ਹਿਆ, ਜੋ ਇਲਾਵੇਨਿਲ ਵਲਾਰਿਵਾਨ, ਰਮਿਤਾ ਅਤੇ ਸ਼੍ਰੇਆ ਅਗਰਵਾਲ ਨੇ ਜਿੱਤਿਆ। ਭਾਰਤੀ ਤਿਕੜੀ ਨੇ ਡੈਨਮਾਰਕ ਦੀ ਅੰਨਾ ਨੀਲਸਨ, ਐਮਾ ਕੋਚ ਅਤੇ ਰਿੱਕੇ ਮੇਂਗ ਇਬਸਨ ਨੂੰ 17.5 ਨਾਲ ਹਰਾਇਆ। ਪੋਲੈਂਡ ਨੂੰ ਕਾਂਸੀ ਦਾ ਤਮਗਾ ਮਿਲਿਆ। ਵਿਸ਼ਵ ਦੀ ਸਾਬਕਾ ਨੰਬਰ ਇਕ ਨਿਸ਼ਾਨੇਬਾਜ਼ ਇਲਾਵੇਨਿਲ, ਰਮਿਤਾ ਅਤੇ ਸ਼੍ਰੇਆ ਸੋਮਵਾਰ ਨੂੰ ਦੋ ਦੌਰ ਕੇ ਕੁਆਲੀਫਿਕੇਸ਼ਨ ਤੋਂ ਬਾਅਦ ਫਾਈਨਲ ਵਿਚ ਪਹੁੰਚੀਆਂ ਸਨ।
ਮੂਸੇਵਾਲਾ ਦੇ ਪਿਤਾ ਨੇ ਲੋਕਾਂ ਦੇ ਪੈਰੀ ਰੱਖੀ ਪੱਗ! ਮਾਂ ਨੇ ਵੀ ਜੋੜੇ ਹੱਥ | D5 Channel Punjabi
ਪਹਿਲੇ ਕੁਆਲੀਫਿਕੇਸ਼ਨ ਵਿਚ ਉਨ੍ਹਾਂ ਨੇ 944.4 ਅੰਕ ਬਣਾ ਕੇ ਪਹਿਲਾ ਸਥਾਨ ਹਾਸਲ ਕੀਤਾ ਸੀ। ਦੂਜੇ ਕੁਆਲੀਫਿਕੇਸ਼ਨ ਵਿਚ ਡੈਨਮਾਰਕ ਤੋਂ ਬਾਅਦ ਦੂਜੇ ਸਥਾਨ ’ਤੇ ਰਹੀਆਂ ਸਨ। ਪੁਰਸ਼ਾਂ ਦੇ ਏਅਰ ਰਾਈਫਲ ਟੀਮ ਮੁਕਾਬਲੇ ਵਿੱਚ ਭਾਰਤ ਦੇ ਰੁਦਰਾਕਸ਼ ਪਾਟਿਲ, ਪਾਰਥਾ ਮਖੀਜਾ ਅਤੇ ਧਨੁਸ਼ ਸ਼੍ਰੀਕਾਂਤ ਕਾਂਸੀ ਦੇ ਤਮਗੇ ਦੇ ਮੁਕਾਬਲੇ ਵਿਚ ਕ੍ਰੋਏਸ਼ੀਆ ਤੋਂ 10.16 ਨਾਲ ਹਾਰ ਗਏ। ਭਾਰਤੀ ਰਾਈਫਲ ਟੀਮ ਤਮਗਾ ਸੂਚੀ ‘ਚ ਪੰਜਵੇਂ ਸਥਾਨ ‘ਤੇ ਹੈ, ਜਦਕਿ ਸਰਬੀਆ ਚੋਟੀ ‘ਤੇ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.