Breaking NewsD5 specialNewsSportsTop News

IPL 2022 ‘ਚ Punjab Kings ਤੋਂ ਅਲੱਗ ਹੋ ਸਕਦੇ ਨੇ Lokesh Rahul

ਦੁਬਈ : ਆਈ . ਪੀ . ਐੱਲ . 2021 ਸੀਜ਼ਨ ‘ਚ ਹੁਣ ਤੱਕ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਲੋਕੇਸ਼ ਰਾਹੁਲ ਅਗਲੇ ਸਾਲ ਪੰਜਾਬ ਕਿੰਗਜ਼ ਤੋਂ ਅਲੱਗ ਹੋ ਸਕਦੇ ਹਨ। ਸਮਝਿਆ ਜਾਂਦਾ ਹੈ ਕਿ ਕੁਝ ਫ੍ਰੈਚਾਇਜ਼ੀਆਂ ਨੇ ਉਸ ਨਾਲ ਸੰਪਰਕ ਕੀਤਾ , ਜਿਨ੍ਹਾਂ ਨੇ ਉਸ ਨੂੰ ਆਪਣੇ ਨਾਲ ਜੋੜਨ ‘ਚ ਦਿਲਚਸਪੀ ਦਿਖਾਈ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ( ਬੀ . ਸੀ . ਸੀ . ਆਈ . ) ਨੇ ਹੁਣ ਤੱਕ ਅਗਲੇ ਸੀਜ਼ਨ ਦੇ ਲਈ ਰਿਟੇਂਸ਼ਨ ਪਾਲਿਸੀ ਤੇ ਫ੍ਰੈਂਚਾਇਜ਼ੀਆਂ ਦੇ ਲਈ ਉਪਲੱਬਧ ਰਾਈਟ ਟੂ ਮੈਚ ( ਆਰ . ਟੀ . ਐੱਮ . ) ਕਾਰਡਾਂ ਦੀ ਗਿਣਤੀ ਤੇ ਕੁਝ ਸਪੱਸ਼ਟਤਾ ਨਹੀਂ ਹੈ।

ਧਰਮ ਪਰਿਵਰਤਨ ‘ਤੇ ਬੀਬੀ ਜਗੀਰ ਕੌਰ ਨਾਲ ਸਿੱਧੀ ਗੱਲ, ਛਿੜੀ ਨਵੀਂ ਚਰਚਾ D5 Channel Punjabi

ਜ਼ਿਕਰਯੋਗ ਹੈ ਕਿ ਇਕ ਫ੍ਰੈਂਚਾਇਜ਼ੀ ਨੂੰ ਆਪਣੇ ਮੌਜੂਦਾ ਖਿਡਾਰੀਆਂ ਨੂੰ ਨਿਲਾਮੀ ਦੇ ਲਈ ਉਪਲੱਬਧ ਕਰਾਏ ਜਾਣ ਤੇ ਰਾਈਟ ਟੂ ਮੈਚ ਕਾਰਡ ਦਾ ਇਸਤੇਮਾਲ ਕਰਨ ਦਾ ਅਧਿਕਾਰ ਹੈ । ਸਮਝਿਆ ਜਾਂਦਾ ਹੈ ਕਿ ਪਰਦੇ ਦੇ ਪਿੱਛੇ ਇਸ ਬਾਰੇ ਚ ਚਰਚਾ ਹੋ ਰਹੀ ਹੈ ਤਾਂਕਿ ਪੰਜਾਬ ਕਿੰਗਜ਼ ਤੋਂ ਰਾਹੁਲ ਦੀ ਵਿਦਾਈ ਸੁਹਿਰਦ ਹੋਵੇ । ਰਾਹੁਲ , ਜੋ ਫਿਲਹਾਲ ਆਈ . ਸੀ . ਸੀ . ਟੀ – 20 ਵਿਸ਼ਵ ਕੱਪ ਦੇ ਲਈ ਭਾਰਤੀ ਟੀਮ ਦੇ ਬਾਓ – ਬਬਲ ਵਿਚ ਹਨ , ਉਨ੍ਹਾਂ ਵਲੋਂ ਇਸ ਬਾਰੇ ਚ ਹੁਣ ਤੱਕ ਕੋਈ ਟਿੱਪਣੀ ਨਹੀਂ ਆਈ , ਜਦਕਿ ਪੰਜਾਬ ਕਿੰਗਜ਼ ਦੇ ਇਕ ਅਧਿਕਾਰੀ ਨੇ ਇਸ ਵਿਸ਼ੇ ਤੇ ਚਰਚਾ ਕਰਨ ਨਾਲ ਸਪੱਸ਼ਟ ਰੂਪ ਤੋਂ ਇਨਕਾਰ ਕੀਤਾ ਹੈ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button