SportsBreaking NewsD5 specialNews

IPL 2021 : ਆਈਪੀਐਲ ਦੇ ਬਚੇ ਹੋਏ ਮੈਚ 19 ਸਤੰਬਰ ਤੋਂ ਜਾਣਗੇ ਖੇਡੇ, ਬੀਸੀਸੀਆਈ ਨੇ ਕੀਤਾ ਐਲਾਨ

ਨਵੀਂ ਦਿੱਲੀ : ਆਈਪੀਐਲ 2021 ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆ ਰਹੀ ਹੈ।  ਬੀਸੀਸੀਆਈ ਨੇ ਆਈਪੀਐਲ ਦੇ ਬਚੇ ਹੋਏ ਮੈਚਾਂ ਦੀ ਤਾਰੀਕ ਦਾ ਐਲਾਨ ਕਰ ਦਿੱਤਾ ਹੈ। ਆਈਪੀਐਲ ਦੇ ਬਚੇ ਹੋਏ ਮੈਚਾਂ ਦਾ ਪਹਿਲਾ ਮੈਚ 19 ਸਤੰਬਰ ਨੂੰ ਖੇਡਿਆ ਜਾਵੇਗਾ। ਆਈਪੀਐਲ ਯੂਏਈ ‘ਚ ਹੀ ਹੋਵੇਗਾ, ਇਹ ਪਹਿਲਾਂ ਤੋਂ ਹੀ ਬੀਸੀਸੀਆਈ ਨੇ ਪੱਕਾ ਕਰ ਦਿੱਤਾ ਸੀ। ਹਾਲਾਂਕਿ ਤਾਰੀਕ ਦਾ ਐਲਾਨ ਨਹੀਂ ਕੀਤਾ ਗਿਆ ਸੀ ਪਰ ਹੁਣ ਤਾਰੀਕ ਵੀ ਸਾਹਮਣੇ ਆ ਗਈ ਹੈ। ਉਥੇ ਹੀ ਦੱਸਿਆ ਜਾ ਰਿਹਾ ਹੈ ਕਿ ਆਈਪੀਐਲ ਦਾ ਫਾਇਨਲ ਮੈਚ 10 ਅਕਤੂਬਰ ਨੂੰ ਹੋਵੇਗਾ।

ਹੁਣੇ ਹੀ ਕਿਸਾਨਾਂ ਲਈ ਆਈ ਵੱਡੀ ਖੁਸ਼ਖਬਰੀ,ਬੀਜੇਪੀ ਦੇ ਵੱਡੇ ਮੰਤਰੀ ਦੀ ਕਿਸਾਨਾਂ ਨੂੰ ਪੂਰੀ ਸਪੋਟ!

ਭਾਰਤੀ ਕ੍ਰਿਕੇਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਇਕ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਬੀ. ਸੀ. ਸੀ. ਆਈ. ਨੇ ਆਪਣੀ ਬੈੈਠਕ ’ਚ ਆਈ. ਪੀ. ਐੱਲ. 2021 ਦੇ ਬਚੇ ਹੋਏ 31 ਮੈਚਾਂ ਨੂੰ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ’ਚ ਕਰਾਉਣ ਦੇ ਫ਼ੈਸਲੇ ’ਤੇ ਮੋਹਰ ਲਾਈ ਸੀ। ਕਈ ਖਿਡਾਰੀਆਂ ਦੇ ਕੋਰੋਨਾ ਪੌਜ਼ੀਟਿਵ ਪਾਏ ਜਾਣ ਤੋਂ ਬਾਅਦ ਬੀ. ਸੀ. ਸੀ. ਆਈ. ਨੇ 4 ਮਈ ਤੋਂ ਟੂਰਨਾਮੈਂਟ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਸੀ।

🔴LIVE| 2022 ਦੀਆਂ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਨੇ ਦਿੱਤੀ ਵੱਡੀ ਖੁਸ਼ਖਬਰੀ || D5 Channel Punjabi

ਬੀ.ਸੀ.ਸੀ.ਆਈ. ਦੇ ਇਕ ਅਧਿਕਾਰੀ ਨੇ ਦੱਸਿਆ, ‘‘ਅਮੀਰਾਤ ਕ੍ਰਿਕੇਟ ਬੋਰਡ (ਈ. ਸੀ. ਬੀ.) ਨਾਲ ਗੱਲਬਾਤ ਚੰਗੀ ਰਹੀ ਤੇ ਉਨ੍ਹਾਂ ਨੇ ਜ਼ੁਬਾਨੀ ਤੌਰ ’ਤੇ ਬੀ. ਸੀ. ਸੀ. ਆਈ. ਦੀ ਐੱਸ. ਜੀ. ਐੱਮ. (ਸਪੈਸ਼ਲ ਜਨਰਲ ਬਾਡੀ ਮੀਟਿੰਗ) ਤੋਂ ਪਹਿਲਾਂ ਹੀ ਟੂਰਨਾਮੈਂਟ ਦੀ ਮੇਜ਼ਬਾਨੀ ਲਈ ਹਾਮੀ ਭਰ ਦਿੱਤੀ ਸੀ। ਸੀਜ਼ਨ ਦੇ ਚਾਲੂ ਹੋਣ ਤੋਂ ਪਹਿਲਾ ਮੈਚ 19 ਸਤੰਬਰ ਨੂੰ ਖੇਡਿਆ ਜਾਵੇਗਾ ਜਦਕਿ 15 ਅਕਤੂਬਰ ਨੂੰ ਫ਼ਾਈਨਲ ਹੋਵੇਗਾ।’’ ਵਿਦੇਸ਼ੀ ਖਿਡਾਰੀਆਂ ਦੀ ਉਪਲਬਧਤਾ ’ਤੇ ਗੱਲ ਕਰਦੇ ਹੋਏ ਅਧਿਕਾਰੀ ਨੇ ਕਿਹਾ, ‘‘ਗੱਲਬਾਤ ਸ਼ੁਰੂ ਹੋ ਚੁੱਕੀ ਹੈ ਤੇ ਅਸੀਂ ਉਮੀਦ ਕਰ ਰਹੇ ਹਾਂ ਕਿ ਜ਼ਿਆਦਾਤਰ ਵਿਦੇਸ਼ੀ ਖਿਡਾਰੀ ਟੂਰਨਾਮੈਂਟ ਲਈ ਉਪਲਬਧ ਰਹਿਣਗੇ।

ਸ਼ਿਵ ਸੈਨਾ ਦੇ ਪ੍ਰੋਗਰਾਮ ‘ਚ ਵੜ੍ਹਗੇ ਗੁਰੂ ਦੇ ਸਿੰਘ,ਮਾਹੌਲ ਗਰਮ,ਚਾਰੇ ਪਾਸੇ ਲੱਗੀ ਪੁਲਿਸ!

ਇਸ ਤੋਂ ਪਹਿਲਾਂ, ਬੀ. ਸੀ. ਸੀ. ਆਈ. ਦੇ ਉਪ ਪ੍ਰਧਾਨ ਰਾਜੀਵ ਸ਼ੁਕਲਾ ਨੇ ਹਾਲ ਹੀ ’ਚ ਦਿੱਤੇ ਇਕ ਇੰਟਰਵਿਊ ’ਚ ਸਾਫ਼ ਕੀਤਾ ਸੀ ਕਿ ਵਿਦੇਸ਼ੀ ਖਿਡਾਰੀਆਂ ਦੀ ਗ਼ੈਰ ਮੌਜੂਦਗੀ ਨਾਲ ਟੂਰਨਾਮੈਂਟ ’ਤੇ ਕੋਈ ਅਸਰ ਨਹੀਂ ਪਵੇਗਾ। ਉਨ੍ਹਾਂ ਕਿਹਾ ਸੀ , ਅਸੀਂ ਵਿਦੇਸ਼ੀ ਖਿਡਾਰੀਆਂ ਦੇ ਮੁੱਦੇ ’ਤੇ ਵੀ ਗੱਲਬਾਤ ਕੀਤੀ ਸੀ। ਸਾਡਾ ਮੁੱਖ ਫ਼ੋਰਸ ਆਈ. ਪੀ. ਐੱਲ. ਦੇ ਸੀਜ਼ਨ ਨੂੰ ਪੂਰਾ ਕਰਨ ’ਤੇ ਹੈ। ਇਸ ਨੂੰ ਵਿਚਾਲੇ ਨਹੀਂ ਛੱਡਿਆ ਜਾ ਸਕਦਾ। ਜੋ ਵੀ ਵਿਦੇਸ਼ੀ ਖਿਡਾਰੀ ਉਪਲਬਧ ਹੋਣਗੇ ਤਾਂ ਠੀਕ ਹੈ। ਜੋ ਬਚੇ ਹੋਏ ਮੈਚ ਲਈ ਉਪਲਬਧ ਨਹੀਂ ਹੋਣਗੇ ਉਨ੍ਹਾਂ ਦੀ ਵਜ੍ਹਾ ਨਾਲ ਅਸੀਂ ਟੂਰਨਾਮੈਂਟ ਦੀ ਮੇਜ਼ਬਾਨੀ ਕਰਨਾ ਬੰਦ ਨਹੀਂ ਕਰਾਂਗੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button