IPL 2021 ਤੋਂ ਪਹਿਲਾਂ ਦੇਵੜੀ ਮੰਦਿਰ ਪਹੁੰਚੇ ਧੋਨੀ, ਬਚਪਨ ਦੇ ਦੋਸਤ ਦੇ ਨਾਲ ਕੀਤੇ ਮਾਂ ਦੁਰਗਾ ਦੇ ਦਰਸ਼ਨ
ਨਵੀਂ ਦਿੱਲੀ : ਇੰਡੀਅਨ ਪ੍ਰੀਮੀਅਰ ਲੀਗ ਦੇ 14ਵੇਂ ਸੀਜ਼ਨ ਦੇ ਸ਼ੁਰੂ ਹੋਣ ਵਿੱਚ ਹੁਣ ਬਸ ਕੁੱਝ ਹੀ ਹਫ਼ਤੇ ਰਹਿ ਗਏ ਹਨ ਅਤੇ ਚੇਨਈ ਸੁਪਰਕਿੰਗਜ਼ ਦੇ ਕਪਤਾਨ ਐਮਐਸ ਧੋਨੀ ਨੇ ਆਪਣੀ ਟੀਮ ਦੀ ਕਿਸਮਤ ਬਦਲਨ ਲਈ ਅਰਦਾਸ ਸ਼ੁਰੂ ਕਰ ਦਿੱਤੀ ਹੈ। ਆਈਪੀਐਲ 2020 ਵਿਚ ਚੇਨਈ ਦੇ ਖ਼ਰਾਬ ਖੇਡਣ ਤੋਂ ਬਾਅਦ ਹੁਣ ਨਵੇਂ ਸੀਜ਼ਨ ਤੋਂ ਪਹਿਲਾ ਧੋਨੀ (MS Dhoni) ਦੇਵੜੀ ਮਾਤਾ ਦੇ ਮੰਦਿਰ ਪਹੁੰਚੇ। ਧੋਨੀ ਨੂੰ ਇਸ ਮੰਦਿਰ ‘ਚ ਬਹੁਤ ਵਿਸ਼ਵਾਸ ਹੈ ਅਤੇ ਉਹ ਹਰ ਵੱਡੀ ਸੀਰੀਜ਼ ਜਾਂ ਟੂਰਨਾਮੈਂਟ ਤੋਂ ਪਹਿਲਾਂ ਮਾਂ ਦੁਰਗਾ ਦੇ ਦਰਸ਼ਨ ਲਈ ਜਰੂਰ ਜਾਂਦੇ ਹਨ।
ਲਓ ਜੀ!ਕਿਸਾਨਾਂ ਦੇੇ ਹੱਕ ‘ਚ ਆਉਣਗੀਆਂ ਆਹ ਜਥੇਬੰਦੀਆਂ!ਹੋ ਗਿਆ ਐਲਾਨ!ਪੂਰਾ ਦੇਸ਼ ਹੋਇਆ ਇੱਕਜੁੱਟ!ਕੇਂਦਰ ਨੂੰ ਪਈ ਬਿਪਤਾ!
ਧੋਨੀ ਆਪਣੇ ਬਚਪਨ ਦੇ ਦੋਸਤ ਸਿਮਤ ਲੋਹਾਨੀ ਉਰਫ ਸ਼ਾੱਟੂਦੇ ਨਾਲ ਦੇਵੜੀ ਮਾਤਾ ਮੰਦਿਰ ਪਹੁੰਚੇ। ਮੰਦਿਰ ਦੇ ਆਸਪਾਸ ਭਾਰੀ ਸੁਰੱਖਿਆ ਸੀ। ਟੈਲੀਗ੍ਰਾਫ ਇੰਡੀਆ ‘ਚ ਛੱਪੀ ਖ਼ਬਰ ਦੇ ਅਨੁਸਾਰ ਪੁਜਾਰੀ ਨੂੰ ਧੋਨੀ ਦੇ ਆਉਣ ਦੀ ਪਹਿਲਾਂ ਤੋਂ ਹੀ ਜਾਣਕਾਰੀ ਸੀ। ਉਨ੍ਹਾਂ ਦੇ ਆਉਣ ਤੋਂ ਇੱਕ ਘੰਟਾ ਪਹਿਲਾਂ ਭਾਰੀ ਗਿਣਤੀ ‘ਚ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਸੀ।
ਲਓ ਹੋ ਗਿਆ ਓਹੀ ਕੰਮ! ਤੋੜਤੇ ਬੈਰੀਕੇਡ, ਪੁਲਿਸ ਨਾਲ ਪਿਆ ਪੇਚਾ!
ਆਈਪੀਐਲ 2021 ਲਈ ਬਣਾਈ ਗਈ ਦਮਦਾਰ ਟੀਮ
ਆਈਪੀਐਲ 2021 ਨੂੰ ਜਿੱਤਣ ਲਈ ਧੋਨੀ ਨੇ ਦਮਦਾਰ ਟੀਮ ਬਣਾਈ ਹੈ। ਇਸ ਸੀਜ਼ਨ ਤੋਂ ਪਹਿਲਾਂ ਹੋਈ ਆਕਸ਼ਨ ‘ਚ ਧੋਨੀ ਦੀ ਟੀਮ ਨੇ ਮੋਨ ਅਲੀ, ਕ੍ਰਿਸ਼ਨਾੱਪਾ ਗੌਤਮ ਅਤੇ ਚੇਤੇਸ਼ਵਰ ਪੁਜਾਰਾ ਸਮੇਤ ਕੁਝ ਟੈਲੇਂਟੇਡ ਖਿਡਾਰੀ ਟੀਮ ਵਿੱਚ ਜੋੜੇ ਹਨ। ਨਾਲ ਹੀ ਰੌਬਿਨ ਉਥੱਪਾ ਨੂੰ ਵੀ ਚੇਨਈ ਸੁਪਰਕਿੰਗਜ਼ ‘ਚ ਸ਼ਾਮਿਲ ਕੀਤਾ ਗਿਆ ਹੈ ਜੋ ਇਸ ਸਮੇਂ ਸ਼ਾਨਦਾਰ ਰੂਪ ਵਿੱਚ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.