Breaking NewsD5 specialNewsSports-ok

IPL 2020 : KKR ਦੇ Captain Dinesh Karthik ਨੇ ਛੱਡੀ ਕਪਤਾਨੀ, ਮਾਰਗਨ ਹੋ ਸਕਦੇ ਹਨ ਅਗਲੇ ਕਪਤਾਨ

ਆਬੂਧਾਬੀ : ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਸੀਜਨ ‘ਚ ਕੋਲਕਾਤਾ ਨਾਈਟ ਰਾਈਡਰਜ਼ (ਕੇਕੇਆਰ) ਤੋਂ ਕਪਤਾਨੀ ਕਰ ਰਹੇ ਦਿਨੇਸ਼ ਕਾਰਤਿਕ ਨੇ ਕਪਤਾਨੀ ਛੱਡ ਕੇ ਵੱਡਾ ਫੈਸਲਾ ਲਿਆ ਹੈ। ਦਿਨੇਸ਼ ਕਾਰਤਿਕ ਨੇ ਕੇਕੇਆਰ ਦੀ ਕਮਾਨ ਹੁਣ ਇਓਨ ਮਾਰਗਨ ਦੇ ਹੱਥ ‘ਚ ਦੇਣ ਦੀ ਇੱਛਾ ਜਤਾਈ ਹੈ। ਦਿਨੇਸ਼ ਕਾਰਤਿਕ ਨੇ ਕਪਤਾਨੀ ਛੱਡਣ ਦੇ ਫੈਸਲੇ ਬਾਰੇ ‘ਚ ਟੀਮ ਮੈਨੇਜਮੈਂਟ ਨੂੰ ਦੱਸ ਦਿੱਤਾ ਹੈ। ਅੱਜ ਕੇਕੇਆਰ ਦਾ ਮੁਕਾਬਲਾ ਮੁੰਬਈ ਇੰਡੀਅਨਸ ਦੇ ਨਾਲ ਖੇਡਿਆ ਜਾਵੇਗਾ।

BIG BREAKING ਹੁਣ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਲੱਗੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ

ਇਸ ਮੈਚ ‘ਚ ਕੇਕੇਆਰ ਵੱਲੋਂ ਇਓਨ ਮਾਰਗਨ ਕਪਤਾਨੀ ਦੀ ਅਹਿਮ ਭੂਮਿਕਾ ਨਿਭਾ ਸਕਦੇ ਹਨ। ਕਾਰਤਿਕ ਨੇ ਕੇ.ਕੇ.ਆਰ. ਪ੍ਰਬੰਧਨ ਨੂੰ ਕਿਹਾ ਕਿ ਉਹ ਆਪਣੀ ਬੱਲੇਬਾਜ਼ੀ ‘ਤੇ ਧਿਆਨ ਕੇਂਦਰਿਤ ਕਰਨਾ ਚਾਹੁੰਦੇ ਹਨ ਅਤੇ ਟੀਮ ਲਈ ਜ਼ਿਆਦਾ ਤੋਂ ਜ਼ਿਆਦਾ ਯੋਗਦਾਨ ਦੇਣਾ ਚਾਹੁੰਦੇ ਹਨ। ਮੁੰਬਈ ਇੰਡੀਅਨਜ਼ ਖ਼ਿਲਾਫ਼ ਹੋਣ ਵਾਲੇ ਮੈਚ ਵਿਚ ਮੋਰਗਨ ਹੀ ਟੀਮ ਦੀ ਅਗਵਾਈ ਕਰਣਗੇ।

ਆਹ ਲੀਡਰ ਨਈਂ ਟਲਦਾ, ਹੁਣ ਖੇਤੀ ਕਾਨੂੰਨਾਂ ਬਾਰੇ ਕੱਢ ਲਿਆਇਆ ਨਵੀਂ ਗੱਲ!ਸਰਕਾਰ ਦੀ ਵਧਾਈ ਚਿੰਤਾ!

ਕੇ.ਕੇ.ਆਰ. ਦੇ ਸੀ.ਈ.ਓ. ਵੇਂਕੀ ਮੈਸੂਰ ਨੇ ਬਿਆਨ ਵਿਚ ਕਿਹਾ, ‘ਅਸੀਂ ਖ਼ੁਸ਼ਕਿਸਮਤ ਸੀ ਕਿ ਸਾਡੇ ਕੋਲ ਦਿਨੇਸ਼ ਕਾਰਤਿਕ ਵਰਗੇ ਕਪਤਾਨ ਹਨ, ਜਿਨ੍ਹਾਂ ਨੇ ਹਮੇਸ਼ਾ ਟੀਮ ਨੂੰ ਸਰਵਉਚ ਰੱਖਿਆ। ਉਨ੍ਹਾਂ ਦੇ ਵਰਗੇ ਵਿਅਕਤੀ ਲਈ ਇਸ ਤਰ੍ਹਾਂ ਦਾ ਫੈਸਲਾ ਕਰਣ ਲਈ ਕਾਫ਼ੀ ਸਾਹਸ ਚਾਹੀਦਾ ਹੈ।’ ਉਨ੍ਹਾਂ ਕਿਹਾ, ‘ਅਸੀਂ ਜਿੱਥੇ ਉਨ੍ਹਾਂ ਦੇ ਫ਼ੈਸਲੇ ਤੋਂ ਹੈਰਾਨ ਹਾਂ ਉਥੇ ਹੀ ਅਸੀਂ ਉਨ੍ਹਾਂ ਦੀ ਇੱਛਾ ਦਾ ਸਨਮਾਨ ਵੀ ਕਰਦੇ ਹਾਂ।’

ਫਿਲਮੀ ਸਟਾਈਲ ‘ਚ ਲੁੱਟ ਕਰਨੀ ਪਈ ਮਹਿੰਗੀ,ਲੋਕਾਂ ਨੇ ਦਿਖਾਤੀ ਦਿਨੇਂ ਹੀ ਤਾਰੇ

ਕੇ.ਕੇ.ਆਰ. ਨੇ ਹੁਣ ਤੱਕ ਜੋ 7 ਮੈਚ ਖੇਡੇ ਹਨ, ਉਨ੍ਹਾਂ ਵਿਚੋਂ 4 ਵਿਚ ਉਸ ਨੂੰ ਜਿੱਤ ਮਿਲੀ ਅਤੇ 3 ਵਿਚ ਹਾਰ। ਉਸ ਦੀ ਟੀਮ ਅੰਕ ਸੂਚੀ ਵਿਚ ਚੌਥੇ ਸਥਾਨ ‘ਤੇ ਹੈ। ਮੈਸੂਰ ਨੇ ਕਿਹਾ, ‘ਕਾਰਤਿਕ ਅਤੇ ਇਓਨ ਨੇ ਇਸ ਟੂਰਨਾਮੈਂਟ ਦੌਰਾਨ ਮਿਲ ਕੇ ਬਹੁਤ ਚੰਗਾ ਕੰਮ ਕੀਤਾ। ਹੁਣ ਭਾਵੇਂ ਹੀ ਇਓਨ ਕਪਤਾਨੀ ਸੰਭਾਲ ਰਹੇ ਹਨ ਪਰ ਇਹ ਇਕ ਤਰ੍ਹਾਂ ਨਾਲ ਭੂਮਿਕਾਵਾਂ ਦੀ ਅਦਲਾ-ਬਦਲੀ ਹੈ ਅਤੇ ਸਾਨੂੰ ਉਮੀਦ ਹੈ ਕਿ ਇਹ ਬਦਲਾਅ ਸੁਚਾਰੂ ਕੰਮ ਕਰੇਗਾ।’

ਅੱਕੇ ਕਿਸਾਨਾਂ ਨੇ ਪਾਤਾ ਨਵਾਂ ਮਤਾ, ਖੇਤੀ ਕਾਨੂੰਨਾਂ ਨੂੰ ਛੱਡ ਸਰਕਾਰ ਅੱਗੇ ਰੱਖਤੀ ਨਵੀਂ ਮੰਗ, ਹੋਰ ਵੀ ਗਰਮਾਊ ਮਾਹੌਲ!

ਉਨ੍ਹਾਂ ਕਿਹਾ, ‘ਕੋਲਕਾਤਾ ਨਾਈਟ ਰਾਈਡਰਜ਼ ਨਾਲ ਜੁੜੇ ਹਰ ਇਕ ਵਿਅਕਤੀ ਵੱਲੋਂ ਅਸੀਂ ਦਿਨੇਸ਼ ਕਾਰਤਿਕ ਦਾ ਪਿਛਲੇ ਢਾਈ ਸਾਲਾਂ ਵਿਚ ਕਪਤਾਨ ਦੇ ਰੂਪ ਵਿਚ ਉਨ੍ਹਾਂ ਦੇ ਯੋਗਦਾਨ ਲਈ ਧੰਨਵਾਦ ਕਰਦੇ ਹਾਂ ਅਤੇ ਇਓਨ ਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ।’ ਟੀਮ ਦੇ ਹੁਣ ਤੱਕ ਦੇ ਲੱਚਰ ਪ੍ਰਦਰਸ਼ਨ ਕਾਰਨ ਕਾਰਤਿਕ ਦੀ ਕਪਤਾਨੀ ਦੀ ਆਲੋਚਨਾ ਹੋ ਰਹੀ ਸੀ।

Related Articles

Leave a Reply

Your email address will not be published. Required fields are marked *

Back to top button