IPL 13 ‘ਚ ਨਵਾਂ Record, 20 ਕਰੋੜ ਤੋਂ ਜ਼ਿਆਦਾ ਲੋਕਾਂ ਨੇ ਦੇਖਿਆ ਸੀਜ਼ਨ ਦਾ first match
ਨਵੀਂ ਦਿੱਲੀ : ਆਈਪੀਐਲ ਦਾ ਆਗਾਜ਼ 19 ਸਤੰਬਰ ਸ਼ਨੀਵਾਰ ਤੋਂ ਸ਼ੁਰੂ ਹੋ ਗਿਆ ਹੈ। ਇੰਡੀਅਨ ਪ੍ਰੀਮੀਅਰ ਲੀਗ ਦੇ 13ਵੇਂ ਐਡੀਸ਼ਨ ਦਾ ਉਦਘਾਟਨੀ ਮੁਕਾਬਲਾ ਚੇਨਈ ਸੁਪਰ ਕਿੰਗਜ਼ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਹੋਇਆ। ਦੱਸ ਦਈਏ ਕਿ ਆਈਪੀਐਲ ਦੇ 13ਵੇਂ ਸੀਜ਼ਨ ਦੇ ਇਸ ਮੈਚ ਨੂੰ 20 ਕਰੋੜ ਤੋਂ ਜ਼ਿਆਦਾ ਦਰਸ਼ਕਾਂ ਨੇ ਟੀ.ਵੀ. ‘ਤੇ ਦੇਖਿਆ। ਇਸਦੀ ਜਾਣਕਾਰੀ ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਟਵਿਟਰ ‘ਤੇ ਦਿੱਤੀ ਹੈ। ਜੈ ਸ਼ਾਹ ਨੇ BARC ਇੰਡੀਆ ਦੀ ਰੇਟਿੰਗ ਦਾ ਹਵਾਲਾ ਦਿੰਦੇ ਹੋਏ ਕ੍ਰਿਕੇਟ ਫੈਂਨਜ਼ ਵੱਲੋਂ ਇਹ ਜਾਣਕਾਰੀ ਸ਼ੇਅਰ ਕੀਤੀ।
🔴Live | ਕੀ ਪੁਲੀਸ ਦੇ ਨੋਟਿਸ ‘ਤੇ ਪੇਸ਼ ਹੋਵੇਗਾ ਸੁਮੇਧ ਸੈਣੀ? | ਕਿਸਾਨਾਂ ਨੇ ਨਕਾਰਿਆ ਹਰਸਿਮਰਤ ਬਾਦਲ ਦਾ ਅਸਤੀਫ਼ਾ !
ਮੰਗਲਵਾਰ ਨੂੰ ਆਪਣੇ ਟਵਿਟਰ ਅਕਾਊਂਟ ‘ਤੇ ਇੱਕ ਟਵੀਟ ਕਰਦੇ ਹੋਏ ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਲਿਖਿਆ ,ਡਰੀਮ 11 ਆਈਪੀਐਲ ਦੇ ਓਪਨਿੰਗ ਮੈਚ ਨੇ ਨਵਾਂ ਰਿਕਾਰਡ ਬਣਾ ਲਿਆ ਹੈ। BARC ਅਨੁਸਾਰ, ਮੈਚ ਦੇਖਣ ਲਈ 20 ਕਰੋੜ ਤੋਂ ਜ਼ਿਆਦਾ ਦਰਸ਼ਕਾਂ ਨੇ ਟਿਊਨਇਨ ਕੀਤਾ। ਦੇਸ਼ ‘ਚ ਕਿਸੇ ਵੀ ਖੇਡ ਲੀਗ ਦੇ ਉਦਘਾਟਨ ਮੈਚ ਦਾ ਇਹ ਸਭ ਤੋਂ ਵੱਡਾ ਅੰਕੜਾ ਹੈ- ਕਿਸੇ ਵੀ ਲੀਗ ਨੂੰ ਉਸਦੇ ਪਹਿਲੇ ਮੈਚ ‘ਚ ਅਜੇ ਤੱਕ ਇੰਨੀ ਵੱਡੀ ਗਿਣਤੀ ‘ਚ ਦਰਸ਼ਕ ਨਹੀਂ ਮਿਲੇ।
Opening match of #Dream11IPL sets a new record!
As per BARC, an unprecedented 20crore people tuned in to watch the match. Highest ever opening day viewership for any sporting league in any country- no league has ever opened as big as this. @IPL @SGanguly99 @UShanx @DisneyPlusHS
— Jay Shah (@JayShah) September 22, 2020
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.