IPL ਦੇ ਅਗਲੇ 5 ਸੈਸ਼ਨਾਂ ਦੇ ਪ੍ਰਸਾਰਣ ਲਈ Media Rights ਦੀ ਹੋਈ ਨਿਲਾਮੀ

ਨਵੀਂ ਦਿੱਲੀ : IPL ਦੇ 2023 ਤੋਂ 2027 ਦੇ ਆਗਾਮੀ ਸੈਸ਼ਨਾਂ ਲਈ ਮੀਡੀਆ ਅਧਿਕਾਰਾਂ ਦੀ ਨਿਲਾਮੀ ਕੀਤੀ ਗਈ ਹੈ। ਭਾਰਤੀ ਉਪ ਮਹਾਂਦੀਪ ‘ਚ ਟੀਵੀ ‘ਤੇ ਲੀਗ ਦੇ ਪ੍ਰਸਾਰਣ ਅਧਿਕਾਰਾਂ ਨੂੰ ਡਿਜ਼ਨੀ ਸਟਾਰ ਨੈੱਟਵਰਕ ਨੇ ਖਰੀਦ ਲਿਆ ਹੈ। ਸਟਾਰ ਨੇ ਪੰਜ ਸਾਲਾਂ ਲਈ ਸਭ ਤੋਂ ਵੱਧ 23,575 ਕਰੋੜ ਰੁਪਏ ਦੀ ਬੋਲੀ ਲਗਾਈ। ਯਾਨੀਕਿ ਜੇਕਰ ਤੁਸੀਂ ਟੀਵੀ ‘ਤੇ ਮੈਚ ਦੇਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਡਿਜ਼ਨੀ ਸਟਾਰ ਦੇ ਸਪੋਰਟਸ ਚੈਨਲਾਂ ਨੂੰ ਸਬਸਕ੍ਰਾਈਬ ਕਰਨਾ ਪਵੇਗਾ।
ਬਿਸ਼ਨੋਈ ਨੂੰ ਲੈ CIA ਸਟਾਫ਼ ਦੇ ਵੱਡੇ ਖੁਲਾਸੇ | D5 Channel Punjabi
ਇਸ ਦੇ ਨਾਲ ਹੀ ਭਾਰਤੀ ਉਪ ਮਹਾਂਦੀਪ ਵਿੱਚ ਡਿਜੀਟਲ ਅਧਿਕਾਰ ਵਾਇਕਾਮ-18 ਨੂੰ ਨੇ 20 ਹਜ਼ਾਰ 500 ਕਰੋੜ ਰੁਪਏ ਦੀ ਬੋਲੀ ਲਗਾ ਕੇ ਖਰੀਦੇ ਹਨ। ਇਸ ਦਾ ਮਤਲਬ ਇਹ ਹੋਇਆ ਕਿ ਜੇਕਰ ਤੁਸੀਂ ਸਮਾਰਟਫੋਨ,ਲੈਪਟਾਪ ਜਾਂ ਕੰਪਿਊਟਰ ਤੇ ਆਈਪੀਐਲ ਦੇਖਣ ਦੇ ਸ਼ੌਕੀਨ ਹੋ ਤਾਂ ਤੁਹਾਨੂੰ ਵੂਟ(VOOT)-ਦੀ ਸਬਸਕ੍ਰਿਪਸ਼ਨ ਲੈਣੀ ਪਵੇਗੀ। ਇਸ ਤੋਂ ਇਲਾਵਾ ਅਮਰੀਕਾ, ਯੂਰਪ ਜਾਂ ਆਸਟ੍ਰੇਲੀਆ ਵਿੱਚ ਆਈਪੀਐਲ ਦੇ ਪ੍ਰਸਾਰਣ ਦੇ ਅਧਿਕਾਰ Times Internet ਅਤੇ Viacom 18 ਨੇ ਖਰੀਦੇ ਹਨ। ਇਸ ਦੇ ਲਈ ਵੀ ਤੁਹਾਨੂੰ ਇਹਨਾਂ ਦੋਵਾਂ ਸੇਵਾਵਾਂ ਦੀ ਸਬਸਰਕਰਿਪਸ਼ਨ ਲੈਣੀ ਪਵੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.