Breaking NewsD5 specialNewsSports

IPL ਤੋਂ ਪਹਿਲਾਂ Indian cricketers ਨੂੰ ਨਹੀਂ ਮਿਲਿਆ 15 ਦਿਨਾਂ ਦਾ ਬ੍ਰੇਕ

ਨਵੀਂ ਦਿੱਲੀ : ਭਾਰਤੀ ਕ੍ਰਿਕੇਟ ਟੀਮ ਦੇ ਖਿਡਾਰੀਆਂ ਨੂੰ ਵਿਅਸਤ ਪ੍ਰੋਗਰਾਮਾਂ ਦੇ ਕਾਰਨ ਇਸ ਸਾਲ ਹੋਣ ਵਾਲੇ ਆਈਪੀਐਲ ਤੋਂ ਪਹਿਲਾਂ 15 ਦਿਨਾਂ ਦਾ ਬ੍ਰੇਕ ਨਹੀਂ ਮਿਲ ਸਕਿਆ। ਭਾਰਤ ਅਤੇ ਇੰਗਲੈਂਡ ਦੇ ਵਿੱਚ ਜਾਰੀ ਸੀਰੀਜ 28 ਮਾਰਚ ਨੂੰ ਖਤਮ ਹੋ ਰਹੀ ਹੈ। ਭਾਰਤ ਨੇ ਇੰਗਲੈਂਡ ਤੋਂ ਸੀਰੀਜ ਖੇਡਣ ਤੋਂ ਪਹਿਲਾਂ ਆਸਟਰੇਲੀਆ ਦੌਰੇ ‘ਤੇ ਜਾਕੇ ਸੀਰੀਜ ਖੇਡੀ ਸੀ। ਇੰਗਲੈਂਡ ਦੇ ਖਿਲਾਫ ਸੀਰੀਜ ਤੋਂ ਬਾਅਦ ਆਈਪੀਐਲ ਹੋਣਾ ਹੈ ਅਤੇ ਭਾਰਤੀ ਟੀਮ ਨੂੰ ਇਸ ਵਿੱਚ ਸਿਰਫ 9 ਦਿਨਾਂ ਦਾ ਆਰਾਮ ਮਿਲੇਗਾ। ਲੋਢਾ ਕਮੇਟੀ ਨੇ ਆਪਣੀ ਸਿਫਾਰਿਸ਼ ਵਿੱਚ ਇਹ ਸੁਝਾਅ ਦਿੱਤਾ ਸੀ ਕਿ ਕਿਸੇ ਵੀ ਅੰਤਰਰਾਸ਼ਟਰੀ ਸੀਰੀਜ ਅਤੇ ਆਈਪੀਐਲ ਦੇ ਸ਼ੁਰੂ ਹੋਣ ‘ਚ ਘੱਟ ਤੋਂ ਘੱਟ 15 ਦਿਨਾਂ ਦਾ ਅੰਤਰਾਲ ਹੋਣਾ ਚਾਹੀਦਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਵਿਅਸਤ ਪ੍ਰੋਗਰਾਮਾਂ ਦੇ ਕਾਰਨ ਬ੍ਰੇਕ ਮਿਲਣ ਨਾਲ ਭਾਰਤੀ ਖਿਡਾਰੀਆਂ ਨੂੰ ਥੋੜ੍ਹੀ ਰਾਹਤ ਮਿਲਦੀ ਹੈ ਤੇ ਉਨ੍ਹਾਂ ਦੇ ਕੰਮ ਦਾ ਬੋਝ ਵੀ ਥੋੜ੍ਹਾ ਹਲਕਾ ਹੁੰਦਾ ਹੈ।ਹਾਲਾਂਕਿ ਇਸ ਸਿਫਾਰਿਸ਼ ‘ਤੇ ਘੱਟ ਹੀ ਗੌਰ ਕੀਤਾ ਜਾਂਦਾ ਹੈ।

BREAKING_ਭਾਰਤ ਬੰਦ ਦਾ ਸਮਾਂ ਖਤਮ ਹੋਣ ਤੋਂ ਪਹਿਲਾਂ ਹੀ ਸਰਕਾਰ ਨੂੰ ਵੱਡਾ ਝਟਕਾ !ਵਿਰੋਧੀਆਂ ਨੇ ਵੀ ਕਰਤਾ ਵੱਡਾ ਐਲਾਨ !

ਆਈਪੀਐਲ ਦੇ ਪਿਛਲੇ ਸਤਰ ‘ਚ ਕ੍ਰਿਕੇਟਰਾ ‘ਚ ਕੋਰੋਨਾ ਮਹਾਮਾਰੀ ਦੇ ਕਾਰਨ ਕ੍ਰਿਕੇਟ ਗਤੀਵਿਧੀਆਂ ਠੱਪ ਹੋਣ ਦੀ ਵਜ੍ਹਾ ਨਾਲ ਕਾਫ਼ੀ ਲੰਬਾ ਬ੍ਰੇਕ ਮਿਲਿਆ ਸੀ। 2019 ਵਿੱਚ ਆਈਪੀਐਲ ਤੋਂ ਪਹਿਲਾਂ ਖਿਡਾਰੀਆਂ ਨੂੰ ਨੌਂ ਦਿਨਾਂ ਦਾ ਬ੍ਰੇਕ ਮਿਲਿਆ ਸੀ। ਭਾਰਤੀ ਕ੍ਰਿਕੇਟ ਬੋਰਡ ( ਬੀਸੀਸੀਆਈ ) ਅਨੁਸ਼ਾਸਕਾਂ ਦੀ ਕਮੇਟੀ ਨੇ ਉਸ ਸਮੇਂ ਉੱਚ ਅਦਾਲਤ ਨੂੰ ਦੱਸਿਆ ਸੀ ਕਿ ਦੇਸ਼ ਵਿੱਚ ਆਮ ਚੋਣਾਂ ਦੇ ਕਾਰਨ ਅਜਿਹਾ ਪ੍ਰੋਗਰਾਮ ਤੈਅ ਕਰਨਾ ਪਿਆ ਹੈ। 2018 ਦੇ ਆਈਪੀਐਲ ਵਿੱਚ ਕਮੇਟੀ ਦੀਆਂ ਸਿਫਾਰਿਸ਼ਾ ਦਾ ਪਾਲਣ ਕੀਤਾ ਗਿਆ ਸੀ ਤੇ ਆਈਪੀਐਲ ਅਤੇ ਅੰਤਰਰਾਸ਼ਟਰੀ ਸੀਰੀਜ ਤੋਂ ਪਹਿਲਾਂ 15 ਦਿਨਾਂ ਤੋਂ ਜ਼ਿਆਦਾ ਦਾ ਅੰਤਰ ਸੀ ਪਰ 2017 ‘ਚ ਇਸਦਾ ਪਾਲਣ ਨਹੀਂ ਹੋਇਆ ਸੀ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button